ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ
ਸਰਦੀਆਂ ਦਾ ਮੌਸਮ ਆ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਸਾਡੀ ਖੁਰਾਕ ਚ ਕੁਝ ਖਾਸ ਚੀਜ਼ਾਂ ਦੀ ਮੰਗ ਵੱਧ ਜਾਂਦੀ ਹੈ, ਜੋ ਸਾਨੂੰ ਅੰਦਰੋਂ ਗਰਮ ਰੱਖ ਸਕਣ। ਇਸ ਸੂਚੀ ਚ ਇੱਕ ਬੇਹੱਦ ਸ਼ਕਤੀਸ਼ਾਲੀ ਬੀਜ ਸ਼ਾਮਲ ਹੈ- ਤਿੱਲ।ਆਓ ਜਾਣਦੇ ਹਾਂ ਤਿੱਲ ਦੇ ਫਾਇਦੇ
Continues below advertisement
image source freepik
Continues below advertisement
1/8
ਭਾਵੇਂ ਇਹ ਛੋਟੇ-ਛੋਟੇ ਬੀਜ ਹੋਣ, ਪਰ ਸਿਹਤ ਲਾਭਾਂ ਦੇ ਮਾਮਲੇ ਵਿੱਚ ਇਹ ਕਿਸੇ 'ਪਾਵਰਹਾਊਸ' ਤੋਂ ਘੱਟ ਨਹੀਂ ਹਨ। ਭਾਰਤ 'ਚ ਸਦੀਆਂ ਤੋਂ, ਖਾਸ ਕਰਕੇ ਮਕਰ ਸੰਕ੍ਰਾਂਤੀ ਦੇ ਆਸ-ਪਾਸ, ਤਿੱਲ ਨੂੰ ਅੰਮ੍ਰਿਤ ਸਮਾਨ ਮੰਨਿਆ ਗਿਆ ਹੈ।
2/8
ਹੱਡੀਆਂ ਬਣਾਏ ਮਜ਼ਬੂਤ: ਤਿੱਲ ਵਿੱਚ ਦੁੱਧ ਤੋਂ ਵੀ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਇਹ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।
3/8
ਦਿਲ ਨੂੰ ਰੱਖੇ ਸਿਹਤਮੰਦ: ਇਸ ਵਿੱਚ ਮੌਜੂਦ ਮੋਨੋਅਨਸੈਚੂਰੇਟਿਡ ਫੈਟੀ ਐਸਿਡਸ (MUFA) ਬੁਰੇ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਦੂਰ ਰੱਖਦੇ ਹਨ।
4/8
ਤਿੱਲ ਖਾਣ ਨਾਲ ਸਰਦੀਆਂ ਦੇ ਦਿਨਾਂ ਵਿੱਚ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਆਲਸ ਘਟਦਾ ਹੈ, ਜਿਸ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰਦੇ ਹੋ। ਨਾਲ ਹੀ, ਆਇਰਨ ਨਾਲ ਭਰਪੂਰ ਹੋਣ ਕਾਰਨ ਇਹ ਖੂਨ ਦੀ ਕਮੀ (ਅਨੀਮੀਆ) ਦੂਰ ਕਰਨ ਵਿੱਚ ਵੀ ਸਹਾਇਕ ਹੈ।
5/8
ਤਿੱਲ ਖਾਣ ਨਾਲ ਪਾਚਨ ਪ੍ਰਣਾਲੀ ਵਿੱਚ ਸੁਧਾਰ ਆਉਂਦਾ ਹੈ, ਕਿਉਂਕਿ ਇਸ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਹੁੰਦਾ ਹੈ ਜੋ ਕਬਜ਼ ਨੂੰ ਦੂਰ ਕਰਦਾ ਹੈ ਅਤੇ ਹਾਜ਼ਮਾ ਠੀਕ ਰੱਖਦਾ ਹੈ। ਨਾਲ ਹੀ, ਤਿੱਲ ਵਿੱਚ ਮੈਗਨੀਸ਼ੀਅਮ ਮੌਜੂਦ ਹੋਣ ਕਾਰਨ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਰੱਖਣ ਵਿੱਚ ਵੀ ਮਦਦਗਾਰ ਹੈ।
Continues below advertisement
6/8
ਚਮੜੀ ਨੂੰ ਨਿਖਾਰੇ: ਤਿਲ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਚਮੜੀ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ, ਜਿਸ ਨਾਲ ਤੁਹਾਡੀ ਚਮੜੀ ਚਮਕਦਾਰ ਅਤੇ ਜਵਾਨ ਬਣੀ ਰਹਿੰਦੀ ਹੈ।
7/8
ਤਿੱਲ ਖਾਣ ਨਾਲ ਤਣਾਅ ਘਟਾਉਣ ਵਿੱਚ ਮਦਦ ਮਿਲਦੀ ਹੈ ਕਿਉਂਕਿ ਇਸ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਮੂਡ ਬਿਹਤਰ ਬਣਾਉਂਦੇ ਹਨ। ਨਾਲ ਹੀ, ਤਿੱਲ ਵਾਲਾਂ ਲਈ ਵੀ ਫਾਇਦੇਮੰਦ ਹੈ, ਕਿਉਂਕਿ ਇਸ ਦੇ ਪੋਸ਼ਣ ਤੱਤ ਵਾਲਾਂ ਨੂੰ ਮਜ਼ਬੂਤ ਅਤੇ ਸੰਘਣਾ ਬਣਾਉਂਦੇ ਹਨ ਅਤੇ ਝੜਨਾ ਘੱਟ ਕਰਦੇ ਹਨ। ਸਰਦੀਆਂ ਵਿੱਚ ਇਹ ਸਰੀਰ ਨੂੰ ਅੰਦਰੋਂ ਗਰਮ ਰੱਖਣ ਦਾ ਇੱਕ ਕੁਦਰਤੀ ਅਤੇ ਬਿਹਤਰੀਨ ਤਰੀਕਾ ਵੀ ਹੈ।
8/8
ਤਿੱਲ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨਾ ਬਹੁਤ ਆਸਾਨ ਹੈ। ਤੁਸੀਂ ਤਿੱਲ ਦੇ ਲੱਡੂ ਜਾਂ ਚਿੱਕੀ, ਸਲਾਦ ਜਾਂ ਸਬਜ਼ੀਆਂ 'ਤੇ ਭੁੰਨੇ ਹੋਏ ਤਿੱਲ, ਨਾਸ਼ਤੇ ਵਿੱਚ ਦਲੀਆ, ਓਟਸ ਜਾਂ ਸਮੂਦੀ ਵਿੱਚ ਇਕ ਚਮਚ ਤਿੱਲ, ਖਾਣੇ ਪਕਾਉਣ ਲਈ ਤਿੱਲ ਦਾ ਤੇਲ, ਜਾਂ ਰੋਟੀ ਅਤੇ ਪਰਾਂਠਿਆਂ ਵਿੱਚ ਤਿੱਲ ਵਰਤ ਸਕਦੇ ਹੋ। ਯਾਦ ਰਹੇ, ਥੋੜ੍ਹੀ ਮਾਤਰਾ ਵੀ ਬਹੁਤ ਫਾਇਦੇਮੰਦ ਹੁੰਦੀ ਹੈ, ਇਸ ਲਈ ਰੋਜ਼ਾਨਾ ਕੁਝ ਤਿੱਲਾਂ ਦਾ ਹੀ ਸੇਵਨ ਕਰੋ। ਜ਼ਿਆਦਾ ਮਾਤਰਾ ਵਿੱਚ ਨਾ ਖਾਓ।
Published at : 26 Nov 2025 02:14 PM (IST)