Monsoon Hacks: ਬਰਸਾਤ 'ਚ ਪਸੀਨੇ ਦੇ ਨਾਲ-ਨਾਲ ਸਰੀਰ 'ਚ ਹੁੰਦੀ ਖਾਰਸ਼, ਤਾਂ ਅਪਣਾਓ ਆਹ ਤਰੀਕੇ, ਮਿਲੇਗਾ ਆਰਾਮ

ਬਰਸਾਤ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਪਰ ਇਹ ਕਈ ਸਮੱਸਿਆਵਾਂ ਦੀ ਜੜ੍ਹ ਵੀ ਹੁੰਦਾ ਹੈ। ਇਸ ਮੌਸਮ ਚ ਇਮਿਊਨਿਟੀ ਕਮਜ਼ੋਰ ਹੋਣ ਦੇ ਨਾਲ-ਨਾਲ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ।

Monsoon

1/5
ਇਸ ਮੌਸਮ 'ਚ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹੋਣ ਲੱਗ ਜਾਂਦੀਆਂ ਹਨ। ਮੀਂਹ ਦੇ ਮੌਸਮ ਵਿੱਚ ਲੋਕਾਂ ਨੂੰ ਅਕਸਰ ਸਰੀਰ 'ਤੇ ਖਾਰਸ਼ ਹੁੰਦੀ ਹੈ ਜਾਂ ਧੱਫੜ ਪੈ ਜਾਂਦੇ ਹਨ। ਆਓ ਅਸੀਂ ਤੁਹਾਨੂੰ ਇਸ ਲੇਖ ਵਿਚ ਵਿਸਥਾਰ ਨਾਲ ਦੱਸਦੇ ਹਾਂ ਕਿ ਤੁਸੀਂ ਖਾਰਸ਼ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ। ਬਰਸਾਤ ਦੇ ਮੌਸਮ 'ਚ ਪਸੀਨੇ ਅਤੇ ਨਮੀ ਕਰਕੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਕਈ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਰਸਾਤ ਦੇ ਮੌਸਮ ਦੌਰਾਨ ਧੌਣ, ਚਿਹਰੇ, ਹੱਥ, ਲੱਤਾਂ, ਪਿੱਠ, ਕਮਰ ਆਦਿ ਹਿੱਸਿਆਂ 'ਤੇ ਪਸੀਨਾ ਆਉਣ ਕਰਕੇ ਬਹੁਤ ਸਾਰੇ ਲੋਕਾਂ ਦੇ ਸਰੀਰ 'ਤੇ ਖਾਰਸ਼ ਅਤੇ ਧੱਫੜ ਪੈ ਜਾਂਦੇ ਹਨ।
2/5
ਜੇਕਰ ਤੁਹਾਨੂੰ ਵੀ ਖੁਜਲੀ ਦੀ ਸਮੱਸਿਆ ਹੈ ਤਾਂ ਤੁਸੀਂ ਆਪਣੀ ਸਕਿਨ 'ਤੇ ਐਲੋਵੇਰਾ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਮੌਜੂਦ ਤੱਤ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਜੋ ਚਮੜੀ ਦੀ ਖੁਜਲੀ, ਸੋਜ ਅਤੇ ਲਾਲੀ ਨੂੰ ਦੂਰ ਕਰਦੇ ਹਨ।
3/5
ਨਾਰੀਅਲ ਤੇਲ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਇਹ ਧੱਫੜ ਨੂੰ ਵੀ ਠੀਕ ਕਰਦੇ ਹਨ। ਇਸ ਤੋਂ ਇਲਾਵਾ ਇਹ ਨੈਚੁਰਲ ਮਾਇਸਚਰਾਈਜ਼ਰ ਦਾ ਵੀ ਕੰਮ ਕਰਦੇ ਹਨ।
4/5
ਜਿਨ੍ਹਾਂ ਲੋਕਾਂ ਨੂੰ ਡ੍ਰਾਈ ਸਕਿਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਨਾਰੀਅਲ ਦੇ ਤੇਲ ਜਾਂ ਐਲੋਵੇਰਾ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਇਸ ਵਿਚ ਪ੍ਰੋਟੀਨ ਵੀ ਹੁੰਦਾ ਹੈ ਸਕਿਨ ਦੇ ਪੀਐਚ ਨੂੰ ਬੈਲੇਂਸ ਕਰਦਾ ਹੈ।
5/5
ਜੇਕਰ ਬਰਸਾਤ ਦੇ ਮੌਸਮ ਵਿੱਚ ਜ਼ਿਆਦਾ ਖਾਰਸ਼ ਹੁੰਦੀ ਹੈ ਤਾਂ ਤੁਸੀਂ ਨਿੰਮ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਚਮੜੀ ਨੂੰ ਖੁਜਲੀ ਅਤੇ ਜਲਨ ਤੋਂ ਬਚਾਉਂਦੇ ਹਨ।
Sponsored Links by Taboola