Skin Cancer: ਸਰੀਰ 'ਤੇ ਨਜ਼ਰ ਆਉਣ ਵਾਲੇ ਇਹ ਬਦਲਾਅ ਹੋ ਸਕਦੇ ਸਕਿਨ ਕੈਂਸਰ ਦੇ ਲੱਛਣ, ਜਾਣੋ
ਕੈਂਸਰ ਇੱਕ ਖਤਰਨਾਕ ਬਿਮਾਰੀ ਹੈ। ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਕੈਂਸਰ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਦੇ ਲੱਛਣ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਦੇਖਣ ਨੂੰ ਮਿਲ ਸਕਦੇ ਹਨ। ਕੈਂਸਰ ਦੀਆਂ ਸਾਰੀਆਂ ਕਿਸਮਾਂ ਵਿੱਚੋਂ, ਸਕਿਨ ਕੈਂਸਰ ਸਭ ਤੋਂ ਆਮ ਹੈ।
Download ABP Live App and Watch All Latest Videos
View In Appਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਕਈ ਵਾਰ ਕੈਂਸਰ ਬਾਰੇ ਇੰਨੀ ਦੇਰ ਬਾਅਦ ਪਤਾ ਲੱਗਦਾ ਹੈ ਕਿ ਇਸ ਦਾ ਇਲਾਜ ਕਰਨਾ ਅਸੰਭਵ ਹੋ ਜਾਂਦਾ ਹੈ। ਇਸ ਲਈ, ਇਸ ਦੇ ਲੱਛਣਾ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੀ ਚਮੜੀ 'ਚ ਕਿਸੇ ਤਰ੍ਹਾਂ ਦਾ ਬਦਲਾਅ ਦੇਖਦੇ ਹੋ, ਤਾਂ ਪਹਿਲਾਂ ਉਸ ਦੇ ਕਾਰਨ ਦਾ ਪਤਾ ਲਗਾ ਲਓ।
ਮੇਲੇਨੋਮਾ ਸਕਿਨ ਕੈਂਸਰ ਦਾ ਸਭ ਤੋਂ ਖਤਰਨਾਕ ਰੂਪ ਹੁੰਦਾ ਹੈ। ਹਰ ਸਾਲ 16,000 ਲੋਕ ਇਸ ਤੋਂ ਪੀੜਤ ਹੁੰਦੇ ਹਨ। UK Cancer Research ਦੇ ਅਨੁਸਾਰ, ਇੱਕ ਸਾਲ ਵਿੱਚ ਲਗਭਗ 2,340 ਲੋਕ ਕੈਂਸਰ ਨਾਲ ਮਰਦੇ ਹਨ।
ਚਮੜੀ ਦਾ ਕੈਂਸਰ ਜ਼ਿਆਦਾਤਰ ਉਨ੍ਹਾਂ ਹਿੱਸਿਆਂ ਵਿੱਚ ਦੇਖਿਆ ਜਾਂਦਾ ਹੈ ਜੋ ਜ਼ਿਆਦਾ ਧੁੱਪ ਦੇ ਸੰਪਰਕ ਵਿੱਚ ਆਉਂਦੇ ਹਨ ਜਿਵੇਂ ਕਿ ਚਿਹਰਾ, ਗਰਦਨ ਅਤੇ ਬਾਹਾਂ। ਕਈ ਵਾਰ ਇਹ ਉਨ੍ਹਾਂ ਹਿੱਸਿਆਂ ਵਿਚ ਵੀ ਦੇਖਿਆ ਜਾਂਦਾ ਹੈ ਜਿੱਥੇ ਸੂਰਜ ਦੀ ਰੌਸ਼ਨੀ ਬਹੁਤ ਮੁਸ਼ਕਲ ਨਾਲ ਪਹੁੰਚਦੀ ਹੈ, ਜਿਵੇਂ ਕਿ ਪੈਰ। ਬਹੁਤ ਸਾਰੇ ਲੋਕ ਆਪਣੇ ਪੈਰਾਂ ਵਿੱਚ ਹੋ ਰਹੀਆਂ ਤਬਦੀਲੀਆਂ ਵੱਲ ਧਿਆਨ ਨਹੀਂ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਲੀਵਲੈਂਡ ਕਲੀਨਿਕ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ ਮੁਤਾਬਕ ਡੀਐਨਏ ਖ਼ਰਾਬ ਹੋਣ ਕਾਰਨ ਸੈੱਲਾਂ ਦੇ ਅਸਧਾਰਨ ਵਾਧੇ ਕਾਰਨ ਕੈਂਸਰ ਵਧਦਾ ਹੈ। ਜਦੋਂ ਵੀ ਸਰੀਰ ਵਿੱਚ ਕੋਸ਼ਿਕਾਵਾਂ ਦਾ ਵਾਧਾ ਸ਼ੁਰੂ ਹੁੰਦਾ ਹੈ ਤਾਂ ਇਹ ਕੈਂਸਰ ਦਾ ਕਾਰਨ ਬਣਦਾ ਹੈ। ਅਕਸਰ ਸਰੀਰ ਵਿੱਚ ਸੈੱਲਾਂ ਦਾ ਵਾਧਾ ਉਨ੍ਹਾਂ ਹਿੱਸਿਆਂ ਵਿੱਚ ਹੁੰਦਾ ਹੈ ਜਿੱਥੇ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚ ਸਕਦੀਆਂ। ਅਜਿਹੇ 'ਚ ਸਰੀਰ 'ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰੋ।