ਨੌਜਵਾਨਾਂ 'ਚ ਵਧ ਰਿਹਾ ਭੁੱਲਣ ਦਾ ਰੋਗ; ਮੋਬਾਈਲ ਦੀ ਲਤ ਕਮਜ਼ੋਰ ਕਰ ਰਹੀ ਦਿਮਾਗ
ਜੇਕਰ ਤੁਸੀਂ ਆਖਰੀ ਕੁਝ ਸਮਿਆਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਭੁੱਲ ਰਹੇ ਹੋ ਜਾਂ ਆਪਣੀਆਂ ਹੀ ਗੱਲਾਂ ਨੂੰ ਯਾਦ ਰੱਖਣਾ ਮੁਸ਼ਕਲ ਹੋ ਰਿਹਾ ਹੈ, ਤਾਂ ਇਹ ‘ਬ੍ਰੇਨ ਫੌਗ’ ਹੋ ਸਕਦਾ ਹੈ। ਇਸ ਹਾਲਤ ਵਿੱਚ ਅਕਸਰ ਯਾਦਦਾਸ਼ਤ ਵਿੱਚ ਕਮਜ਼ੋਰੀ,...
Continues below advertisement
( Image Source : Freepik )
Continues below advertisement
1/6
ਜੇਕਰ ਤੁਸੀਂ ਆਖਰੀ ਕੁਝ ਸਮਿਆਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਭੁੱਲ ਰਹੇ ਹੋ ਜਾਂ ਆਪਣੀਆਂ ਹੀ ਗੱਲਾਂ ਨੂੰ ਯਾਦ ਰੱਖਣਾ ਮੁਸ਼ਕਲ ਹੋ ਰਿਹਾ ਹੈ, ਤਾਂ ਇਹ ‘ਬ੍ਰੇਨ ਫੌਗ’ ਹੋ ਸਕਦਾ ਹੈ। ਇਸ ਹਾਲਤ ਵਿੱਚ ਅਕਸਰ ਯਾਦਦਾਸ਼ਤ ਵਿੱਚ ਕਮਜ਼ੋਰੀ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਜਾਣਕਾਰੀ ਨੂੰ ਸਮਝਣ ਵਿੱਚ ਰੁਕਾਵਟ, ਲਗਾਤਾਰ ਥਕਾਵਟ ਮਹਿਸੂਸ ਹੋਣਾ ਅਤੇ ਮਨ ਵਿੱਚ ਫਾਲਤੂ ਵਿਚਾਰ ਆਉਣਾ ਆਮ ਹੈ।
2/6
ਬ੍ਰੇਨ ਫੌਗ 'ਚ ਤਣਾਅ ਕਾਰਨ ਬਲੱਡ ਪ੍ਰੈਸ਼ਰ ਵੱਧਦਾ ਹੈ, ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਕਈ ਵਾਰ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਅਤੇ ਵਿਅਕਤੀ ਦੀ ਜ਼ਬਾਨ ਵੀ ਲੜਖੜਾਉਣ ਲੱਗਦੀ ਹੈ।
3/6
ਬ੍ਰੇਨ ਫੌਗ ਕੋਈ ਬਿਮਾਰੀ ਨਹੀਂ ਹੈ, ਸਗੋਂ ਇਹ ਭੰਬਲਭੂਸੇ, ਭੁੱਲਣ ਦੀ ਆਦਤ ਅਤੇ ਇਕਾਗਰਤਾ ਦੀ ਕਮੀ ਦਾ ਪ੍ਰਤੀਕ ਹੈ। ਇਸ ਦਾ ਮੁੱਖ ਕਾਰਨ ਹਾਰਮੋਨਸ ਦਾ ਅਸੰਤੁਲਨ ਹੈ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਮੋਟਾਪਾ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ।
4/6
ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਧਨੰਜੇ ਚੌਧਰੀ ਨੇ ਦੱਸਿਆ ਕਿ ਇਹ ਸਮੱਸਿਆ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਜੋ ਸਮਾਰਟਫੋਨ, ਟੈਬਲੇਟ ਅਤੇ ਕੰਪਿਊਟਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ ਅਤੇ ਤਣਾਅ ਕਾਰਨ ਹਾਰਮੋਨਸ ਵਿਗੜ ਜਾਂਦੇ ਹਨ।
5/6
ਬ੍ਰੇਨ ਫੌਗ ਹੋਣ 'ਤੇ ਸਰੀਰ ਅਤੇ ਮਨ ਵਿੱਚ ਕਈ ਤਰ੍ਹਾਂ ਦੇ ਲੱਛਣ ਦਿੱਸਦੇ ਹਨ। ਸਭ ਤੋਂ ਪਹਿਲਾਂ ਨੀਂਦ ਨਾ ਆਉਣਾ (ਅਨਿਦਰਾ) ਤੇ ਲਗਾਤਾਰ ਸਿਰ ਦਰਦ ਹੋਣਾ ਆਮ ਹੈ। ਇਸ ਨਾਲ ਉਰਜਾ ਦੀ ਕਮੀ ਮਹਿਸੂਸ ਹੁੰਦੀ ਹੈ ਅਤੇ ਹਰ ਵੇਲੇ ਥਕਾਵਟ ਰਹਿੰਦੀ ਹੈ। ਲੋਕ ਜ਼ਿਆਦਾ ਚਿੜਚਿੜੇ ਹੋ ਜਾਂਦੇ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਣਾ ਆਮ ਗੱਲ ਹੈ। ਇਸਦੇ ਨਾਲ-ਨਾਲ ਕਿਸੇ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।
Continues below advertisement
6/6
ਬ੍ਰੇਨ ਫੌਗ ਤੋਂ ਬਚਣ ਲਈ ਕੁਝ ਆਸਾਨ ਤਰੀਕੇ ਅਪਣਾਏ ਜਾ ਸਕਦੇ ਹਨ। ਪਹਿਲਾਂ, ਸਕ੍ਰੀਨ ਟਾਈਮ ਘਟਾਓ – ਮੋਬਾਈਲ ਅਤੇ ਕੰਪਿਊਟਰ ਦੀ ਵਰਤੋਂ ਘੱਟ ਕਰੋ। ਦੂਜਾ, ਸਮਾਂ ਨਿਰਧਾਰਿਤ ਕਰੋ – ਕੰਮ ਲਈ ਸਮਾਂ ਤੈਅ ਕਰੋ ਅਤੇ ਇੱਕ ਸਮੇਂ ‘ਤੇ ਇੱਕ ਹੀ ਕੰਮ ਕਰੋ। ਤੀਜਾ, ਯੋਗ ਅਤੇ ਪ੍ਰਾਣਾਯਾਮ – ਨਿਯਮਿਤ ਤੌਰ ‘ਤੇ ਯੋਗ ਅਤੇ ਪ੍ਰਾਣਾਯਾਮ ਕਰੋ। ਚੌਥਾ, ਚੰਗੀ ਖ਼ੁਰਾਕ ਤੇ ਨੀਂਦ – ਸੰਤੁਲਿਤ ਭੋਜਨ ਖਾਓ ਅਤੇ ਪੂਰੀ ਨੀਂਦ ਲਓ। ਅੰਤ ਵਿੱਚ, ਗੱਲਾਂ ਸਾਂਝੀਆਂ ਕਰੋ – ਪਰਿਵਾਰ ਜਾਂ ਦੋਸਤਾਂ ਨਾਲ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰੋ। ਇਹ ਸਭ ਤਰੀਕੇ ਬ੍ਰੇਨ ਫੌਗ ਘਟਾਉਣ ਵਿੱਚ ਮਦਦਗਾਰ ਹਨ।
Published at : 28 Dec 2025 04:32 PM (IST)