Walking: ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ ਜਾਂ ਨਹੀਂ? ਕਿੰਨੀ ਦੇਰ ਤੱਕ ਤੁਰਨਾ ਫਾਇਦੇਮੰਦ!
ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਲੋਕ ਦੌੜਦੇ ਹਨ ਅਤੇ ਤੇਜ਼ ਸੈਰ ਕਰਦੇ ਹਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਲੋਕ ਸੈਰ ਕਰਨ ਲਈ ਨਿਕਲ ਜਾਂਦੇ ਹਨ। ਪਰ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ ਕਿਉਂ ਜ਼ਰੂਰੀ ਹੈ? ਬਹੁਤ ਸਾਰੇ ਲੋਕ ਭੰਬਲਭੂਸੇ ਵਿੱਚ ਰਹਿੰਦੇ ਹਨ ਕੀ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ ਜਾਂ ਨਹੀਂ?
Download ABP Live App and Watch All Latest Videos
View In Appਜੇਕਰ ਤੁਹਾਡੇ ਮਨ ਵਿੱਚ ਵੀ ਰਾਤ ਦੀ ਸੈਰ ਨੂੰ ਲੈ ਕੇ ਅਜੇ ਸਵਾਲ ਹਨ। ਤਾਂ ਆਓ ਜਾਣਦੇ ਹਾਂ ਡਾਕਟਰ ਸੁਧੀਰ ਮੈਨਨ, BHMS ਤੋਂ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਿਸ ਤਰ੍ਹਾਂ ਦੀ ਸੈਰ ਕਰਨੀ ਚਾਹੀਦੀ ਹੈ ਅਤੇ ਇਸ ਦੇ ਸਿਹਤ ਨੂੰ ਕਿਸ ਤਰ੍ਹਾਂ ਦੇ ਲਾਭ ਹਾਸਿਲ ਹੁੰਦੇ ਹਨ।
ਡਾਕਟਰ ਦੇ ਅਨੁਸਾਰ ਰਾਤ ਨੂੰ ਜਲਦੀ ਖਾਣਾ ਖਾ ਲੈਣਾ ਚਾਹੀਦਾ ਹੈ। ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ। ਸ਼ਾਮ 7 ਵਜੇ ਤੱਕ ਡਿਨਰ ਕਰਨ ਦੀ ਕੋਸ਼ਿਸ਼ ਕਰ ਲਓ। ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਾ ਤੁਰੋ। ਰਾਤ ਦੇ ਖਾਣੇ ਤੋਂ 1 ਘੰਟੇ ਬਾਅਦ ਸੈਰ ਲਈ ਜਾਓ। ਰਾਤ ਨੂੰ ਗਲਤੀ ਨਾਲ ਵੀ ਤੇਜ਼ ਸੈਰ ਨਾ ਕਰੋ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਆਰਾਮ ਨਾਲ ਸੈਰ ਕਰੋ। ਤੁਹਾਨੂੰ ਰਾਤ ਨੂੰ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਦੀ ਸਾਧਾਰਨ ਸੈਰ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ 30 ਮਿੰਟ ਤੱਕ ਸੈਰ ਕਰਦੇ ਹੋ ਤਾਂ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ, ਜਦਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਭੋਜਨ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਖਾਸ ਕਰਕੇ ਤੁਸੀਂ ਮੋਟਾਪੇ ਦਾ ਸ਼ਿਕਰ ਹੋ ਸਕਦੇ ਹੋ।
ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਤੁਹਾਡੇ ਮੈਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ ਅਤੇ ਤੇਜ਼ੀ ਨਾਲ ਵਧਦਾ ਹੈ। ਨਾਲ ਹੀ, ਇਹ ਤੁਹਾਡੇ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ।
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਵੀ ਨੀਂਦ ਵਿੱਚ ਸੁਧਾਰ ਹੁੰਦਾ ਹੈ। ਦਰਅਸਲ, ਰਾਤ ਨੂੰ ਸੈਰ ਕਰਨ ਨਾਲ ਸਰੀਰ ਵਿਚ ਐਂਡੋਰਫਿਨ ਹਾਰਮੋਨ ਨਿਕਲਦਾ ਹੈ। ਇਹ ਹਾਰਮੋਨ ਦਿਮਾਗ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਜਿਸ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਨੀਂਦ ਵੀ ਵਧਦੀ ਹੈ।