ਸਵੇਰੇ ਉੱਠਦੇ ਹੀ ਚਾਹ ਪੀਣ ਵਾਲਿਆਂ ਲਈ ਅਹਿਮ ਖਬਰ; ਜੇਕਰ 30 ਦਿਨਾਂ ਤੱਕ ਚਾਹ ਦਾ ਨਾ ਕੀਤਾ ਜਾਏ ਸੇਵਨ ਤਾਂ ਜਾਣੋ ਸਰੀਰ ਅਤੇ ਮਨ 'ਤੇ ਪੈਣ ਵਾਲੇ ਅਸਰ ਬਾਰੇ

ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣਾ ਦਿਨ ਚਾਹ ਨਾਲ ਸ਼ੁਰੂ ਕਰਦੇ ਹਨ ਅਤੇ ਥਕਾਵਟ ਦੂਰ ਕਰਨ ਲਈ ਵੀ ਚਾਹ ਪੀਣ ਪਸੰਦ ਕਰਦੇ ਹਨ। ਹਾਲਾਂਕਿ, ਦੁੱਧ ਵਾਲੀ ਚਾਹ ਵਧੇਰੇ ਪੀਣ ਨਾਲ ਸਿਹਤ ਤੇ ਨੁਕਸਾਨਦਾਇਕ ਪ੍ਰਭਾਵ ਪੈਂਦੇ ਹਨ।

( Image Source : Freepik )

1/7
ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣਾ ਦਿਨ ਚਾਹ ਨਾਲ ਸ਼ੁਰੂ ਕਰਦੇ ਹਨ ਅਤੇ ਥਕਾਵਟ ਦੂਰ ਕਰਨ ਲਈ ਵੀ ਚਾਹ ਪੀਣ ਪਸੰਦ ਕਰਦੇ ਹਨ। ਹਾਲਾਂਕਿ, ਦੁੱਧ ਵਾਲੀ ਚਾਹ ਵਧੇਰੇ ਪੀਣ ਨਾਲ ਸਿਹਤ 'ਤੇ ਨੁਕਸਾਨਦਾਇਕ ਪ੍ਰਭਾਵ ਪੈਂਦੇ ਹਨ। ਬਹੁਤ ਸਾਰੇ ਲੋਕ ਇਹ ਨੁਕਸਾਨ ਨਹੀਂ ਜਾਣਦੇ ਜਾਂ ਉਨ੍ਹਾਂ ਨੂੰ ਅਣਡਿੱਠਾ ਕਰ ਦਿੰਦੇ ਹਨ। ਅਜਿਹੀ ਚਾਹ ਛੱਡਣ ਨਾਲ ਸਰੀਰ ਵਿੱਚ ਕਈ ਵਧੀਆ ਬਦਲਾ ਆ ਸਕਦੇ ਹਨ।
2/7
ਦੁੱਧ ਵਾਲੀ ਚਾਹ ਸਿਹਤ ਲਈ ਵਧੀਆ ਨਹੀਂ ਮੰਨੀ ਜਾਂਦੀ ਕਿਉਂਕਿ ਇਸ ਵਿੱਚ ਕੈਫੀਨ, ਖੰਡ ਅਤੇ ਟੈਨਿਨ ਵਧੇਰੇ ਮਾਤਰਾ ਵਿੱਚ ਹੁੰਦੇ ਹਨ। ਕੈਫੀਨ ਸਰੀਰ ਨੂੰ ਉਤੇਜਿਤ ਕਰਦੀ ਹੈ, ਜਿਸ ਨਾਲ ਨੀਂਦ ਖ਼ਰਾਬ ਹੋ ਸਕਦੀ ਹੈ, ਚਿੰਤਾ ਵਧ ਸਕਦੀ ਹੈ ਅਤੇ ਦਿਲ ਦੀ ਧੜਕਣ ਤੇਜ਼ ਹੋ ਸਕਦੀ ਹੈ। ਜੇ ਚਾਹ ਵਿੱਚ ਜ਼ਿਆਦਾ ਖੰਡ ਪਾਈ ਜਾਏ ਤਾਂ ਇਹ ਮੋਟਾਪਾ, ਸ਼ੂਗਰ ਅਤੇ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
3/7
ਜੇਕਰ ਤੁਸੀਂ ਇੱਕ ਮਹੀਨੇ ਲਈ ਦੁੱਧ ਵਾਲੀ ਚਾਹ ਪੀਣ ਛੱਡ ਦਿਓ ਤਾਂ ਇਹ ਤੁਹਾਡੇ ਭਾਰ ਘਟਾਉਣ 'ਚ ਮਦਦ ਕਰ ਸਕਦੀ ਹੈ। ਦੁੱਧ ਵਾਲੀ ਚਾਹ ਵਿੱਚ ਕੈਲੋਰੀ ਅਤੇ ਖੰਡ ਹੁੰਦੀ ਹੈ, ਜੋ ਭਾਰ ਵਧਾਉਣ ਦੇ ਮੁੱਖ ਕਾਰਨ ਹਨ। ਚਾਹ ਨਾ ਪੀਣ ਨਾਲ ਇਹ ਕੈਲੋਰੀ ਘੱਟ ਹੋ ਜਾਂਦੀ ਹੈ, ਜਿਸ ਨਾਲ ਵਜ਼ਨ ਘਟਣ ਲੱਗ ਪੈਂਦਾ ਹੈ।
4/7
ਦੁੱਧ ਵਾਲੀ ਚਾਹ 'ਚ ਕੈਫੀਨ ਅਤੇ ਟੈਨਿਨ ਹੁੰਦੇ ਹਨ, ਜੋ ਪਾਚਨ 'ਤੇ ਅਸਰ ਪਾ ਸਕਦੇ ਹਨ। ਇਹ ਪਾਚਨ ਨੂੰ ਹੌਲੀ ਕਰ ਸਕਦੇ ਹਨ ਅਤੇ ਐਸਿਡਿਟੀ ਵਧਾ ਸਕਦੇ ਹਨ। ਜੇ ਤੁਸੀਂ ਇਹ ਚਾਹ ਪੀਣੀ ਬੰਦ ਕਰ ਦਿਓ, ਤਾਂ ਤੁਹਾਡੀ ਪਾਚਨ ਕਿਰਿਆ ਚੰਗੀ ਹੋ ਸਕਦੀ ਹੈ ਅਤੇ ਐਸਿਡਿਟੀ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ।
5/7
ਦੁੱਧ ਵਾਲੀ ਚਾਹ ਵਿੱਚ ਹੋਣ ਵਾਲੀ ਖੰਡ ਚਮੜੀ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਨਾਲ ਮੁਹਾਂਸੇ ਹੋ ਸਕਦੇ ਹਨ। ਜੇ ਤੁਸੀਂ ਚਾਹ ਘੱਟ ਪੀਣੀ ਸ਼ੁਰੂ ਕਰ ਦਿਉ, ਤਾਂ ਤੁਹਾਡੀ ਚਮੜੀ ਚੰਗੀ, ਸਾਫ਼ ਤੇ ਚਮਕਦਾਰ ਦਿਖਣ ਲੱਗੇਗੀ।
6/7
ਚਾਹ ਵਿੱਚ ਪਾਈ ਜਾਂਦੀ ਕੈਫੀਨ ਨੀਂਦ ਨੂੰ ਖਰਾਬ ਕਰ ਸਕਦੀ ਹੈ। ਜੇ ਤੁਸੀਂ ਦੁੱਧ ਵਾਲੀ ਚਾਹ ਘੱਟ ਪੀਓ, ਤਾਂ ਤੁਹਾਡੀ ਨੀਂਦ ਵਧੀਆ ਹੋਵੇਗੀ ਅਤੇ ਤੁਸੀਂ ਦਿਨ ਭਰ ਤਾਜ਼ਗੀ ਮਹਿਸੂਸ ਕਰੋਗੇ।
7/7
ਦੁੱਧ ਵਾਲੀ ਚਾਹ ਦਿਲ ਦੀ ਬਿਮਾਰੀ ਦਾ ਖਤਰਾ ਵਧਾ ਸਕਦੀ ਹੈ। ਜੇ ਤੁਸੀਂ ਇੱਕ ਮਹੀਨੇ ਲਈ ਇਸ ਤੋਂ ਪਰਹੇਜ਼ ਕਰੋ ਤਾਂ ਦਿਲ ਦੀ ਸਿਹਤ ਵਿੱਚ ਸੁਧਾਰ ਆ ਸਕਦਾ ਹੈ। ਚਾਹ ਸ਼ੁਰੂ ਵਿੱਚ ਊਰਜਾ ਵਧਾਉਂਦੀ ਹੈ, ਪਰ ਫਿਰ ਥਕਾਵਟ ਆਉਂਦੀ ਹੈ। ਇਸ ਲਈ, ਚਾਹ ਛੱਡਣ ਨਾਲ ਤੁਸੀਂ ਦਿਨ ਭਰ ਜ਼ਿਆਦਾ ਤਰੋਤਾਜ਼ਾ ਰਹੋਗੇ।
Sponsored Links by Taboola