ਸਾਵਧਾਨ! ਖੀਰੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ...ਨਹੀਂ ਤਾਂ ਘੇਰ ਲੈਣਗੀਆਂ ਬਿਮਾਰੀਆਂ

ਖੀਰਾ ਇਕ ਅਜਿਹੀ ਸੈਲੀਡ ਵਾਲੀ ਸਬਜ਼ੀ ਹੈ, ਜੋ ਨਾ ਸਿਰਫ ਸਵਾਦ ’ਚ ਮਿੱਠਾ ਹੈ ਸਗੋਂ ਸਿਹਤ ਲਈ ਵੀ ਲਾਭਕਾਰੀ ਸਮਝੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰਾ ਕੁਝ ਖਾਣੀਆਂ ਨਾਲ ਮਿਲਾ ਕੇ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ?

image source twitter

1/6
ਖੀਰਾ ਅਤੇ ਟਮਾਟਰ ਨੂੰ ਇਕੱਠਾ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੋਵਾਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਹਜ਼ਮ ਕਰਨ ’ਚ ਰੁਕਾਵਟ ਪੈਦਾ ਕਰ ਸਕਦੀ ਹੈ ਅਤੇ ਅਜੀਰਨ ਵਰਗੀ ਸਮੱਸਿਆ ਵਧਾ ਸਕਦੀ ਹੈ।
2/6
ਦੁੱਧ ਅਤੇ ਖੀਰਾ ਵੀ ਇਕੱਠਾ ਨਹੀਂ ਖਾਣ ਚਾਹੀਦਾ ਹੈ। ਖੀਰਾ ਅਤੇ ਦੁੱਧ ਇਕੱਠੇ ਖਾਣ ਨਾਲ ਗੈਸ, ਅਜੀਰਨ ਜਾਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਫੋੜੇ, ਖਾਜ਼-ਖੁਜਲੀ ਆਦਿ।
3/6
ਅੰਬ ਦੇ ਨਾਲ ਵੀ ਖੀਰਾ ਨਹੀਂ ਖਾਣ ਚਾਹੀਦਾ ਹੈ। ਗਰਮ ਤਾਸੀਰ ਵਾਲਾ ਅੰਬ ਅਤੇ ਠੰਢੀ ਤਾਸੀਰ ਵਾਲਾ ਖੀਰਾ ਮਿਲ ਕੇ ਹਾਜ਼ਮੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜਿਸ ਕਰਕੇ ਪੇਟ ਸੰਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
4/6
ਖੀਰਾ ਹੌਲੀ ਹਜ਼ਮ ਹੁੰਦਾ ਹੈ, ਜਦਕਿ ਬਹੁਤ ਸਾਰੇ ਫਲ ਜਲਦੀ ਹਜ਼ਮ ਹੋ ਜਾਂਦੇ ਹਨ। ਇਹ ਮਿਸਮੈਚ ਹਜ਼ਮ ਪ੍ਰਣਾਲੀ ਨੂੰ ਖਰਾਬ ਕਰ ਸਕਦਾ ਹੈ।
5/6
ਖੀਰੇ ਵਿੱਚ ਪਾਣੀ ਵੱਧ ਹੁੰਦਾ ਹੈ, ਇਸ ਕਰਕੇ ਜੇ ਤੁਸੀਂ ਖਾਣ ਤੋਂ ਬਾਅਦ ਤੁਰੰਤ ਪਾਣੀ ਪੀ ਲੈਂਦੇ ਹੋ ਤਾਂ ਇਹ ਗੈਸ, ਅਜੀਰਨ ਜਾਂ ਪੇਟ ਫੂਲਣੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
6/6
ਖੱਟੀਆਂ ਚੀਜ਼ਾਂ ਨਾਲ ਖੀਰਾ ਮਿਲਾ ਕੇ ਖਾਣ ਨਾਲ ਪੇਟ ਦੀ ਸਮੱਸਿਆ ਜਾਂ ਐਸਿਡਿਟੀ ਵਧ ਸਕਦੀ ਹੈ। ਦਹੀਂ ਅਤੇ ਖੀਰਾ ਇੱਕ-ਦੂਜੇ ਨਾਲ ਖਾਧੇ ਜਾਂਦੇ ਹਨ ਪਰ ਕਈ ਲੋਕਾਂ ਨੂੰ ਇਹ ਮਿਲਾਪ ਐਲਰਜੀ ਜਾਂ ਸਿਨਸਸ ਦੀ ਸਮੱਸਿਆ ਦੇ ਸਕਦਾ ਹੈ।
Sponsored Links by Taboola