ਬੱਚਾ ਹੋਣ 'ਚ ਹੋ ਰਹੀ ਦਿੱਕਤ ਤਾਂ ਆਹ ਗੋਲੀ ਸੌਖਾ ਕਰ ਦੇਵੇਗੀ ਕੰਮ, ਆਸਾਨੀ ਨਾਲ ਕਰ ਸਕੋਗੇ ਕੰਸੀਵ
ਕੀ ਤੁਸੀਂ ਵੀ ਗਰਭ ਅਵਸਥਾ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੋ? ਜੇਕਰ ਤੁਸੀਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਗਰਭ ਧਾਰਨ ਨਹੀਂ ਕਰ ਪਾ ਰਹੇ ਹੋ, ਤਾਂ ਤੁਹਾਡੀ ਸਮੱਸਿਆ ਦਾ ਹੱਲ ਹੋ ਗਿਆ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਅਜਿਹੀ ਗੋਲੀ ਤਿਆਰ ਕੀਤੀ ਗਈ ਹੈ, ਜਿਸ ਨਾਲ ਗਰਭ ਅਵਸਥਾ ਦੀ ਸੰਭਾਵਨਾ ਕਾਫੀ ਵਧ ਜਾਵੇਗੀ। ਇਹ ਦਵਾਈ ਸਿਰਫ ਉਨ੍ਹਾਂ ਜੋੜਿਆਂ ਲਈ ਲਾਭਦਾਇਕ ਹੋਵੇਗੀ ਜੋ ਆਈਵੀਐਫ ਇਲਾਜ ਦੁਆਰਾ ਗਰਭ ਅਵਸਥਾ ਦੀ ਯੋਜਨਾ ਬਣਾ ਰਹੇ ਹਨ। ਇਸ ਦਵਾਈ ਦਾ ਨਾਮ OXO-001 ਹੈ, ਜਿਸ ਦੇ ਸ਼ੁਰੂਆਤੀ ਟਰਾਇਲ ਚੱਲ ਰਹੇ ਹਨ।
Download ABP Live App and Watch All Latest Videos
View In Appਇਸ ਦਵਾਈ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਟੈਬਲੇਟ ਦੇ ਸਕਾਰਾਤਮਕ ਨਤੀਜੇ ਮਿਲਣ ਦੀ ਗਾਰੰਟੀ ਬਹੁਤ ਜ਼ਿਆਦਾ ਹੈ।
ਵਿਗਿਆਨੀਆਂ ਦੇ ਅਨੁਸਾਰ ਫਰਟੀਲਿਟੀ ਟ੍ਰੀਟਮੈਂਟ ਦੇ ਦੌਰਾਨ ਇਹ ਦਵਾਈ ਭਰੂਣ ਦੇ ਇਮਪਲਾਂਟੇਸ਼ਨ ਦੀ ਪ੍ਰਕਿਰਿਆ ਨੂੰ ਸੁਧਾਰਦੀ ਹੈ ਅਤੇ ਬੱਚੇਦਾਨੀ ਦੀ ਅੰਦਰਲੀ ਪਰਤ 'ਤੇ ਸਿੱਧਾ ਕੰਮ ਕਰਦੀ ਹੈ।
ਦੱਸ ਦਈਏ ਕਿ ਸਤੰਬਰ 2021 ਤੋਂ ਜਨਵਰੀ 2023 ਤੱਕ ਇਸ ਦਵਾਈ ਦਾ ਟ੍ਰਾਇਲ 40 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ 96 ਔਰਤਾਂ 'ਤੇ ਕੀਤਾ ਗਿਆ ਸੀ। ਇਹ ਸਾਰੀਆਂ ਔਰਤਾਂ ਯੂਰਪ ਦੇ 28 ਵੱਖ-ਵੱਖ ਕੇਂਦਰਾਂ 'ਤੇ ਆਈਵੀਐਫ ਫਰਟੀਲਿਟੀ ਟ੍ਰੀਟਮੈਂਟ ਲੈ ਰਹੀਆਂ ਸਨ।
ਜਾਣਕਾਰੀ ਮੁਤਾਬਕ ਇਨ੍ਹਾਂ ਸਾਰੀਆਂ ਔਰਤਾਂ ਨੂੰ ਦੋ ਵਾਰ ਪਲੇਸਬੋ ਜਾਂ OXO-001 ਦਵਾਈ ਦਿੱਤੀ ਗਈ ਸੀ। ਮਾਹਵਾਰੀ ਚੱਕਰ ਦੌਰਾਨ ਭਰੂਣ ਦੇ ਇਮਪਲਾਂਟੇਸ਼ਨ ਤੋਂ ਪਹਿਲਾਂ ਦਿੱਤੀ ਗਈ ਅਤੇ ਪੰਜ ਹਫ਼ਤਿਆਂ ਬਾਅਦ ਦਵਾਈ ਦੁਬਾਰਾ ਦਿੱਤੀ ਗਈ ਸੀ।
ਜਦੋਂ ਖੋਜਕਰਤਾਵਾਂ ਨੇ ਭਰੂਣ ਇਮਪਲਾਂਟੇਸ਼ਨ ਤੋਂ ਲਗਭਗ 10 ਹਫ਼ਤਿਆਂ ਬਾਅਦ ਜਾਂਚ ਕੀਤੀ, ਤਾਂ ਪਲੇਸਬੋ ਲੈਣ ਵਾਲੀਆਂ ਔਰਤਾਂ ਦੀ ਮੌਜੂਦਾ ਗਰਭ-ਅਵਸਥਾ ਦਰ 35.7 ਪ੍ਰਤੀਸ਼ਤ ਸੀ, ਜਦੋਂ ਕਿ OXO-001 ਲੈਣ ਵਾਲੀਆਂ ਔਰਤਾਂ ਦੀ ਮੌਜੂਦਾ ਗਰਭ-ਅਵਸਥਾ ਦਰ 46.3 ਪ੍ਰਤੀਸ਼ਤ ਪਾਈ ਗਈ।