ਸਰਵਾਈਕਲ ਦੇ ਦਰਦ ਤੋਂ ਨਿਜ਼ਾਤ ਦਿਵਾਉਣਗੇ 'ਅਜਵੈਣ' ਸਣੇ ਇਹ ਘਰੇਲੂ ਨੁਸਖ਼ੇ
ਸਰਵਾਈਕਲ ਡੀ-ਜੇਨਰੇਟਿਵ ਡਿਸਕ ਰੋਗ ਦਾ ਇਲਾਜ ਧੌਣ ਦੀ ਡੀ-ਜੇਨਰੇਸ਼ਨ ਵਾਲੀਆਂ ਨਸਾਂ 'ਤੇ ਦਬਾਅ ਪੈਂਦਾ ਹੈ। ਇਹ ਦਬਾਅ ਆਮਤੌਰ 'ਤੇ ਜ਼ਿਆਦਾ ਕੰਮ ਕਰਨ, ਜ਼ਿਆਦਾ ਬੋਝ ਚੁੱਕਣ, ਹੱਡੀਆਂ ਦੇ ਕਮਜ਼ੋਰ, ਲਗਾਤਾਰ ਕੰਮ ਕਰਨ, ਸਿਰ ਝੁਕਾ ਕੇ ਕੰਮ ਕਰਨ, ਸਿਰ ਝੁਕਾ ਕੇ ਲਗਾਤਾਰ ਪੜ੍ਹਾਈ ਕਰਨ ’ਤੇ ਧੌਣ 'ਤੇ ਕਿਸੇ ਸੱਟ ਕਾਰਨ ਹੋ ਸਕਦਾ ਹੈ।
Download ABP Live App and Watch All Latest Videos
View In Appਧੌਣ 'ਚ ਜ਼ਿਆਦਾ ਦਰਦ ਹੋਣ 'ਤੇ ਇਕ ਕੱਪ ਚਾਹ 'ਚ ਅਦਰਕ ਦੀ ਪੇਸਟ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ।
ਇਸ ਦਰਦ ਨੂੰ ਘੱਟ ਕਰਨ ਲਈ ਧੌਣ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ 'ਚ ਕਰੋ। ਇਸ ਤੋਂ ਬਾਅਦ ਧੌਣ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ। ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ।
ਸਰਵਾਈਕਲ ਦੌਰਾਨ ਬ੍ਰੇਨ 'ਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੇਸਲ 'ਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਅਜਿਹੇ 'ਚ ਧੌਣ 'ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਧੌਣ ਦੀ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ।
ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ 'ਚ ਦਰਦ ਹੋਣ ਲੱਗਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲੈਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਨਾਲ ਧੌਣ 'ਤੇ ਸੇਕ ਦਿਓ। ਸੇਕ ਦੇ ਤੁਰੰਤ ਬਾਅਦ ਖੁੱਲ੍ਹੀ ਹਵਾ 'ਚ ਨਾ ਜਾਓ।
ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੌਂਗ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੋਂ ਦੇ ਤੇਲ 'ਚ ਲੌਂਗ ਦਾ ਤੇਲ ਮਿਲਾ ਕੇ ਧੌਣ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।
ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰੋ ਅਤੇ ਫਿਰ ਉਸ ਨਾਲ ਧੌਣ ਦੀ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ 'ਚ ਭਿਓਂ ਕੇ ਲਗਭਗ 10 ਮਿੰਟ ਤੱਕ ਧੌਣ 'ਤੇ ਰੱਖੋ।
ਐਜਵੈਣ ਵੀ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੀ ਹੈ। ਅਜਵੈਣ ਲੈ ਕੇ ਇਸ ਦੀ ਪੋਟਲੀ ਬਣਾ ਲਵੋ। ਇਸ ਨੂੰ ਤਵੇ 'ਤੇ ਗਰਮ ਕਰਕੇ ਧੌਣ ਨੂੰ ਸੇਕ ਦਿਓ। ਇਸ ਨਾਲ ਧੌਣ ਦਾ ਦਰਦ ਦੂਰ ਹੋ ਜਾਵੇਗਾ।