ਇਹ ਲੋਕ ਭੁੱਲ ਕੇ ਵੀ ਨਾ ਕਰਨ ਸਿੰਘਾੜੇ ਦਾ ਸੇਵਨ? ਘੇਰ ਲੈਣਗੀਆਂ ਇਹ ਦਿੱਕਤਾਂ...
ਵਜ਼ਨ ਘਟਾਉਣ ਅਤੇ ਸਿਹਤਮੰਦ ਜੀਵਨ ਚਾਹਣ ਵਾਲੇ ਲੋਕ ਸਿੰਘਾੜਾ ਬਹੁਤ ਪਸੰਦ ਕਰਦੇ ਹਨ। ਸਿੰਘਾੜੇ ਵਿੱਚ ਫਾਈਬਰ, ਪੋਟਾਸਿਯਮ, ਕਾਪਰ, ਮੈਗਨੀਜ਼, ਵਿਟਾਮਿਨ B6 ਅਤੇ ਐਂਟੀ-ਆਕਸੀਡੈਂਟ ਵਰਗੇ ਲਾਭਦਾਇਕ ਤੱਤ ਹੁੰਦੇ ਹਨ। ਇਹ ਫੈਟ-ਫ੍ਰੀ ਤੇ ਗਲੂਟਨ-ਫ੍ਰੀ...
Continues below advertisement
image source twitter
Continues below advertisement
1/6
ਵਜ਼ਨ ਘਟਾਉਣ ਤੋਂ ਲੈ ਕੇ ਵੱਧਦੀ ਉਮਰ ਦੇ ਲੱਛਣ ਘਟਾਉਣ ਦਾ ਸੁਪਨਾ ਦੇਖਣ ਵਾਲੇ ਲੋਕ ਸਿੰਘਾੜਾ ਬਹੁਤ ਸ਼ੌਂਕ ਨਾਲ ਖਾਂਦੇ ਹਨ। ਸਿੰਘਾੜੇ ਵਿੱਚ ਫਾਈਬਰ, ਪੋਟਾਸ਼ਿਅਮ, ਕਾਪਰ, ਮੈਗਨੀਜ਼, ਵਿਟਾਮਿਨ B6 ਤੇ ਐਂਟੀਆਕਸੀਡੈਂਟ ਵਰਗੇ ਕਈ ਮਹੱਤਵਪੂਰਣ ਤੱਤ ਹੁੰਦੇ ਹਨ। ਇਹ ਕੁਦਰਤੀ ਤੌਰ ‘ਤੇ ਫੈਟ-ਫ੍ਰੀ ਤੇ ਗਲੂਟਨ-ਫ੍ਰੀ ਵੀ ਹੁੰਦਾ ਹੈ, ਜਿਸ ਕਰਕੇ ਇਹ ਸਿਹਤ ਲਈ ਇਕ ਪੋਸ਼ਟਿਕ ਤੇ ਲਾਭਦਾਇਕ ਫਲ ਮੰਨਿਆ ਜਾਂਦਾ ਹੈ। ਪਰ ਇਹ ਹਰ ਕਿਸੇ ਲਈ ਲਾਭਦਾਇਕ ਨਹੀਂ ਹੈ।
2/6
ਸਰਦੀ-ਜ਼ੁਕਾਮ ਹੋਣ ‘ਤੇ- ਸਿੰਘਾੜਾ ਸਰਦੀਆਂ ਵਿੱਚ ਖਾਇਆ ਜਾਣ ਵਾਲਾ ਫਲ ਹੈ, ਪਰ ਜੇ ਕਿਸੇ ਵਿਅਕਤੀ ਨੂੰ ਪਹਿਲਾਂ ਤੋਂ ਹੀ ਸਰਦੀ-ਜ਼ੁਕਾਮ ਜਾਂ ਛਾਤੀ 'ਚ ਬਲਗਮ ਦੀ ਸਮੱਸਿਆ ਹੋਵੇ, ਤਾਂ ਉਸਨੂੰ ਸਿੰਘਾੜਾ ਖਾਣ ਤੋਂ ਬਚਣਾ ਚਾਹੀਦਾ ਹੈ। ਨਹੀਂ ਤਾਂ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ।
3/6
ਕਬਜ਼ ਵਾਲੇ ਲੋਕ- ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਸਿੰਘਾੜਾ ਖਾਣ ਤੋਂ ਬਚਣਾ ਚਾਹੀਦਾ ਹੈ। ਸਿੰਘਾੜੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਸੁਭਾਅ ਵਿੱਚ ਠੰਢਾ ਹੁੰਦਾ ਹੈ। ਇਸ ਕਰਕੇ ਕਬਜ਼ ਵਾਲੇ ਲੋਕਾਂ ਲਈ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਪੇਟ ‘ਚ ਸੁਜਨ ਤੇ ਗੈਸ ਬਣਨ ਦੀ ਸਮੱਸਿਆ ਹੋ ਸਕਦੀ ਹੈ।
4/6
ਪੇਟ ਦਰਦ ਵਾਲੇ ਲੋਕ- ਸਿੰਘਾੜੇ ਵਿੱਚ ਅਜਿਹੇ ਕਈ ਤੱਤ ਹੁੰਦੇ ਹਨ ਜੋ ਹਜ਼ਮ ਕਰਨਾ ਔਖਾ ਹੁੰਦੇ ਹਨ। ਇਸ ਕਰਕੇ ਕੁਝ ਲੋਕਾਂ ਨੂੰ ਇਹ ਖਾਣ ਤੋਂ ਬਾਅਦ ਉਲਟੀ, ਦਸਤ ਜਾਂ ਡਾਇਰੀਆ ਦੀ ਸ਼ਿਕਾਇਤ ਹੋ ਸਕਦੀ ਹੈ।
5/6
ਡਾਇਬਟੀਜ਼ ਵਾਲੇ ਲੋਕ- ਭਾਵੇਂ ਸਿੰਘਾੜਾ ਖੂਨ 'ਚ ਸ਼ੂਗਰ ਦੀ ਮਾਤਰਾ ਕੰਟਰੋਲ ਕਰਨ ਲਈ ਮਸ਼ਹੂਰ ਹੈ, ਪਰ ਇਸਦਾ ਗਲਾਈਸੈਮਿਕ ਇੰਡੈਕਸ ਥੋੜ੍ਹਾ ਵੱਧ ਹੋਣ ਕਰਕੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜਦੋਂ ਕਿਸੇ ਖੁਰਾਕ ਦਾ ਗਲਾਈਸੈਮਿਕ ਇੰਡੈਕਸ ਵੱਧ ਹੁੰਦਾ ਹੈ, ਤਾਂ ਇਸ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਡਾਇਬਟੀਜ਼ ਦੀ ਸਮੱਸਿਆ ਹੋਰ ਵੱਧ ਸਕਦੀ ਹੈ।
Continues below advertisement
6/6
ਐਲਰਜੀ ਵਾਲੇ ਲੋਕ- ਕੁਝ ਲੋਕਾਂ ਨੂੰ ਸਿੰਘਾੜਾ ਖਾਣ ਨਾਲ ਐਲਰਜੀ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਉਲਟੀ, ਦਸਤ ਜਾਂ ਚਮੜੀ ‘ਤੇ ਖੁਜਲੀ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਕਈ ਵਾਰ ਸਿੰਘਾੜਾ ਖਾਣ ਨਾਲ ਸੂਜਨ ਜਾਂ ਐਨਾਫਿਲੈਕਸਿਸ (ਸਾਹ ਲੈਣ ਵਿੱਚ ਤਕਲੀਫ਼) ਤੱਕ ਹੋ ਸਕਦੀ ਹੈ।
Published at : 23 Nov 2025 01:49 PM (IST)