Vegan Diet ਨਾਲ ਪਾਓ ਮੋਟਾਪੇ ਤੋਂ ਛੁਟਕਾਰਾ, ਪਰ ਭੁੱਲ ਕੇ ਵੀ ਨਾਂ ਕਰੋ ਇਹ ਗਲਤੀਆਂ
ਡਾਈਟ ਦੇ ਮਾਮਲੇ ਵਿਚ ਵੀਗਨ ਡਾਈਟ ਨੂੰ ਵਜ਼ਨ ਘਟਾਉਣ ਲਈ ਵਧੀਆਂ ਵਿਕਲਪ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਪਰ ਕਈ ਲੋਕਾਂ ਦਾ ਭਾਰ ਵੀਗਨ ਡਾਈਟ ਨਾਲ ਵੀ ਘੱਟ ਨਹੀਂ ਹੁੰਦਾ। ਅਜਿਹੇ ਵਿਚ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਕੀਤਾ ਕੀ ਜਾਵੇ। ਇਸ ਲਈ ਜੇਕਰ ਤੁਸੀਂ ਵੀ ਵੀਗਨ ਡਾਈਟ ਲੈ ਰਹੇ ਹੋ ਤੇ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗਲਤੀਆਂ ਕਦੇ ਨਾ ਕਰੋ –
ਅਸੀਂ ਇਹ ਜਾਣਦੇ ਹਾਂ ਕਿ ਪ੍ਰੋਸੈਸਡ ਫੂਡ ਸਾਡੀ ਸਿਹਤ ਲਈ ਚੰਗਾ ਨਹੀਂ ਹੁੰਦਾ। ਪਰ ਕਈ ਲੋਕ ਜਦ ਵੀਗਨ ਡਾਈਟ ਉੱਤੇ ਸ਼ਿਫ਼ਟ ਹੁੰਦੇ ਹਨ ਤਾਂ ਉਹ ਪ੍ਰੋਸੈਸਡ ਫੂਡ ਖਾਂਦੇ ਹਨ, ਉਨ੍ਹਾਂ ਨੂੰ ਵਹਿਮ ਹੁੰਦਾ ਹੈ ਕਿ ਵੀਗਨ ਹੋਣ ਕਾਰਨ ਇਹ ਸਿਹਤ ਲਈ ਮਾੜਾ ਨਹੀਂ ਹੈ, ਪਰ ਅਜਿਹਾ ਨਹੀਂ ਹੁੰਦਾ।
ਪ੍ਰੋਸੈਸਡ ਫੂਡ ਵਿਚ ਸੋਡੀਅਮ ਤੇ ਸ਼ੂਗਰ ਵਧੇਰੇ ਮਾਤਰਾ ਵਿਚ ਹੁੰਦੇ ਹਨ। ਜਿਸ ਕਾਰਨ ਮੋਟਾਪਾ ਆਉਂਦਾ ਹੈ।
ਵੀਗਨ ਡਾਈਟ ਇੱਕ ਹੈਲਥੀ ਡਾਈਟ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਰੀਰ ਦੀ ਲੋੜ ਤੋਂ ਵੀ ਵੱਧ ਮਾਤਰਾ ਵਿਚ ਖਾ ਲਈ ਜਾਵੇ। ਬਹੁਤ ਸਾਰੇ ਲੋਕਾਂ ਨਾਲ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਨੂੰ ਲਗਦਾ ਅਸੀਂ ਹੈਲਥੀ ਡਾਈਟ ਖਾ ਰਹੇ ਹਾਂ, ਇਸ ਲਈ ਓਵਰ ਈਟਿੰਗ ਕਰਨ ਲਗਦੇ ਹਨ।
ਇਸ ਨਾਲ ਤੁਹਾਡੀ ਰੋਜ਼ਾਨਾ ਦੀ ਕੈਲਰੀ ਇਨਟੇਕ ਵੱਧ ਜਾਂਦੀ ਹੈ। ਸਰੀਰ ਲਈ ਵਧੇਰੇ ਭੋਜਨ ਨੂੰ ਹਜ਼ਮ ਕਰਨਾ ਔਖਾ ਹੋ ਜਾਂਦਾ ਹੈ। ਜਿਸ ਕਾਰਨ ਸਰੀਰਕ ਫੈਟ ਵਧਣ ਲਗਦੀ ਹੈ।
ਡੈਜਰਟ ਯਾਨੀ ਮਿੱਠੇ ਭੋਜਨ ਪਦਾਰਥਾਂ ਵਿਚ ਫੈਟ, ਸ਼ੂਗਰ ਤੇ ਕੈਲਰੀ ਬਹੁਤ ਅਧਿਕ ਮਾਤਰਾ ਵਿਚ ਹੁੰਦੇ ਹਨ। ਬੇਸ਼ੱਕ ਤੁਸੀਂ ਵੀਗਨ ਕੇਕ, ਪੇਸਟਰੀ ਆਦਿ ਹੀ ਕਿਉਂ ਨਾ ਖਾ ਰਹੇ ਹੋਵੋ।
ਕਈ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ, ਇਸ ਲਈ ਉਹ ਵੀਗਨ ਡਾਈਟ ਉੱਤੇ ਸ਼ਿਫ਼ਟ ਹੋ ਕੇ ਵੀ ਰੋਜ਼ਾਨਾ ਹੀ ਮਿੱਠੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਰਹਿੰਦੇ ਹਨ। ਇਹ ਇੱਕ ਵੱਡੀ ਗ਼ਲਤੀ ਹੈ, ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਆਦਤ ਨੂੰ ਸੁਧਾਰ ਲਵੋ।
ਸਾਡੇ ਭੋਜਨ ਨੂੰ ਪਕਾਉਣ ਦਾ ਤਰੀਕਾ ਇਸ ਦੇ ਪੋਸ਼ਕ ਤੱਤਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਕਈ ਲੋਕ ਵੀਗਨ ਖਾਣਾ ਖਾਣ ਲਗਦੇ ਹਨ ਪਰ ਇਸ ਨੂੰ ਪਕਾਉਣ ਵਿਚ ਗ਼ਲਤੀ ਕਰ ਦਿੰਦੇ ਹਨ। ਉਹ ਵੀਗਨ ਭੋਜਨ ਨੂੰ ਫ੍ਰਾਈ ਕਰ ਕੇ ਬਣਾ ਲੈਂਦੇ ਹਨ। ਇਸ ਨਾਲ ਭੋਜਨ ਵਿਚਲੇ ਕੈਲਰੀ ਬਹੁਤ ਵੱਧ ਜਾਂਦੇ ਹਨ। ਜਦ ਸਰੀਰ ਵਿਚ ਲੋੜ ਤੋਂ ਵਧੇਰੇ ਕੈਲਰੀ ਜਾਂਦੇ ਹਨ ਤਾਂ ਇਸ ਨਾਲ ਭਾਰ ਵਧਣ ਲਗਦਾ ਹੈ।