ਮੀਂਹ ਦੇ ਪਾਣੀ ਨਾਲ ਸਕਿਨ ਹੋ ਸਕਦੀ ਖਰਾਬ, ਇਨ੍ਹਾਂ 6 ਤਰੀਕਿਆਂ ਨਾਲ ਬਰਸਾਤ 'ਚ ਰੱਖੋ ਆਪਣਾ ਖਿਆਲ
ਮਾਨਸੂਨ ਦੌਰਾਨ ਮੀਂਹ ਦਾ ਪਾਣੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਲਈ, ਤੁਸੀਂ ਇਹ 6 ਆਸਾਨ ਤਰੀਕੇ ਅਜ਼ਮਾ ਸਕਦੇ ਹੋ, ਜੋ ਤੁਹਾਡੀ ਚਮੜੀ ਨੂੰ ਐਲਰਜੀ ਅਤੇ ਧੱਫੜ ਤੋਂ ਬਚਾਉਣਗੇ।
Rainy Season
1/6
ਜਿਵੇਂ ਹੀ ਬਰਸਾਤ ਦਾ ਮੌਸਮ ਆਉਂਦਾ ਹੈ, ਤੁਹਾਡਾ ਜੀ ਮੀਂਹ ‘ਚ ਗਿੱਲਾ ਹੋਣ ਨੂੰ ਕਰਦਾ ਹੈ, ਪਰ ਤੁਹਾਡੀ ਸਕਿਨ ਦਾ ਕੀ? ਇਸ ਮੌਸਮ ਵਿੱਚ ਥੋੜ੍ਹੀ ਪਰੇਸ਼ਾਨੀ ਹੋ ਜਾਂਦੀ ਹੈ। ਬਰਸਾਤ ਦਾ ਪਾਣੀ ਅਕਸਰ ਸਾਫ਼ ਨਹੀਂ ਹੁੰਦਾ, ਇਸ ਵਿੱਚ ਬੈਕਟੀਰੀਆ ਅਤੇ ਰਸਾਇਣ ਹੁੰਦੇ ਹਨ, ਜਿਸ ਨਾਲ ਐਲਰਜੀ, ਧੱਫੜ, ਮੁਹਾਸੇ ਅਤੇ ਚਮੜੀ 'ਤੇ ਖੁਜਲੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਗਿੱਲੇ ਹੋਣ ਤੋਂ ਬਾਅਦ ਆਪਣਾ ਚਿਹਰਾ ਅਤੇ ਸਰੀਰ ਚੰਗੀ ਤਰ੍ਹਾਂ ਧੋਵੋ: ਜੇਕਰ ਤੁਸੀਂ ਮੀਂਹ ਵਿੱਚ ਗਿੱਲੇ ਹੋ ਜਾਂਦੇ ਹੋ, ਤਾਂ ਘਰ ਪਹੁੰਚਦਿਆਂ ਹੀ ਆਪਣੇ ਚਿਹਰੇ ਅਤੇ ਸਰੀਰ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਨਾਲ ਚਮੜੀ 'ਤੇ ਜਮ੍ਹਾ ਹੋਏ ਬੈਕਟੀਰੀਆ ਅਤੇ ਪ੍ਰਦੂਸ਼ਕ ਦੂਰ ਹੋ ਜਾਂਦੇ ਹਨ ਅਤੇ ਐਲਰਜੀ ਦਾ ਖ਼ਤਰਾ ਘੱਟ ਜਾਂਦਾ ਹੈ।
2/6
ਮਾਇਸਚਰਾਈਜ਼ਰ ਦੀ ਵਰਤੋਂ ਕਰੋ: ਮਾਨਸੂਨ ਦੌਰਾਨ ਪਸੀਨਾ ਅਤੇ ਨਮੀਂ ਵੱਧ ਜਾਂਦੀ ਹੈ, ਜਿਸ ਨਾਲ ਚਮੜੀ ਆਇਲੀ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਆਇਲ ਫ੍ਰੀ ਮਾਇਸਚਰਾਈਜ਼ਰ ਦੀ ਵਰਤੋਂ ਕਰੋ, ਜੋ ਚਮੜੀ ਨੂੰ ਹਾਈਡ੍ਰੇਟ ਵੀ ਰੱਖੇ।
3/6
ਸਹੀ ਫੇਸ ਵਾਸ਼ ਚੁਣੋ: ਆਇਲੀ ਸਕਿਨ ਵਾਲੇ ਲੋਕਾਂ ਨੂੰ ਸੈਲੀਸਿਲਿਕ ਐਸਿਡ ਵਾਲਾ ਫੇਸ ਵਾਸ਼ ਵਰਤਣਾ ਚਾਹੀਦਾ ਹੈ ਅਤੇ ਖੁਸ਼ਕ ਚਮੜੀ ਵਾਲੇ ਲੋਕਾਂ ਨੂੰ ਹਾਈਡ੍ਰੇਟਿੰਗ ਫੇਸ ਵਾਸ਼ ਵਰਤਣਾ ਚਾਹੀਦਾ ਹੈ। ਗਲਤ ਪ੍ਰੋਡਕਟ ਚਮੜੀ ਨੂੰ ਪਰੇਸ਼ਾਨ ਕਰ ਸਕਦਾ ਹੈ।
4/6
ਸਕ੍ਰਬਿੰਗ ਤੋਂ ਬਚੋ: ਬਰਸਾਤ ਦੇ ਮੌਸਮ ਵਿੱਚ ਚਮੜੀ ਪਹਿਲਾਂ ਹੀ ਸੈਂਸੈਟਿਵ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਸਕ੍ਰਬਿੰਗ ਕਰਨ ਨਾਲ ਧੱਫੜ ਅਤੇ ਲਾਲੀ ਹੋ ਸਕਦੀ ਹੈ।
5/6
ਸਨਸਕ੍ਰੀਨ ਨਾ ਛੱਡੋ: ਯੂਵੀ ਕਿਰਨਾਂ ਮਾਨਸੂਨ ਦੌਰਾਨ ਵੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਵਾਟਰ ਰੈਸੀਸਟੈਂਟ, SPF 30 ਜਾਂ ਇਸ ਤੋਂ ਵੱਧ ਵਾਲਾ ਸਨਸਕ੍ਰੀਨ ਲਗਾਉਣਾ ਯਕੀਨੀ ਬਣਾਓ।
6/6
ਮੀਂਹ ਵਿੱਚ ਗਿੱਲੇ ਹੋਣ ਤੋਂ ਪਹਿਲਾਂ ਤੇਲ ਲਾਓ: ਜੇਕਰ ਤੁਸੀਂ ਮੀਂਹ ਵਿੱਚ ਗਿੱਲੇ ਹੋਣਾ ਚਾਹੁੰਦੇ ਹੋ, ਤਾਂ ਜਾਣ ਤੋਂ ਪਹਿਲਾਂ ਨਾਰੀਅਲ ਤੇਲ ਲਗਾਓ। ਇਸ ਨਾਲ ਤੁਹਾਡੀ ਸਕਿਨ ਬਚੀ ਰਹੇਗੀ।
Published at : 03 Jun 2025 05:48 PM (IST)