Soybean Benefits: ਮਾਸ ਨਹੀਂ ਖਾਂਦੇ ਤਾਂ ਤੁਹਾਡੇ ਲਈ ਮਿਲ ਗਿਆ ਤਾਕਤ ਦਾ ਖ਼ਜਾਨਾ, ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ
ਮਾਸਹਾਰੀਆਂ ਲਈ ਪ੍ਰੋਟੀਨ ਦਾ ਕਈ ਸਰੋਤ ਹਨ ਜਿਵੇਂ ਕਿ ਮੀਟ, ਮੱਛੀ ਜਾਂ ਕੋਈ ਹੋਰ ਚੀਜ਼ਾਂ ਵੀ ਵੱਡੀ ਮਾਤਰਾ ਵਿੱਚ ਪ੍ਰੋਟੀਨ ਦਿੰਦੀਆਂ ਹਨ।
Download ABP Live App and Watch All Latest Videos
View In Appਸ਼ਾਕਾਹਾਰੀਆਂ ਲਈ ਸੋਇਆਬੀਨ ਸਭ ਤੋਂ ਤਾਕਤਵਰ ਸਾਬਿਤ ਹੁੰਦੀ ਹੈ। ਜਿਸ ਦੇ ਸੇਵਣ ਨਾਲ ਕਾਫ਼ੀ ਪ੍ਰੋਟੀਨ ਹਾਸਲ ਹੁੰਦਾ ਹੈ।
ਇਸ ਵਿੱਚ ਉਹ ਸਾਰੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ ਜੋ ਸਿਹਤਮੰਦ ਮਾਸਪੇਸ਼ੀਆਂ ਅਤੇ ਹੱਡੀਆਂ ਲਈ ਜ਼ਰੂਰੀ ਹੁੰਦੇ ਹਨ।
ਸ਼ਾਕਾਹਾਰੀ, ਖਾਸ ਕਰਕੇ ਐਥਲੀਟ ਜਾਂ ਜੋ ਬਹੁਤ ਸਰਗਰਮ ਹਨ, ਨੂੰ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਦੀ ਲੋੜ ਹੁੰਦੀ ਹੈ, ਅਤੇ ਸੋਇਆਬੀਨ ਉਹਨਾਂ ਦੀ ਖੁਰਾਕ ਵਿੱਚ ਇੱਕ ਸਹਾਇਕ ਜੋੜ ਹੋ ਸਕਦਾ ਹੈ।
ਸਿਹਤ ਮਾਹਿਰਾਂ ਦੇ ਮੁਤਾਬਕ ਹਰ ਰੋਜ਼ ਇਸ ਦਾ ਸਿਰਫ਼ 100 ਗ੍ਰਾਮ ਸੇਵਨ ਕਰਨ ਨਾਲ ਤੁਹਾਨੂੰ ਦੁੱਧ, ਆਂਡੇ ਅਤੇ ਮੀਟ ਦੀ ਜ਼ਰੂਰਤ ਨਹੀਂ ਪਵੇਗੀ।
ਸੋਇਆਬੀਨ ਪ੍ਰੋਟੀਨ ਦਾ ਸ਼ਕਤੀਸ਼ਾਲੀ ਸਰੋਤ ਹੈ ਕਿ ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਅੰਡੇ, ਮੀਟ ਜਾਂ ਦੁੱਧ ਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
ਸੋਇਆਬੀਨ ਨੂੰ ਫਾਈਬਰ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਇਕ ਕੱਪ ਵਿਚ ਲਗਭਗ 10 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਸੋਇਆਬੀਨ ਨੂੰ ਚਰਬੀ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਵਿੱਚ ਜ਼ਰੂਰੀ ਓਮੇਗਾ 6 ਅਤੇ ਓਮੇਗਾ-3 ਫੈਟ ਪਾਏ ਜਾਂਦੇ ਹਨ।
ਸੋਇਆਬੀਨ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਕਈ ਬਿਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ।