Coffee Benefits: ਜਾਣੋ ਸਿਹਤ ਲਈ ਕਿੰਝ ਦਵਾਈ ਵਾਂਗ ਕੰਮ ਕਰਦੀ ਹੈ ਕੌਫੀ
ਇਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਦੁੱਧ ਵਾਲੀ ਕੌਫੀ ਪੀਣ ਨਾਲ ਸਰੀਰ ਵਿੱਚ ਸੋਜ ਘੱਟ ਹੁੰਦੀ ਹੈ। ਦੁੱਧ ਵਿੱਚ ਅਮੀਨੋ ਐਸਿਡ ਤੇ ਐਂਟੀਆਕਸੀਡੈਂਟ ਵਰਗੇ ਪੌਲੀਫੇਨੋਲ ਗੁਣ ਪਾਏ ਜਾਂਦੇ ਹਨ। ਇਹ ਜ਼ਰੂਰੀ ਪੋਸ਼ਕ ਤੱਤ ਜੋੜਾਂ ਦੀ ਸੋਜ਼ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ।
Download ABP Live App and Watch All Latest Videos
View In Appਇਸ ਦੇ ਸੇਵਨ ਨਾਲ ਐਸੀਡਿਟੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੀ ਬਜਾਏ ਬਲੈਕ ਕੌਫੀ 'ਚ ਕੈਫੀਨ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਸਰੀਰ ਨੂੰ ਬਲੈਕ ਕੌਫੀ ਨੂੰ ਜਜ਼ਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਦੁੱਧ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਤੇ ਫੈਟ ਵੀ ਪਾਏ ਜਾਂਦੇ ਹਨ, ਜੋ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ।
ਇਸ ਦੇ ਨਾਲ ਹੀ ਦੁੱਧ ਵਾਲੀ ਕੌਫੀ ਨੂੰ ਦੁਬਾਰਾ ਗਰਮ ਕਰ ਕੇ ਨਹੀਂ ਪੀਣੀ ਚਾਹੀਦੀ। ਇਸ ਨਾਲ ਗਲੇ 'ਚ ਜਲਣ ਦੀ ਸ਼ਿਕਾਇਤ ਹੋ ਸਕਦੀ ਹੈ।
ਦੁੱਧ ਵਾਲੀ ਕੌਫੀ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ, ਇਨਸੁਲਿਨ 'ਚ ਸੁਧਾਰ ਹੁੰਦਾ ਹੈ। ਨਾਲ ਹੀ ਸੋਜ ਵੀ ਘੱਟ ਜਾਂਦੀ ਹੈ।
ਕਈ ਖੋਜਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮਿਲਕ ਕੌਫੀ ਪੀਣ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਫਾਇਦਾ ਹੁੰਦਾ ਹੈ। ਹਾਲਾਂਕਿ ਕੌਫੀ ਪੀਣ ਤੋਂ ਥੋੜ੍ਹੀ ਦੇਰ ਪਹਿਲਾਂ ਖੂਬ ਪਾਣੀ ਪੀਓ।
ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਦੁੱਧ ਵਾਲੀ ਕੌਫੀ ਫਾਇਦੇਮੰਦ ਸਾਬਿਤ ਨਹੀਂ ਹੁੰਦੀ। ਇਸ ਲਈ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਦੁੱਧ ਵਾਲੀ ਕੌਫੀ ਨਹੀਂ ਪੀਣੀ ਚਾਹੀਦੀ।