ਮੈਦਾ ਖਾਣ ਨਾਲ ਦੇ ਰਹੇ ਹੋ ਜਾਨਲੇਵਾ ਬਿਮਾਰੀਆਂ ਨੂੰ ਸੱਦਾ, ਮਾਹਿਰਾਂ ਨੇ ਦਿੱਤੀ ਵੱਡੀ ਚੇਤਾਵਨੀ

ਅੱਜਕੱਲ੍ਹ ਸਾਡੇ ਖਾਣੇ ਚ ਮੈਦਾ ਦਾ ਵਰਤੋਂ ਬਹੁਤ ਆਮ ਹੋ ਗਿਆ ਹੈ। ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਕੋਈ ਪਿਜ਼ਾ, ਬਰਗਰ, ਬ੍ਰੈਡ ਅਤੇ ਬਿਸਕੁਟ ਦੇ ਰੂਪ ਚ ਮੈਦਾ ਖਾਂਦਾ ਹੈ। ਹੈਲਥ ਮਾਹਿਰਾਂ ਮੁਤਾਬਕ, ਮੈਦਾ ਦਾ ਵੱਧ ਸੇਵਨ ਸਰੀਰ ਲਈ ਖ਼ਤਰਨਾਕ...

Continues below advertisement

( Image Source : Freepik )

Continues below advertisement
1/6
ਅੱਜਕੱਲ੍ਹ ਸਾਡੇ ਖਾਣੇ 'ਚ ਮੈਦਾ (Refined Flour) ਦਾ ਵਰਤੋਂ ਬਹੁਤ ਆਮ ਹੋ ਗਿਆ ਹੈ। ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਕੋਈ ਪਿਜ਼ਾ, ਬਰਗਰ, ਬ੍ਰੈਡ ਅਤੇ ਬਿਸਕੁਟ ਦੇ ਰੂਪ 'ਚ ਮੈਦਾ ਖਾਂਦਾ ਹੈ। ਹੈਲਥ ਮਾਹਿਰਾਂ ਮੁਤਾਬਕ, ਮੈਦਾ ਦਾ ਵੱਧ ਸੇਵਨ ਸਰੀਰ ਲਈ ਖ਼ਤਰਨਾਕ ਬਿਮਾਰੀਆਂ ਦਾ ਕਾਰਣ ਬਣ ਸਕਦਾ ਹੈ।
2/6
ਮੈਦਾ ਕਣਕ ਦੇ ਆਟੇ ਤੋਂ ਫਾਈਬਰ ਅਤੇ ਪੋਸ਼ਕ ਤੱਤ ਹਟਾ ਕੇ ਬਣਾਇਆ ਜਾਂਦਾ ਹੈ। ਇਸ 'ਚ ਵਿਟਾਮਿਨ ਤੇ ਮਿਨਰਲ ਲਗਭਗ ਨਸ਼ਟ ਹੋ ਜਾਂਦੇ ਹਨ, ਜਿਸ ਕਾਰਨ ਇਹ ਸਿਰਫ਼ ਕੈਲੋਰੀ ਦਿੰਦਾ ਹੈ ਪਰ ਪੋਸ਼ਣ ਨਹੀਂ। ਇਸ ਲਈ ਇਸਨੂੰ ‘ਖਾਲੀ ਕੈਲੋਰੀ’ (Empty Calories) ਕਿਹਾ ਜਾਂਦਾ ਹੈ।
3/6
ਮੈਦਾ ਖਾਣ ਨਾਲ ਬਲੱਡ ਸ਼ੂਗਰ ਤੁਰੰਤ ਵਧ ਜਾਂਦਾ ਹੈ, ਜਿਸ ਨਾਲ ਸਰੀਰ ਵਿੱਚ ਇੰਸੂਲਿਨ ਰਜ਼ਿਸਟੈਂਸ ਪੈਦਾ ਹੁੰਦੀ ਹੈ। ਲੰਬੇ ਸਮੇਂ ਤੱਕ ਇਸਦਾ ਸੇਵਨ ਟਾਈਪ-2 ਡਾਇਬਟੀਜ਼ ਦਾ ਕਾਰਣ ਬਣ ਸਕਦਾ ਹੈ। ਵਧੇ ਹੋਏ ਇੰਸੂਲਿਨ ਲੈਵਲ ਨਾਲ ਸਰੀਰ 'ਚ ਸੋਜ ਅਤੇ ਆਕਸੀਡੇਟਿਵ ਸਟ੍ਰੈੱਸ ਵੀ ਵਧ ਸਕਦਾ ਹੈ।
4/6
ਮੈਦੇ ਨੂੰ ਚਿੱਟਾ ਬਣਾਉਣ ਲਈ ਅਕਸਰ ਬਲੀਚਿੰਗ ਏਜੈਂਟ ਜਿਵੇਂ Benzoyl Peroxide ਵਰਤੇ ਜਾਂਦੇ ਹਨ, ਜੋ ਸਰੀਰ ਲਈ ਹਾਨੀਕਾਰਕ ਹੁੰਦੇ ਹਨ। ਇਹ ਕੈਮੀਕਲ ਜਿਗਰ ਦੀ ਕਾਰਗੁਜ਼ਾਰੀ ‘ਤੇ ਬੁਰਾ ਅਸਰ ਪਾ ਸਕਦੇ ਹਨ।
5/6
ਮੈਦਾ 'ਚ ਫਾਈਬਰ ਦੀ ਕਮੀ ਕਾਰਨ ਇਹ ਆਸਾਨੀ ਨਾਲ ਨਹੀਂ ਪਚਦਾ। ਇਸ ਦਾ ਵੱਧ ਸੇਵਨ ਗੈਸ, ਕਬਜ਼ ਅਤੇ ਪੇਟ ਫੂਲਣ ਦੀ ਸਮੱਸਿਆ ਪੈਦਾ ਕਰ ਸਕਦਾ ਹੈ ਅਤੇ ਪਾਚਣ ਤੰਤਰ ਨੂੰ ਕਮਜ਼ੋਰ ਕਰ ਦਿੰਦਾ ਹੈ।
Continues below advertisement
6/6
ਰਿਸਰਚ ਮੁਤਾਬਕ, ਜਦੋਂ ਸਰੀਰ 'ਚ ਲੰਬੇ ਸਮੇਂ ਤੱਕ ਸੋਜ ਰਹਿੰਦੀ ਹੈ ਤਾਂ ਸੈਲਜ਼ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਖਾਸ ਕਰਕੇ ਅੰਤੜੀਆਂ ਅਤੇ ਛਾਤੀ ਦੇ ਕੈਂਸਰ ਨਾਲ ਇਸਦਾ ਸਬੰਧ ਪਾਇਆ ਗਿਆ ਹੈ।
Sponsored Links by Taboola