ਮਰਦ ਰਹਿਣ ਸਾਵਧਾਨ! ਹੋ ਸਕਦੇ ਛਾਤੀ ਦੇ ਕੈਂਸਰ ਦਾ ਸ਼ਿਕਾਰ, ਲੱਛਣ ਪਛਾਣ ਕਰੋ ਬਚਾਅ

ਅੱਜ ਦੇ ਲੇਖ ਵਿੱਚ ਅਸੀਂ ਜਾਣਾਂਗੇ ਕਿ ਮਰਦਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਕਿਵੇਂ ਹੁੰਦਾ ਹੈ, ਇਸ ਦੇ ਕਾਰਨ ਕੀ ਹਨ ਅਤੇ ਇਸ ਤੋਂ ਬਚਾਅ ਲਈ ਕੀ ਤਰੀਕੇ ਅਪਣਾਏ ਜਾ ਸਕਦੇ ਹਨ।

( Image Source : Freepik )

1/6
ਕਲੀਵਲੈਂਡ ਕਲੀਨਿਕ ਅਨੁਸਾਰ, ਛਾਤੀ ਦਾ ਕੈਂਸਰ ਮਰਦਾਂ ਵਿੱਚ ਬਹੁਤ ਹੀ ਘੱਟ ਦੇਖਿਆ ਜਾਂਦਾ ਹੈ। ਇਹ ਕੇਵਲ 1 ਤੋਂ 2 ਫੀਸਦੀ ਮਾਮਲੇ ਹੁੰਦੇ ਹਨ। ਭਾਵੇਂ ਮਰਦਾਂ ਦੀ ਛਾਤੀ ਔਰਤਾਂ ਵਾਂਗ ਨਹੀਂ ਹੁੰਦੀ, ਪਰ ਉਨ੍ਹਾਂ ਵਿੱਚ ਵੀ ਛਾਤੀ ਦੀਆਂ ਨਲੀਆਂ ਹੁੰਦੀਆਂ ਹਨ, ਜਿਸ ਕਾਰਨ ਕੈਂਸਰ ਹੋ ਸਕਦਾ ਹੈ। ਮਰਦਾਂ ਵਿੱਚ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਛਾਤੀ ਦੇ ਕੈਂਸਰ ਮਿਲਦੇ ਹਨ– ਡਕਟਲ ਕਾਰਸੀਨੋਮਾ ਅਤੇ ਲੋਬੂਲਰ ਕਾਰਸੀਨੋਮਾ।
2/6
ਜਦੋਂ ਮਰਦਾਂ ਦੀ ਛਾਤੀ 'ਚ ਮੌਜੂਦ ਸੈੱਲ ਅਤੇ ਟਿਸ਼ੂ ਤੇਜ਼ੀ ਨਾਲ ਵਧਣ ਲੱਗਦੇ ਹਨ ਤਾਂ ਇਹ ਕੈਂਸਰ ਬਣ ਸਕਦੇ ਹਨ। ਇਹ ਸਮੱਸਿਆ ਆਮ ਤੌਰ 'ਤੇ ਵਧਦੀ ਉਮਰ ਵਾਲੇ ਮਰਦਾਂ ਵਿੱਚ ਵਧੇਰੇ ਪਾਈ ਜਾਂਦੀ ਹੈ।
3/6
ਮਰਦਾਂ ਵਿੱਚ ਛਾਤੀ ਦੇ ਕੈਂਸਰ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜਿਵੇਂ ਕਿ ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਇਹ ਬਿਮਾਰੀ ਹੋਣਾ, ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਵਧ ਜਾਣਾ ਜਾਂ ਸ਼ਰਾਬ ਦੀ ਵੱਧ ਖਪਤ। ਇਸਦੇ ਨਾਲ ਨਾਲ ਗਲਤ ਜੀਵਨ ਸ਼ੈਲੀ ਵੀ ਇਸ ਰੋਗ ਦੇ ਜੋਖਮ ਨੂੰ ਵਧਾ ਸਕਦੀ ਹੈ।
4/6
ਮਰਦਾਂ ਵਿੱਚ ਛਾਤੀ ਦੇ ਕੈਂਸਰ ਦੇ ਕੁਝ ਆਮ ਲੱਛਣ ਹੋ ਸਕਦੇ ਹਨ, ਜਿਵੇਂ ਕਿ ਛਾਤੀ 'ਤੇ ਗੰਢ ਜਾਂ ਗਠ ਬਣ ਜਾਣੀ। ਇਸ ਦੇ ਇਲਾਵਾ ਨਿੱਪਲਾਂ ਦੀ ਸ਼ਕਲ ਜਾਂ ਰੰਗ ਵਿੱਚ ਕੋਈ ਤਬਦੀਲੀ ਆਉਣੀ ਵੀ ਇਸ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ। ਕੁਝ ਕੇਸਾਂ ਵਿੱਚ ਨਿੱਪਲਾਂ ਤੋਂ ਖੂਨ ਜਾਂ ਹੋਰ ਤਰਲ ਪਦਾਰਥ ਵਗਣਾ ਵੀ ਇੱਕ ਗੰਭੀਰ ਲੱਛਣ ਹੋ ਸਕਦਾ ਹੈ, ਜਿਸਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।
5/6
ਮਰਦਾਂ ਵਿੱਚ ਛਾਤੀ ਦੇ ਕੈਂਸਰ ਦੇ ਹੋਰ ਲੱਛਣਾਂ ਵਿੱਚ ਛਾਤੀ ਦੇ ਆਲੇ ਦੁਆਲੇ ਚਮੜੀ 'ਤੇ ਛਾਲੇ ਜਾਂ ਧੱਫੜ ਪੈਣਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਛਾਤੀ ਜਾਂ ਕੱਛ (ਬਗਲ) ਦੇ ਹਿੱਸੇ ਵਿੱਚ ਦਰਦ ਮਹਿਸੂਸ ਹੋਣਾ ਵੀ ਇੱਕ ਸੰਕੇਤ ਹੋ ਸਕਦਾ ਹੈ। ਕਈ ਵਾਰੀ ਇੱਕ ਨਿੱਪਲ ਅੰਦਰ ਵੱਲ ਡੁੱਬਿਆ ਹੋਇਆ ਲੱਗਦਾ ਹੈ, ਜੋ ਕਿ ਕੈਂਸਰ ਦੇ ਲੱਛਣਾਂ ਵਿੱਚੋਂ ਇੱਕ ਹੋ ਸਕਦਾ ਹੈ। ਜੇਕਰ ਇਹਨਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
6/6
ਮਰਦਾਂ 'ਚ ਛਾਤੀ ਦੇ ਕੈਂਸਰ ਦਾ ਇਲਾਜ ਉਸ ਦੀ ਗੰਭੀਰਤਾ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਇਹ ਬਿਮਾਰੀ ਜ਼ੀਰੋ ਤੋਂ ਚੌਥੇ ਪੜਾਅ ਤੱਕ ਹੋ ਸਕਦੀ ਹੈ। ਜੇਕਰ ਕੈਂਸਰ ਵਧ ਚੁੱਕਾ ਹੋਵੇ ਤਾਂ ਸਰਜਰੀ ਸਭ ਤੋਂ ਪਹਿਲਾ ਵਿਕਲਪ ਹੁੰਦਾ ਹੈ। ਇਸ ਤੋਂ ਇਲਾਵਾ ਕੀਮੋਥੈਰੇਪੀ, ਰੇਡੀਏਸ਼ਨ ਤੇ ਹਾਰਮੋਨ ਥੈਰੇਪੀ ਵਰਗੀਆਂ ਥੈਰੇਪੀਆਂ ਵੀ ਵਰਤੀ ਜਾਂਦੀਆਂ ਹਨ। ਬਿਮਾਰੀ ਤੋਂ ਬਚਾਅ ਲਈ ਕੁਝ ਅਹਿਮ ਕਦਮ ਲੈਣੇ ਲਾਜ਼ਮੀ ਹਨ, ਜਿਵੇਂ ਕਿ ਆਪਣਾ ਵਜ਼ਨ ਕਾਬੂ ਵਿਚ ਰੱਖਣਾ, ਨਿਯਮਤ ਵਿਆਯਾਮ ਕਰਨਾ, ਜ਼ਿਆਦਾ ਪ੍ਰੋਸੈਸ ਕੀਤੇ ਭੋਜਨ ਤੋਂ ਬਚਣਾ ਅਤੇ ਸ਼ਰਾਬ ਤੇ ਸਿਗਰਟ ਵਰਗੇ ਨਸ਼ਿਆਂ ਤੋਂ ਦੂਰ ਰਹਿਣਾ।
Sponsored Links by Taboola