Red Chilli Powder: ਲਾਲ ਮਿਰਚ ਪਾਊਡਰ ਦਾ ਸੇਵਨ ਪੈ ਸਕਦੈ ਭਾਰੀ, ਜਾਣੋ ਨੁਕਸਾਨ
ਲਾਲ ਮਿਰਚ ਪਾਊਡਰ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਮੂੰਹ ਦੇ ਛਾਲੇ ਹੋ ਸਕਦੇ ਹਨ। ਅਸਲ ਵਿੱਚ ਲਾਲ ਮਿਰਚ ਬਹੁਤ ਮਸਾਲੇਦਾਰ ਹੁੰਦੀ ਹੈ।
Download ABP Live App and Watch All Latest Videos
View In Appਦੂਜੇ ਪਾਸੇ, ਇੱਕ ਵਾਰ ਜਦੋਂ ਕਿਸੇ ਨੂੰ ਮਸਾਲੇਦਾਰ ਖਾਣ ਦੀ ਆਦਤ ਪੈ ਜਾਂਦੀ ਹੈ, ਤਾਂ ਉਸ ਤੋਂ ਬਾਅਦ ਉਸ ਨੂੰ ਆਮ ਭੋਜਨ ਵਿੱਚ ਸੁਆਦ ਹੀ ਨਹੀਂ ਆਉਂਦਾ ਹੈ, ਜਿਸ ਕਾਰਨ ਮੂੰਹ ‘ਚ ਜਲਨ ਅਤੇ ਛਾਲਿਆਂ ਦੀ ਸਮੱਸਿਆ ਹੋ ਸਕਦੀ ਹੈ।
ਦਮੇ ਦੇ ਮਰੀਜ਼ਾਂ ਲਈ ਲਾਲ ਮਿਰਚ ਪਾਊਡਰ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਤੁਹਾਨੂੰ ਅਸਥਮਾ ਜਾਂ ਸਾਹ ਦੀ ਕੋਈ ਬੀਮਾਰੀ ਹੈ ਤਾਂ ਲਾਲ ਮਿਰਚ ਦਾ ਸੇਵਨ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਜ਼ਿਆਦਾ ਲਾਲ ਮਿਰਚਾਂ ਖਾਣ ਨਾਲ ਅਸਥਮਾ ਅਟੈਕ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।
ਭੋਜਨ ‘ਚ ਲਾਲ ਮਿਰਚ ਪਾਊਡਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਖਰਾਬ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਮਸਾਲੇਦਾਰ ਭੋਜਨ, ਭੋਜਨ ਦੇ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦਾ ਹੈ। ਇਸ ਨਾਲ ਪਾਚਨ ਕਿਰਿਆ ਖਰਾਬ ਹੁੰਦੀ ਹੈ।
ਲਾਲ ਮਿਰਚਾਂ ਖਾਣ ਨਾਲ ਤੁਸੀਂ ਡਾਇਰੀਆ ਵਰਗੀ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਜ਼ਿਆਦਾ ਲਾਲ ਮਿਰਚਾਂ ਖਾਣ ਨਾਲ ਮਤਲੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਜੋ ਔਰਤਾਂ ਜ਼ਿਆਦਾ ਲਾਲ ਮਿਰਚ ਪਾਊਡਰ ਖਾਂਦੀਆਂ ਹਨ, ਉਨ੍ਹਾਂ ‘ਚ ਪ੍ਰੀ-ਟਰਮ ਡਿਲੀਵਰੀ ਦਾ ਖਤਰਾ ਵੱਧ ਜਾਂਦਾ ਹੈ। ਗਰਭਵਤੀ ਔਰਤਾਂ ਨੂੰ ਭੋਜਨ ‘ਚ ਲਾਲ ਮਿਰਚ ਪਾਊਡਰ ਖਾਣ ਤੋਂ ਬਚਣਾ ਚਾਹੀਦਾ ਹੈ।
ਜ਼ਿਆਦਾ ਲਾਲ ਮਿਰਚ ਪਾਊਡਰ ਖਾਣ ਨਾਲ ਤੁਹਾਡੇ ਪੇਟ ‘ਚ ਅਲਸਰ ਹੋ ਸਕਦਾ ਹੈ। ਇਹ ਬਿਮਾਰੀ ਤੁਹਾਡੇ ਲਈ ਘਾਤਕ ਵੀ ਸਾਬਤ ਹੋ ਸਕਦੀ ਹੈ। ਲਾਲ ਮਿਰਚਾਂ ‘ਚ ਅਫਲਾਟੌਕਸਿਨ ਨਾਂ ਦਾ ਕੈਮੀਕਲ ਪਾਇਆ ਜਾਂਦਾ ਹੈ, ਜਿਸ ਕਾਰਨ ਪੇਟ, ਜਿਗਰ ਅਤੇ ਕੋਲਨ ਕੈਂਸਰ ਦਾ ਖਤਰਾ ਹੋ ਸਕਦਾ ਹੈ।