ਇਹਨਾਂ ਬੀਮਾਰੀਆਂ 'ਚ ਨੁਕਸਾਨ ਪਹੁੰਚਾ ਸਕਦੀ ਸੋਇਆਬੀਨ
ਸੋਇਆਬੀਨ ਪ੍ਰੋਟੀਨ ਦਾ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਇਸ ਚ ਵਿਟਮਿਨ, ਮਿਨਰਲਜ਼, ਵਿਟਮਿਨ ਬੀ ਕਾਂਪਲੈਕਸ ਅਤੇ ਵਿਟਮਿਨ ਏ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ।
soybeans
1/8
ਇਸ ਲਈ ਆਮ ਲੋਕਾਂ ਤੋਂ ਲੈ ਕੇ ਜਿਮ ਕਰਨ ਵਾਲੇ ਲੋਕ ਵੀ ਪ੍ਰੋਟੀਨ ਦੇ ਸੇਵਨ ਲਈ ਸੋਇਆਬੀਨ ਨੂੰ ਤਰਜੀਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਇਆਬੀਨ 'ਚ ਮੌਜੂਦ ਟਰਾਂਸ ਫ਼ੈਟ ਦਿਲ ਦੀਆਂ ਬੀਮਾਰੀਆਂ ਅਤੇ ਮੋਟਾਪੇ ਵਰਗੀ ਸਮੱਸਿਆਵਾਂ ਨੂੰ ਵਧਾਉਂਦੇ ਹਨ।
2/8
ਇਸ ਲਈ ਕੁਝ ਬੀਮਾਰੀਆਂ ਦੀ ਹਾਲਤ 'ਚ ਲੋਕਾਂ ਨੂੰ ਸੋਇਆਬੀਨ ਖਾਣ ਤੋਂ ਬਚਣਾ ਚਾਹੀਦਾ ਹੈ।
3/8
ਜਿਨ੍ਹਾਂ ਲੋਕਾਂ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੁੰਦੀ ਹੈ ਉਹ ਸੋਇਆ ਉਤਪਾਦਾਂ ਦੇ ਪ੍ਰਤੀ ਵੀ ਸੰਵੇਦਨਸ਼ੀਲ ਹੋ ਸਕਦੇ ਹਨ। ਇਸ ਲਈ ਸੋਇਆ ਉਤਪਾਦਾਂ ਦੀ ਵਰਤੋਂ ਸਾਵਧਾਨੀ ਨਾਲ ਕਰੋ।
4/8
ਇਸ ਤੋਂ ਇਲਾਵਾ ਮਾਈਗ੍ਰੇਨ ਅਤੇ ਹਾਈਪੋਥਾਇਰਾਇਡ ਦੇ ਮਰੀਜ਼ਾਂ ਨੂੰ ਵੀ ਸੋਇਆਬੀਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
5/8
ਸੋਇਆ 'ਚ ਫ਼ੀਟੋਏਸਟ੍ਰੋਜਨਜ਼ ਨਾਮ ਦਾ ਇਕ ਕੈਮਿਕਲ ਪਾਇਆ ਜਾਂਦਾ ਹੈ, ਇਸ ਦੀ ਬਹੁਤਾਇਤ ਜ਼ਹਿਰੀਲੀ ਹੋ ਸਕਦੀ ਹੈ। ਇਸ ਲਈ ਜਿਨ੍ਹਾਂ ਨੂੰ ਕਿਡਨੀ 'ਚ ਸਮੱਸਿਆ ਹੈ, ਉਨ੍ਹਾਂ ਨੂੰ ਸੋਇਆ ਉਤਪਾਦਾਂ ਦੇ ਪ੍ਰਯੋਗ ਤੋਂ ਬਚਣਾ ਚਾਹੀਦਾ ਹੈ।
6/8
ਇਸ ਦੇ ਸੇਵਨ ਨਾਲ ਉਨ੍ਹਾਂ ਦੇ ਖ਼ੂਨ 'ਚ ਫ਼ੀਟੋਏਸਟਰੋਜਮਜ਼ ਦੇ ਪੱਧਰ ਦੇ ਵਧਣ ਦਾ ਜੋਖ਼ਮ ਹੁੰਦਾ ਹੈ। ਇਸ ਲਈ ਜੇਕਰ ਤੁਹਾਨੂੰ ਕਿਡਨੀ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਸੋਇਆ ਦੇ ਸੇਵਨ ਤੋਂ ਬਚੋ।
7/8
ਸ਼ੂਗਰ ਦੇ ਮਰੀਜ਼ ਜੋ ਬੱਲਡ ਸੂਗਰ ਨੂੰ ਕਾਬੂ ਕਰਨ ਦੀ ਦਵਾਈ ਲੈਂਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਸੋਇਆ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
8/8
ਇਸ ਤੋਂ ਬੱਲਡ ਸੂਗਰ ਘਟਣ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਇਸ ਲਈ ਸੂਗਰ ਦੇ ਮਰੀਜ਼ਾਂ ਨੂੰ ਵੀ ਸੋਇਆ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ।
Published at : 21 Oct 2023 07:03 AM (IST)