2050 ਤੱਕ ਸਮਾਰਟਫੋਨ ਦੀ ਲਤ ਦੇ ਸਰੀਰ 'ਤੇ ਖ਼ਤਰਨਾਕ ਪ੍ਰਭਾਵ: ਪੋਸਚਰ, ਅੱਖਾਂ, ਪੈਰ ਅਤੇ ਸਿਹਤ ਨੂੰ ਹੋਵੇਗਾ ਨੁਕਸਾਨ

ਹਾਲ ਹੀ ਚ ਇੱਕ ਸਟੈੱਪ-ਟ੍ਰੈਕਿੰਗ ਐਪ ਨੇ ਇੱਕ ਮਾਡਲ ਸੈਮ ਬਣਾਇਆ ਹੈ। ਇਹ ਮਾਡਲ ਦਿਖਾਉਂਦਾ ਹੈ ਕਿ ਜੇ ਇਨਸਾਨ ਆਪਣੀ ਜੀਵਨਸ਼ੈਲੀ ਨਹੀਂ ਬਦਲਦਾ, ਤਾਂ ਸਾਲ 2050 ਤੱਕ ਸਾਡਾ ਸਰੀਰ ਸਮਾਰਟਫੋਨ ਦੀ ਲਤ ਕਾਰਨ ਕਿਵੇਂ ਪ੍ਰਭਾਵਿਤ ਹੋ ਸਕਦਾ ਹੈ।

Continues below advertisement

( Image Source : Freepik )

Continues below advertisement
1/6
ਸਾਲ 2050 ਤੱਕ ਸਮਾਰਟਫੋਨ ਦੀ ਲਤ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਸਭ ਤੋਂ ਪਹਿਲਾਂ ਸਾਡਾ ਪੋਸਚਰ ਖਰਾਬ ਹੋਵੇਗਾ – ਗਰਦਨ ਅੱਗੇ ਝੁਕ ਜਾਵੇਗੀ, ਪਿੱਠ ਗੋਲ ਹੋ ਜਾਵੇਗੀ ਅਤੇ ਮੋਢੇ ਝੁਕ ਜਾਣਗੇ। ਇਸਨੂੰ "ਟੈਕ ਨੈੱਕ" ਕਹਿੰਦੇ ਹਨ, ਜੋ ਲੰਬੇ ਸਮੇਂ ਤੱਕ ਮੋਬਾਈਲ ਜਾਂ ਲੈਪਟਾਪ ਦੇਖਣ ਨਾਲ ਹੁੰਦਾ ਹੈ। ਇਸ ਕਾਰਨ ਗਰਦਨ ਅਤੇ ਪਿੱਠ ਵਿਚ ਦਰਦ ਆਮ ਹੋ ਜਾਵੇਗਾ।
2/6
ਸਮਾਰਟਫੋਨ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਅੱਖਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਸੈਮ ਦੇ ਮਾਡਲ ਦੇ ਅਨੁਸਾਰ ਲਾਲ ਤੇ ਥੱਕੀਆਂ ਅੱਖਾਂ, ਕਾਲੇ ਘੇਰੇ, ਪੀਲੀ ਚਮੜੀ ਅਤੇ ਝੜਦੇ ਵਾਲ ਸਕ੍ਰੀਨ ਦੀ ਰੋਸ਼ਨੀ ਅਤੇ ਨੀਂਦ ਦੀ ਘਾਟ ਨਾਲ ਹੋ ਸਕਦੇ ਹਨ। ਲਗਾਤਾਰ ਸਕ੍ਰੀਨ ਦੇਖਣ ਨਾਲ ਅੱਖਾਂ ਵਿੱਚ ਸੁੱਕਣ ਅਤੇ ਜਲਨ ਹੋਣਾ ਆਮ ਗੱਲ ਬਣ ਜਾਵੇਗੀ।
3/6
AI ਮਾਡਲ 'ਚ ਸੈਮ ਦੇ ਸੁੱਜੇ ਹੋਏ ਪੈਰ ਤੇ ਅੱਡੀਆਂ ਵੀ ਦਿਖਾਏ ਗਏ ਹਨ। ਇਹ ਲੰਬੇ ਸਮੇਂ ਤਕ ਬੈਠੇ ਰਹਿਣ ਅਤੇ ਘੱਟ ਫਿਜ਼ੀਕਲ ਐਕਟਿਵਿਟੀ ਦਾ ਨਤੀਜਾ ਹੈ। ਇਸ ਨਾਲ ਸਰੀਰ ਦੇ ਬਲੱਡ ਸਰਕੂਲੇਸ਼ਨ 'ਚ ਗੜਬੜ ਹੋ ਸਕਦੀ ਹੈ, ਵੈਰੀਕੋਜ਼ ਵੇਨਸ ਤੇ ਖੂਨ ਦੇ ਥੱਕੇ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ-ਨਾਲ ਪੇਟ ਦਾ ਵਧਣਾ, ਮੋਟਾਪਾ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਵੀ ਆਮ ਹੋ ਜਾਵੇਗੀ।
4/6
ਸਮਾਰਟਫੋਨ ਦੀ ਲਤ ਸਿਰਫ ਸਰੀਰ ਨੂੰ ਨਹੀਂ, ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਲੰਬੇ ਸਮੇਂ ਤੱਕ ਸੋਸ਼ਲ ਮੀਡੀਆ 'ਤੇ ਰਹਿਣ ਨਾਲ ਤਣਾਅ, ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਵਧਦੇ ਹਨ। ਜਿੰਨਾ ਅਸੀਂ ਫੋਨ ਵਿੱਚ ਖੋ ਜਾਂਦੇ ਹਾਂ, ਓਨਾ ਹੀ ਅਸੀਂ ਅਸਲੀ ਦੁਨੀਆ ਤੋਂ ਦੂਰ ਹੋ ਜਾਂਦੇ ਹਾਂ, ਜਿਸ ਨਾਲ ਮਨ ਉਦਾਸ ਅਤੇ ਨਕਾਰਾ ਬਣਦਾ ਹੈ।
5/6
ਸਾਡੇ ਕੋਲ ਅਜੇ ਵੀ ਸਮਾਂ ਹੈ। ਛੋਟੇ-ਛੋਟੇ ਬਦਲਾਅ ਸਾਨੂੰ ਇਸ ਭਵਿੱਖ ਤੋਂ ਬਚਾ ਸਕਦੇ ਹਨ। ਜਿਵੇਂ - ਹਰ ਰੋਜ਼ ਕੁਝ ਸਮੇਂ ਲਈ ਫੋਨ ਤੋਂ ਦੂਰੀ ਬਣਾਈਏ, ਐਕਸਰਸਾਈਜ਼, ਯੋਗ ਜਾਂ ਵਾਕਿੰਗ ਨੂੰ ਆਪਣੀ ਰੂਟੀਨ 'ਚ ਸ਼ਾਮਲ ਕਰੀਏ ਤੇ ਸਭ ਤੋਂ ਜ਼ਰੂਰੀ, ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਨਾ ਕਿ ਸਿਰਫ ਵਰਚੁਅਲ ਦੁਨੀਆ ਨਾਲ।
Continues below advertisement
6/6
ਮੋਬਾਈਲ ਵਰਤਦੇ ਸਮੇਂ ਸਰੀਰ ਤੇ ਮਨ ਨੂੰ ਨੁਕਸਾਨ ਤੋਂ ਬਚਾਉਣ ਲਈ ਸਾਵਧਾਨੀਆਂ ਜਰੂਰੀ ਹਨ। ਹਰ 30-40 ਮਿੰਟ ਬਾਅਦ ਬ੍ਰੇਕ ਲਵੋ, ਸਕ੍ਰੀਨ ਦੀ ਚਮਕ ਘੱਟ ਕਰੋ, ਪੋਸਚਰ ਠੀਕ ਰੱਖੋ, ਅਤੇ ਵਾਕਿੰਗ ਜਾਂ ਹਲਕੀ ਐਕਸਰਸਾਈਜ਼ ਕਰੋ। ਨਾਲ ਹੀ ਨੀਂਦ ਨੂੰ ਪ੍ਰਭਾਵਿਤ ਨਾ ਕਰਨ ਲਈ ਫੋਨ ਸੌਣ ਤੋਂ ਪਹਿਲਾਂ ਬੰਦ ਕਰੋ। ਇਸ ਤਰ੍ਹਾਂ ਛੋਟੇ-ਛੋਟੇ ਬਦਲਾਅ ਸਾਡੇ ਸਰੀਰ ਅਤੇ ਅੱਖਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ।
Sponsored Links by Taboola