ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਕਰੋ ਘਰੇਲੂ ਨੁਸਖਿਆਂ ਦੀ ਵਰਤੋ
ਸਰਵਾਈਕਲ ਦੀ ਪ੍ਰੇਸ਼ਾਨੀ ਆਮਤੌਰ ਤੇ ਜ਼ਿਆਦਾ ਟੀ.ਵੀ. ਦੇਖਣ ਨਾਲ, ਲੰਬੇ ਸਮੇਂ ਤੱਕ ਗਰਦਨ ਨੂੰ ਝੁਕਾ ਕੇ ਕੰਮ ਕਰਨ ਨਾਲ, ਗਰਦਨ ਨੂੰ ਝਟਕਾ ਦੇਣ ਨਾਲ, ਜ਼ਿਆਦਾ ਉੱਚਾ ਅਤੇ ਸਖਤ ਸਿਰਹਾਣਾ ਲੈਣ ਨਾਲ ਆਦਿ ਕਾਰਨਾਂ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਸਰਵਾਈਕਲ ਦਾ ਦਰਦ ਬਹੁਤ ਹੀ ਬੁਰਾ ਹੁੰਦਾ ਹੈ। ਇਹ ਸਹਿਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।
Download ABP Live App and Watch All Latest Videos
View In Appਇਸ ਦਰਦ ਨੂੰ ਘੱਟ ਕਰਨ ਲਈ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ ਵਿਚ ਕਰੋ। ਇਸ ਤੋਂ ਬਾਅਦ ਗਰਦਨ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ।
ਸਰਵਾਈਕਲ ਦੇ ਦੌਰਾਨ ਬ੍ਰੇਨ ਵਿਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੇਸਲ ਵਿਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਅਜਿਹੇ ਵਿਚ ਗਰਦਨ 'ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਗਰਦਨ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।
ਅਜਵਾਈਨ ਲੈ ਕੇ ਇਸ ਦੀ ਪੋਟਲੀ ਬਣਾ ਲਓ। ਇਸ ਨੂੰ ਤਵੇ 'ਤੇ ਗਰਮ ਕਰਕੇ ਗਰਦਨ ਦੀ ਸਿੰਕਾਈ ਕਰੋ। ਇਸ ਨਾਲ ਗਰਦਨ ਦਾ ਦਰਦ ਦੂਰ ਹੋ ਜਾਵੇਗਾ।
ਸਰੋਂ ਦੇ ਤੇਲ ਵਿਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।
ਜੈਤੂਨ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ਦੀ ਮਸਾਜ਼ ਕਰੋ। ਮਸਾਜ਼ ਕਰਨ ਦੇ ਬਾਅਦ ਤੋਲੀਏ ਨੂੰ ਗਰਮ ਪਾਣੀ ਵਿਚ ਭਿਓਂ ਕੇ ਲਗਭਗ 10 ਮਿੰਟ ਤੱਕ ਗਰਦਨ 'ਤੇ ਰੱਖੋ।
ਗਰਦਨ ਵਿਚ ਜ਼ਿਆਦਾ ਦਰਦ ਹੋਣ 'ਤੇ ਇਕ ਕੱਪ ਚਾਹ ਵਿਚ ਅਦਰਕ ਦੀ ਪੇਸਟ ਮਿਲਾ ਕੇ ਪੀਓ। ਇਸ ਨਾਲ ਦਰਦ ਦੂਰ ਹੋ ਜਾਵੇਗਾ।