ਖਾਣਾ ਖਾਣ ਤੋਂ ਬਾਅਦ ਤਰੁੰਤ ਬਿਸਤਰੇ 'ਤੇ ਲੇਟ ਜਾਂਦੇ? ਤਾਂ ਆਹ ਬਿਮਾਰੀਆਂ ਪੈ ਜਾਣਗੀਆਂ ਪੱਲੇ
Health Tips: ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਦੀ ਆਦਤ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨੁਕਸਾਨ ਬਾਰੇ ..
Sleeping
1/7
ਜੇਕਰ ਤੁਸੀਂ ਦਫ਼ਤਰ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਜਾਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਿਸਤਰੇ 'ਤੇ ਲੇਟ ਜਾਂਦੇ ਹੋ, ਤਾਂ ਇਹ ਆਦਤ ਹੌਲੀ-ਹੌਲੀ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਇਸ ਨਾਲ ਨਾ ਸਿਰਫ਼ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਬਲਕਿ ਦਿਲ ਅਤੇ ਜਿਗਰ ਨਾਲ ਸਬੰਧਤ ਸਮੱਸਿਆਵਾਂ ਵੀ ਵਧ ਸਕਦੀਆਂ ਹਨ। ਬਦਹਜ਼ਮੀ ਅਤੇ ਪੇਟ ਦਰਦ: ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਨਾਲ ਪਾਚਨ ਕਿਰਿਆ ਵਿੱਚ ਵਿਘਨ ਪੈਂਦਾ ਹੈ। ਇਸ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ ਅਤੇ ਪੇਟ ਦਰਦ, ਭਾਰੀਪਨ ਜਾਂ ਗੈਸ ਹੋ ਸਕਦੀ ਹੈ।
2/7
ਐਸੀਡਿਟੀ ਅਤੇ ਪੇਟ ਵਿੱਚ ਜਲਨ: ਲੇਟਣ ਨਾਲ ਪੇਟ ਵਿੱਚ ਐਸਿਡ ਉੱਪਰ ਵੱਲ ਵੱਧ ਜਾਂਦਾ ਹੈ, ਜਿਸ ਨਾਲ ਐਸਿਡਿਟੀ ਅਤੇ ਪੇਟ ਵਿੱਚ ਜਲਨ ਹੁੰਦੀ ਹੈ। ਇਹ ਸਮੱਸਿਆ ਖਾਸ ਕਰਕੇ ਮਸਾਲੇਦਾਰ ਅਤੇ ਆਇਲੀ ਭੋਜਨ ਖਾਣ ਤੋਂ ਬਾਅਦ ਵਧ ਜਾਂਦੀ ਹੈ।
3/7
ਮੋਟਾਪਾ ਵਧਣਾ: ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਸਰੀਰ ਨੂੰ ਕੈਲੋਰੀ ਨੂੰ ਸਾੜਨ ਦੀ ਬਜਾਏ ਫੈਟ ਦੇ ਰੂਪ ਵਿੱਚ ਸਟੋਰ ਕਰਦਾ ਹੈ। ਇਹ ਆਦਤ ਹੌਲੀ-ਹੌਲੀ ਮੋਟਾਪੇ ਦਾ ਕਾਰਨ ਬਣ ਸਕਦੀ ਹੈ।
4/7
ਸ਼ੂਗਰ ਦਾ ਖ਼ਤਰਾ: ਮਾੜੀ ਪਾਚਨ ਕਿਰਿਆ ਬਲੱਡ ਸ਼ੂਗਰ ਦੇ ਪੱਧਰ ਨੂੰ ਅਸੰਤੁਲਿਤ ਕਰ ਸਕਦੀ ਹੈ। ਲੰਬੇ ਸਮੇਂ ਲਈ, ਇਹ ਆਦਤ ਟਾਈਪ 2 ਸ਼ੂਗਰ ਦੇ ਜੋਖਮ ਨੂੰ ਵਧਾ ਸਕਦੀ ਹੈ।
5/7
ਦਿਲ ਦੀਆਂ ਸਮੱਸਿਆਵਾਂ: ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟਣ ਨਾਲ ਖੂਨ ਦੇ ਗੇੜ 'ਤੇ ਅਸਰ ਪੈਂਦਾ ਹੈ। ਇਸ ਨਾਲ ਦਿਲ 'ਤੇ ਦਬਾਅ ਵੱਧ ਸਕਦਾ ਹੈ ਅਤੇ ਲੰਬੇ ਸਮੇਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ ਵਧ ਸਕਦਾ ਹੈ।
6/7
ਲੀਵਰ ‘ਤੇ ਅਸਰ: ਲਗਾਤਾਰ ਖਾਣ-ਪੀਣ ਅਤੇ ਸੌਣ ਦੀ ਆਦਤ ਜਿਗਰ 'ਤੇ ਵਾਧੂ ਦਬਾਅ ਪਾਉਂਦੀ ਹੈ। ਇਸਨੂੰ ਪਾਚਨ ਕਿਰਿਆ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਇਸਦੀ ਕੁਸ਼ਲਤਾ ਘੱਟ ਸਕਦੀ ਹੈ।
7/7
ਨੀਂਦ ਖਰਾਬ ਹੋਣਾ : ਖਾਣਾ ਖਾਣ ਤੋਂ ਬਾਅਦ ਸਰੀਰ ਐਕਟਿਵ ਮੋਡ ਵਿੱਚ ਹੁੰਦਾ ਹੈ। ਲੇਟਣ ਜਾਂ ਤੁਰੰਤ ਸੌਣ ਨਾਲ ਨੀਂਦ ਦੀ ਗੁਣਵੱਤਾ ਵਿਗੜ ਸਕਦੀ ਹੈ ਅਤੇ ਵਾਰ-ਵਾਰ ਜਾਗਣ ਦਾ ਕਾਰਨ ਬਣ ਸਕਦੀ ਹੈ।
Published at : 17 Sep 2025 07:18 PM (IST)