ਭੁੰਨੇ ਹੋਏ ਅਮਰੂਦ ਖਾਣ ਨਾਲ ਦੂਰ ਹੁੰਦੀਆਂ ਸਰੀਰ ਦੀਆਂ ਕਈ ਸਮੱਸਿਆਵਾਂ
Health News: ਅਮਰੂਦ ਅਜਿਹਾ ਫਲ ਹੈ ਜੋ ਕਿ ਹਰ ਸੀਜ਼ਨ ਦੇ ਵਿੱਚ ਮਿਲ ਜਾਂਦਾ ਹੈ। ਅੱਜ ਤੁਹਾਨੂੰ ਅਮਰੂਦ ਖਾਣ ਦਾ ਇੱਕ ਹੋਰ ਢੰਗ ਦੱਸਾਂਗੇ ਜਿਸ ਨਾਲ ਤੁਹਾਡੀਆਂ ਕਈ ਸਰੀਰਕ ਸਮੱਸਿਆਵਾਂ ਦੂਰ ਹੋਣਗੀਆਂ।
ਭੁੰਨੇ ਹੋਏ ਅਮਰੂਦ ਦੇ ਫਾਇਦੇ- ( Image Source : Freepik )
1/6
ਅਮਰੂਦ ਨੂੰ ਅੱਗ ਵਿੱਚ ਭੁੰਨ ਕੇ ਖਾਣਾ ਇੱਕ ਬਿਹਤਰ ਤਰੀਕਾ ਹੈ। ਜਦੋਂ ਤੁਸੀਂ ਅਮਰੂਦ ਨੂੰ ਭੁੰਨ ਕੇ ਖਾਂਦੇ ਹੋ ਤਾਂ ਇਸ ਦੇ ਕੁੱਝ ਗੁਣ ਵੱਧ ਜਾਂਦੇ ਹਨ। ਜਿਵੇਂ ਕਿ ਇਸ ਦੇ ਕੁੱਝ ਐਂਟੀਆਕਸੀਡੈਂਟਸ ਵੱਧ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
2/6
ਭੁੰਨਿਆ ਅਮਰੂਦ ਖਾਣਾ ਖੰਘ ਅਤੇ ਛਾਤੀ ਜਾਮ ਦਾ ਸਭ ਤੋਂ ਪੁਰਾਣਾ ਇਲਾਜ ਹੈ। ਇਹ ਬਲਗਮ ਨੂੰ ਪਿਘਲਾਉਣ ਅਤੇ ਛਾਤੀ ਜਾਮ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ। ਇਸ ਤੋਂ ਇਲਾਵਾ ਅਮਰੂਦ ਖਾਣਾ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੁੰਦਾ ਹੈ, ਜਿਨ੍ਹਾਂ ਦੀ ਈਓਸਿਨੋਫਿਲਜ਼ ਵਧ ਜਾਂਦੀ ਹੈ। ਇਹ ਇਸ ਸਮੱਸਿਆ ਨੂੰ ਤੇਜ਼ੀ ਨਾਲ ਘੱਟ ਕਰਨ ਵਿੱਚ ਮਦਦਗਾਰ ਹੈ।
3/6
ਜੇਕਰ ਕਿਸੇ ਨੂੰ ਐਲਰਜੀ ਹੈ ਤਾਂ ਇਸ ਸਥਿਤੀ ‘ਚ ਭੁੰਨਿਆ ਅਮਰੂਦ ਦਾ ਸੇਵਨ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਅਸਲ 'ਚ ਐਲਰਜੀ ਦੀ ਸਮੱਸਿਆ ਉਨ੍ਹਾਂ ਲੋਕਾਂ 'ਚ ਜ਼ਿਆਦਾ ਹੁੰਦੀ ਹੈ, ਜਿਨ੍ਹਾਂ 'ਚ ਹਿਸਟਾਮਾਈਨ ਵਧ ਜਾਂਦੀ ਹੈ। ਅਜਿਹੇ 'ਚ ਤੁਸੀਂ ਭੁੰਨਿਆ ਅਮਰੂਦ ਖਾ ਕੇ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ।
4/6
ਪੇਟ ਫੁੱਲਣ ਦੀ ਸਮੱਸਿਆ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ। ਅਜਿਹੇ 'ਚ ਭੁੰਨਿਆ ਅਮਰੂਦ ਖਾਣਾ ਤੁਹਾਡੇ ਪੇਟ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ।
5/6
ਅਸਲ 'ਚ ਇਸ ਤੋਂ ਨਿਕਲਣ ਵਾਲਾ ਐਕਸਟ੍ਰੈਕਟ ਪੇਟ 'ਚ ਐਸੀਡਿਕ pH ਨੂੰ ਘੱਟ ਕਰਦਾ ਹੈ, ਜਿਸ ਨਾਲ ਬਲੋਟਿੰਗ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਇਹ ਬੱਚਿਆਂ ਵਿੱਚ ਪੇਟ ਫੁੱਲਣ ਨਾਲ ਜੁੜੇ ਦਰਦ ਨੂੰ ਵੀ ਘਟਾਉਂਦਾ ਹੈ।
6/6
ਪੁਰਾਣੇ ਸਮਿਆਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਭੁੰਨਿਆ ਅਮਰੂਦ ਖਾਣ ਨਾਲ ਸਰੀਰ ਵਿੱਚ ਛੂਤ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ। ਅਜਿਹੇ 'ਚ ਜਦੋਂ ਮੌਸਮ ਬਦਲ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਖਾ ਕੇ ਜ਼ੁਕਾਮ ਅਤੇ ਖਾਂਸੀ ਤੋਂ ਬਚ ਸਕਦੇ ਹੋ।
Published at : 29 Jun 2024 06:15 PM (IST)