Natural Cough Remedies: ਖੰਘ ਤੋਂ ਬਚਣ ਦੇ ਘਰੇਲੂ ਉਪਾਅ
ਇਸ ਤੋਂ ਬਚਣ ਲਈ ਅੰਗਰੇਜ਼ੀ ਦਵਾਈਆਂ ਦੀ ਥਾਂ ਘਰੇਲੂ ਉਪਾਅ ਅਪਣਾਉਣੇ ਚਾਹੀਦੇ ਹਨ ਜਿਹਨਾਂ ਰਾਹੀਂ ਖੰਘ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Download ABP Live App and Watch All Latest Videos
View In Appਖੰਘ ਤੋਂ ਬਚਣ ਲਈ ਗਰਮ ਪਾਣੀ ਵਿਚ ਨਮਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਗਰਮ ਪਾਣੀ ਵਿਚ ਥੋੜਾ ਜਿਹਾ ਨਮਕ ਪਾ ਕੇ ਗਰਾਰੇ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਗਲੇ ਦੀ ਦਰਦ ਤੋਂ ਰਾਹਤ ਮਿਲੇਗੀ। ਆਂਵਲਾ ਖੰਘ ਲਈ ਕਾਫ਼ੀ ਅਸਰਦਾਰ ਮੰਨਿਆ ਜਾਂਦਾ ਹੈ। ਆਂਵਲੇ ਵਿਚ ਵਿਟਾਮਿਨ-ਸੀ ਹੁੰਦਾ ਹੈ ਜੋ ਬਲੱਡ ਸਰਕੁਲੇਸ਼ ਨੂੰ ਬਿਹਤਰ ਬਣਾਉਂਦਾ ਹੈ।
ਖੰਘ ਦੀ ਅੰਗਰੇਜ਼ੀ ਦਵਾਈ ਤਾਂ ਲੋਕ ਅਕਸਰ ਲੈਂਦੇ ਹਨ ਪਰ ਉਸ ਨੂੰ ਲੈਣ ਨਾਲ ਨੀਂਦ ਆ ਜਾਂਦੀ ਹੈ ਅਤੇ ਉਸ ਦੇ ਬੁਰੇ ਪ੍ਰਭਾਵ ਵੀ ਬਹੁਤ ਹੁੰਦੇ ਹਨ। ਇਸ ਦੀ ਜਗ੍ਹਾ ਹਲਦੀ ਵਾਲਾ ਦੁੱਧ ਪੀਤਾ ਜਾ ਸਕਦਾ ਹੈ। ਹਲਦੀ ਵਾਲੇ ਦੁੱਧ ਵਿਚ ਐਂਟੀਆਕਸੀਡੈਂਟਸ ਹੁੰਦੇ ਹਨ।
ਲਸਣ ਵੀ ਖੰਘ ਤੋਂ ਰਾਹਤ ਦਿੰਦਾ ਹੈ। ਇਸ ਦੇ ਲਈ ਲਸਣ ਨੂੰ ਘਿਓ ਵਿਚ ਭੁੰਨ ਕੇ ਗਰਮ ਹੀ ਖਾਣਾ ਹੋਵੇਗਾ। ਇਸ ਤੋਂ ਇਲਾਵਾ ਅਦਰਕ ਦਾ ਜੂਸ ਵੀ ਖੰਘ ਤੋਂ ਰਾਹਤ ਦਿੰਦਾ ਹੈ।
ਅਦਰਕ ਅਤੇ ਨਮਕ ਦਾ ਮਿਸ਼ਰਣ ਖੰਘ ਤੋਂ ਦੁਗਣਾ ਫ਼ਾਇਦਾ ਦੇਵੇਗਾ। ਅਨਾਰ ਦਾ ਰਸ ਵੀ ਖੰਘ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਵਿਚ ਪਿਪਲੀ ਪਾਉਡਰ ਅਤੇ ਅਦਰਕ ਵੀ ਪਾਉਣਾ ਹੋਵੇਗਾ।
ਖੰਘ ਨਾਲ ਅਕਸਰ ਬਲਗਮ ਵੀ ਆਉਂਦੀ ਹੈ। ਇਹ ਬੇਚੈਨੀ ਅਤੇ ਦਰਦ ਪੈਦਾ ਕਰਦੀ ਹੈ। ਇਸ ਤੋਂ ਬਚਣ ਲਈ ਕਾਲੀ ਮਿਰਚ ਨੂੰ ਦੇਸੀ ਘਿਓ ਵਿਚ ਮਿਲਾ ਸਕਦੇ ਹੋ। ਇਸ ਪ੍ਰਕਾਰ ਇਹਨਾਂ ਨੁਸਖ਼ਿਆਂ ਨੂੰ ਅਪਣਾ ਕੇ ਖੰਘ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ।