MRI ਕਰਵਾਉਂਦੇ ਸਮੇਂ ਭੁੱਲਕੇ ਵੀ ਨਾ ਕਰੋ ਇਹ ਗਲਤੀ ਨਹੀਂ ਤਾਂ ਜਾਨ ਨੂੰ ਪਾ ਲਵੋਗੇ ਖ਼ਤਰੇ 'ਚ – ਜ਼ਰੂਰੀ ਸਾਵਧਾਨੀਆਂ ਇੱਥੇ ਜਾਣੋ!
ਅੱਜ ਮੈਡੀਕਲ ਵਿਗਿਆਨ ਕਾਫੀ ਤਰੱਕੀ ਕਰ ਗਿਆ ਹੈ, ਪਰ ਇਸ ਨਾਲ ਸਾਵਧਾਨ ਰਹਿਣਾ ਵੀ ਲਾਜ਼ਮੀ ਹੈ। ਹਾਲ ਹੀ ਵਿੱਚ ਨਿਊਯਾਰਕ ਵਿੱਚ 61 ਸਾਲ ਦੇ ਆਦਮੀ ਦੀ ਮੌਤ ਹੋ ਗਈ, ਜਦੋਂ ਉਹ ਗਲਤੀ ਨਾਲ ਮੈਟਲ ਦੀ ਚੇਨ ਪਾ ਕੇ MRI ਰੂਮ ਵਿੱਚ ਚਲਾ ਗਿਆ।
( Image Source : Freepik )
1/6
ਅੱਜ ਮੈਡੀਕਲ ਵਿਗਿਆਨ ਕਾਫੀ ਤਰੱਕੀ ਕਰ ਗਿਆ ਹੈ, ਪਰ ਇਸ ਨਾਲ ਸਾਵਧਾਨ ਰਹਿਣਾ ਵੀ ਲਾਜ਼ਮੀ ਹੈ। ਹਾਲ ਹੀ ਵਿੱਚ ਨਿਊਯਾਰਕ ਵਿੱਚ 61 ਸਾਲ ਦੇ ਆਦਮੀ ਦੀ ਮੌਤ ਹੋ ਗਈ, ਜਦੋਂ ਉਹ ਗਲਤੀ ਨਾਲ ਮੈਟਲ ਦੀ ਚੇਨ ਪਾ ਕੇ MRI ਰੂਮ ਵਿੱਚ ਚਲਾ ਗਿਆ। ਮਸ਼ੀਨ ਦੇ ਚੁੰਬਕ ਨੇ ਚੇਨ ਨੂੰ ਖਿੱਚ ਲਿਆ ਤੇ ਉਹ ਮਸ਼ੀਨ ਨਾਲ ਟੱਕਰ ਗਿਆ। ਇਹ ਘਟਨਾ ਦੇਖ ਕੇ ਸਭ ਦੇ ਮਨ ਵਿੱਚ ਇੱਕ ਸਵਾਲ ਆਉਂਦਾ ਹੈ – ਕਿ MRI ਸਕੈਨ ਦੌਰਾਨ ਮੈਟਲ ਜਾਂ ਜਵੇਲਰੀ ਪਾਉਣ ਤੋਂ ਕਿਉਂ ਮਨਾਈ ਹੁੰਦੀ ਹੈ?
2/6
MRI ਮਸ਼ੀਨ ਵਿੱਚ ਤਾਕਤਵਰ ਚੁੰਬਕ ਹੁੰਦਾ ਹੈ, ਜੋ ਧਾਤੂ ਚੀਜ਼ਾਂ ਨੂੰ ਖਿੱਚ ਲੈਂਦਾ ਹੈ। ਜੇਕਰ ਤੁਸੀਂ ਚੇਨ, ਕੜਾ ਜਾਂ ਹੋਰ ਧਾਤੂ ਚੀਜ਼ ਪਾਈ ਹੋਈ ਹੋਵੇ ਤਾਂ ਇਹ ਜਾਨ ਲਈ ਖਤਰਨਾਕ ਹੋ ਸਕਦੀ ਹੈ। ਇਸ ਕਰਕੇ MRI ਤੋਂ ਪਹਿਲਾਂ ਸਾਰੇ ਗਹਿਣੇ ਜਾਂ ਧਾਤੂ ਚੀਜ਼ਾਂ ਲਾਹ ਦੇਣੀਆਂ ਚਾਹੀਦੀਆਂ ਹਨ।
3/6
ਐਮ.ਆਰ.ਆਈ. (MRI) ਦਾ ਪੂਰਾ ਨਾਮ ਮੈਗਨੈਟਿਕ ਰੇਜ਼ੋਨੈਂਸ ਇਮੇਜਿੰਗ ਹੈ। ਇਹ ਇੱਕ ਅਧੁਨਿਕ ਮੈਡੀਕਲ ਤਕਨੀਕ ਹੈ, ਜਿਸ ਨਾਲ ਸਰੀਰ ਦੇ ਅੰਦਰੂਨੀ ਅੰਗਾਂ, ਨਸਾਂ ਅਤੇ ਟਿਸ਼ੂਆਂ ਦੀਆਂ ਸਾਫ਼ ਤਸਵੀਰਾਂ ਮਿਲਦੀਆਂ ਹਨ। ਇਹ ਤਰੀਕਾ ਬਿਮਾਰੀ ਦੀ ਪਛਾਣ ਲਈ ਬਹੁਤ ਮਦਦਗਾਰ ਹੁੰਦਾ ਹੈ।
4/6
ਐਮ.ਆਰ.ਆਈ. ਮਸ਼ੀਨ ਤਾਕਤਵਰ ਚੁੰਬਕ ਅਤੇ ਰੇਡੀਓ ਤਰੰਗਾਂ ਦੀ ਮਦਦ ਨਾਲ ਕੰਮ ਕਰਦੀ ਹੈ। ਇਹ ਤਕਨੀਕ ਵੱਖ-ਵੱਖ ਬਿਮਾਰੀਆਂ ਦੀ ਪਛਾਣ ਕਰਨ, ਇਲਾਜ ਦੀ ਯੋਜਨਾ ਬਣਾਉਣ ਅਤੇ ਇਲਾਜ ਦੌਰਾਨ ਨਿਗਰਾਨੀ ਕਰਨ ਲਈ ਵਰਤੀ ਜਾਂਦੀ ਹੈ।
5/6
ਐਮ.ਆਰ.ਆਈ. ਮਸ਼ੀਨ ਵਿੱਚ ਇੱਕ ਬਹੁਤ ਤਾਕਤਵਰ ਚੁੰਬਕ ਲੱਗਿਆ ਹੁੰਦਾ ਹੈ। ਇਹ ਚੁੰਬਕ ਲੋਹੇ ਜਾਂ ਹੋਰ ਧਾਤੂ ਚੀਜ਼ਾਂ ਨੂੰ ਜਿਵੇਂ ਚੇਨ, ਘੜੀ, ਬੈਲਟ, ਚਾਬੀ ਜਾਂ ਵ੍ਹੀਲਚੇਅਰ ਵਗੈਰਾ ਨੂੰ ਜ਼ੋਰ ਨਾਲ ਖਿੱਚ ਸਕਦਾ ਹੈ।
6/6
ਇਸੇ ਵਜ੍ਹਾ ਕਰਕੇ ਡਾਕਟਰ ਜਾਂ ਰੇਡੀਓਲੋਜਿਸਟ ਮਰੀਜ਼ ਨੂੰ ਕਹਿੰਦੇ ਹਨ ਕਿ ਐਮ.ਆਰ.ਆਈ. ਕਰਨ ਤੋਂ ਪਹਿਲਾਂ ਉਹ ਆਪਣੇ ਸਰੀਰ ਤੋਂ ਸਾਰੀਆਂ ਧਾਤੂ ਚੀਜ਼ਾਂ ਲਾਹ ਦੇਣ। ਜਿਵੇਂ ਗਹਿਣੇ, ਵਾਲਾਂ ਦੀ ਕਲਿੱਪ, ਘੜੀ, ਐਨਕ, ਬੈਲਟ, ਸਿੱਕੇ, ਕਰੈਡਿਟ ਕਾਰਡ, ਇੰਪਲਾਂਟ ਜਾਂ ਹੋਰ ਕੋਈ ਮੈਟਲ ਦੀ ਚੀਜ਼। ਇਹ ਚੀਜ਼ਾਂ ਖ਼ਤਰਨਾਕ ਹੋ ਸਕਦੀਆਂ ਹਨ ਅਤੇ ਸੱਟ ਜਾਂ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।
Published at : 25 Jul 2025 02:26 PM (IST)