ਦੰਦਾਂ ਦੇ ਦਰਦ ਤੋਂ ਹੋ ਪਰੇਸ਼ਾਨ? ਅਪਣਾਓ ਇਹ ਘਰੇਲੂ ਨੁਸਖ਼ੇ

ਦੰਦਾਂ ਸਬੰਧੀ ਬਿਮਾਰੀਆਂ ਕਿਸੇ ਵੀ ਉਮਰ ਚ ਹੋ ਸਕਦੀਆਂ ਹਨ। ਜੇਕਰ ਅਸੀਂ ਕੁਝ ਸਾਵਧਾਨੀਆਂ ਤੇ ਜਾਣਕਾਰੀ ਲੈ ਲਈਏ ਤਾਂ ਬਹੁਤ ਹੀ ਆਸਾਨ ਤਰੀਕੇ ਨਾਲ ਕੁਝ ਘਰੇਲੂ ਨੁਸਖਿਆਂ ਨਾਲ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਹਾਸਲ ਕੀਤੀ ਜਾ ਸਕਦੀ ਹੈ।

Toothache

1/7
ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅੱਜ ਤੁਹਾਡੇ ਨਾਲ ਸਾਂਝੇ ਕਰ ਰਹੇ ਹਨ ਕੁਝ ਘਰੇਲੂ ਨੁਸਖ਼ੇ: -
2/7
ਲੌਂਗ ਦਾ ਤੇਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੈ। ਇਹ ਤੇਲ ਤੁਹਾਨੂੰ ਬਾਜ਼ਾਰ 'ਚੋਂ ਆਸਾਨੀ ਨਾਲ ਮਿਲ ਜਾਵੇਗਾ। ਦਰਦ ਹੋਣ 'ਤੇ ਤੇਲ ਦੀਆਂ ਕੁਝ ਬੂੰਦਾਂ ਰੂੰ ਦੀ ਮਦਦ ਨਾਲ ਪ੍ਰਭਾਵਿਤ ਦੰਦ 'ਤੇ ਲਗਾ ਕੇ ਕੁਝ ਦੇਰ ਲਈ ਰੱਖ ਦਿਓ। ਅਜਿਹਾ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਤੁਹਾਡਾ ਦਰਦ ਠੀਕ ਹੋ ਜਾਵੇਗਾ।
3/7
ਜੇਕਰ ਅਦਰਕ ਅਤੇ ਲਾਲ ਮਿਰਚ ਦਾ ਮਿਸ਼ਰਣ ਦੰਦਾਂ 'ਤੇ ਲਗਾਇਆ ਜਾਵੇ ਤਾਂ ਇਸ ਦਰਦ ਤੋਂ ਰਾਹਤ ਮਿਲਦੀ ਹੈ । ਅਦਰਕ ਅਤੇ ਲਾਲ ਮਿਰਚ ਦਾ ਮਿਸ਼ਰਣ ਬਣਾਉਣ ਲਈ ਤੁਸੀਂ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ ਇਸ 'ਚ ਪਾਣੀ ਮਿਲਾ ਲਓ। ਫਿਰ ਰੂੰ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਦੰਦਾਂ 'ਤੇ ਲਗਾਓ ਅਤੇ ਕੁਝ ਦੇਰ ਲਈ ਛੱਡ ਦਿਓ।
4/7
ਦੰਦ ਦਰਦ ਨੂੰ ਬਰਫ਼ ਦੀ ਮਦਦ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਤੁਹਾਨੂੰ ਬਸ ਇੱਕ ਪਲਾਸਟਿਕ ਦੇ ਬੈਗ ਵਿੱਚ ਬਰਫ਼ ਪਾ ਕੇ ਇਸ ਬੈਗ ਨੂੰ ਇੱਕ ਸਾਫ਼ ਕੱਪੜੇ ਵਿੱਚ ਲਪੇਟ ਕੇ ਦੰਦਾਂ ਉੱਤੇ ਰੱਖਣਾ ਹੈ। ਕੋਸ਼ਿਸ਼ ਕਰੋ ਕਿ ਇਸ ਨੂੰ ਦੰਦਾਂ 'ਤੇ 15 ਮਿੰਟ ਤੱਕ ਲਗਾ ਕੇ ਰੱਖ ਸਕਦੇ ਹੋ।
5/7
ਦੰਦ ਦਰਦ ਤੋਂ ਰਾਹਤ ਪਾਉਣ ਲਈ, ਤੁਹਾਨੂੰ ਬਸ ਹਲਦੀ ਦਾ ਪੇਸਟ ਤਿਆਰ ਕਰਨਾ ਹੈ ਅਤੇ ਇ ਸਨੂੰ ਆਪਣੇ ਦੰਦਾਂ ‘ਤੇ ਲਗਾਉਣਾ ਹੈ। ਇਸ ਪੇਸਟ ਨੂੰ ਤਿਆਰ ਕਰਨ ਲਈ ਹਲਦੀ ਪਾਊਡਰ 'ਚ ਪਾਣੀ ਜਾਂ ਸ਼ਹਿਦ ਮਿਲਾਉਣਾ ਹੋਵੇਗਾ , ਫਿਰ ਇਸ ਪੇਸਟ ਨੂੰ ਰੂੰ ਦੀ ਮਦਦ ਨਾਲ ਦੰਦਾਂ 'ਤੇ ਲਗਾਓ,ਦਰਦ ਤੋਂ ਰਾਹਤ ਮਿਲੇਗੀ।
6/7
ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਲਸਣ ਦੀ ਵੀ ਵਰਤੋਂ ਕਰਦੇ ਹਨ। ਜੇਕਰ ਤੁਹਾਨੂੰ ਦੰਦਾਂ ਵਿੱਚ ਦਰਦ ਹੈ ਤਾਂ ਤੁਹਾਨੂੰ ਲਸਣ ਚਬਾਓ, ਕਿਉਂਕਿ ਇਸ ਵਿੱਚ ਐਲੀਸਿਨ ਹੁੰਦਾ ਹੈ ਜੋ ਇੱਕ ਕੁਦਰਤੀ ਐਂਟੀਬੈਕਟੀਰੀਅਲ ਏਜੰਟ ਹੈ ਅਤੇ ਇਹ ਦਰਦ ਨੂੰ ਦੂਰ ਕਰਦਾ ਹੈ ।
7/7
ਪਿਆਜ਼ ਵਿੱਚ ਐਂਟੀਮਾਈਕਰੋਬਾਇਲ ਗੁਣ ਹੁੰਦੇ ਹਨ ਜੋ ਮੂੰਹ ਵਿੱਚ ਮੌਜੂਦ ਬੈਕਟੀਰੀਆ ਨੂੰ ਮਾਰਦੇ ਹਨ ਅਤੇ ਦੰਦਾਂ ਦੇ ਦਰਦ ਤੋਂ ਵੀ ਰਾਹਤ ਦਿੰਦੇ ਹਨ। ਇਸ ਲਈ ਜਿਨ੍ਹਾਂ ਲੋਕਾਂ ਨੂੰ ਦਰਦ ਦੀ ਸਮੱਸਿਆ ਹੈ, ਉਹ ਕੱਚੇ ਪਿਆਜ਼ ਦਾ ਸੇਵਨ ਕਰ ਕੇ ਇਸ ਦਰਦ ਨੂੰ ਦੂਰ ਕਰ ਸਕਦੇ ਹਨ।
Sponsored Links by Taboola