Milk Benefits: ਜੇਕਰ ਦੁੱਧ ਵਿੱਚ ਮਿਲਕੇ ਪੀਓਗੇ ਇਨ੍ਹਾਂ ਚੀਜ਼ਾਂ ਨੂੰ ਤਾਂ ਮਿਲੇਗੀ ਦੁੱਗਣੀ ਤਾਕਤ
ਪੰਜਾਬੀਆਂ ਨਾਲ ਬੇਸ਼ੱਕ ਸ਼ਰਾਬ ਨੂੰ ਜੋੜਿਆ ਜਾਂਦਾ ਹੈ ਪਰ ਉਹ ਦੁੱਧ ਪੀਣ ਦੇ ਵੀ ਬੇਹੱਦ ਸ਼ੌਕੀਨ ਹਨ। ਇਹੀ ਕਾਰਨ ਹਨ ਕਿ ਪੰਜਾਬੀ ਸਰੀਰਕ ਪੱਖੋਂ ਤਾਕਤਵਰ ਹੁੰਦੇ ਹਨ। ਤਕਰੀਬਨ ਹਰ ਪੰਜਾਬੀ ਰਾਤ ਨੂੰ ਦੁੱਧ ਦਾ ਗਲਾਸ ਪੀ ਕੇ ਹੀ ਸੌਂਦਾ ਹੈ। ਇਸ ਦੁੱਧ ਵਿੱਚ ਕੁਝ ਚੀਜ਼ਾਂ ਸ਼ਾਮਲ ਕਰ ਲਈਆਂ ਜਾਣ ਤਾਂ ਇਹ ਸਰੀਰ ਲਈ ਰਾਮਬਾਣ ਸਾਬਤ ਹੋ ਸਕਦਾ ਹੈ।
Download ABP Live App and Watch All Latest Videos
View In Appਸਤਾਵਰੀ- ਕਈ ਵਾਰ ਸਾਡਾ ਸਰੀਰ ਰਾਤ ਨੂੰ ਸੌਣ ਲਈ ਤਿਆਰ ਨਹੀਂ ਹੁੰਦਾ। ਜੇਕਰ ਦਿਨ ਵਿੱਚ ਪ੍ਰੇਸ਼ਾਨੀ ਰਹੇ ਤਾਂ ਰਾਤ ਨੂੰ ਸਾਡਾ ਸਰੀਰ ਬਹੁਤ ਬੇਚੈਨੀ ਮਹਿਸੂਸ ਕਰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਦੁੱਧ ਵਿੱਚ ਸਤਾਵਰੀ ਮਿਲਾ ਕੇ ਪੀਓ। ਇਸ ਨਾਲ ਨੀਂਦ ਠੀਕ ਹੋ ਸਕਦੀ ਹੈ। ਇਸ ਲਈ 1 ਗਲਾਸ ਦੁੱਧ ਲਵੋ ਤੇ ਇਸ ਵਿੱਚ ਲਗਭਗ ਅੱਧਾ ਚਮਚ ਸਤਾਵਰੀ ਮਿਲਾਓ। ਹੁਣ ਇਸ ਮਿਸ਼ਰਣ ਦਾ ਸੇਵਨ ਕਰੋ। ਇਹ ਸਿਹਤ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
ਸਰੀਰ 'ਚ ਹੋਣ ਵਾਲੀਆਂ ਕਈ ਸਮੱਸਿਆਵਾਂ ਲਈ ਲੌਂਗ ਵਾਲਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੈ। ਇਹ ਮਰਦਾਂ ਦੀਆਂ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਲਈ ਦੁੱਧ 'ਚ 1 ਜਾਂ 2 ਲੌਂਗ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਪੀਓ।
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀ ਥਕਾਵਟ ਘੱਟ ਹੁੰਦੀ ਹੈ ਤੇ ਕਮਜ਼ੋਰ ਇਮਿਊਨਿਟੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਇਸ ਤੋਂ ਇਲਾਵਾ ਇਹ ਸਰਦੀ-ਜ਼ੁਕਾਮ ਦੀ ਸਮੱਸਿਆ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਦੁੱਧ ਵਿੱਚ 1 ਚੁਟਕੀ ਹਲਦੀ ਪਾਊਡਰ ਮਿਲਾ ਕੇ ਪੀਓ।