ਤੇਜ ਪੱਤੇ ਦੇ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ, ਜਾਣੋ ਫਾਇਦੇ
ਤੁਸੀਂ ਇਸਨੂੰ ਦੋ ਤਰੀਕਿਆਂ ਨਾਲ ਵਰਤ ਸਕਦੇ ਹੋ। ਇੱਥੇ ਦੋਨੋ ਤਰੀਕੇ ਅਤੇ ਇਸ ਦੇ ਫਾਇਦੇ ਹਨ-
Download ABP Live App and Watch All Latest Videos
View In Appਤੇਜ ਪੱਤੇ ਦੀ ਚਾਹ ਤੁਹਾਡੇ ਦਿਲ ਲਈ ਚੰਗੀ ਹੈ, ਇਸ ਵਿਚ ਪੋਟਾਸ਼ੀਅਮ, ਐਂਟੀਆਕਸੀਡੈਂਟ ਅਤੇ ਆਇਰਨ ਹੁੰਦਾ ਹੈ। ਇਹ ਪੌਸ਼ਟਿਕ ਤੱਤ ਦਿਲ ਦੀ ਧੜਕਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਤੇਜ ਪੱਤਾ ਚਾਹ ਵਿਟਾਮਿਨ ਸੀ ਦਾ ਇਕ ਸਰੋਤ ਹੈ, ਇਹ ਇਮਿਊਨ ਸਿਸਟਮ ਲਈ ਵੀ ਬਹੁਤ ਵਧੀਆ ਹੈ ਅਤੇ ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹਨ, ਜੋ ਲਾਗ ਨੂੰ ਦੂਰ ਰੱਖਦੇ ਹਨ।
ਤੇਜ ਪੱਤੇ ਦੀ ਚਾਹ 'ਚ ਦਾਲਚੀਨੀ ਦੇ ਗੁਣ ਹੁੰਦੇ ਹਨ ਜੋ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਅਤੇ ਭਾਰ ਘਟਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਤਣਾਅ ਦੇ ਪੱਧਰ ਨੂੰ ਵੀ ਘੱਟ ਕਰ ਸਕਦੇ ਹਨ।
ਇਸ ਦੇ ਆਯੁਰਵੈਦਿਕ ਗੁਣਾਂ ਕਾਰਨ ਕੁਝ ਲੋਕ ਕੈਂਸਰ ਦੇ ਇਲਾਜ ਲਈ ਤੇਜ ਪੱਤੇ ਦੀ ਚਾਹ ਵੀ ਪੀਂਦੇ ਹਨ। ਇਸ ਤੋਂ ਇਲਾਵਾ ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਤੁਹਾਡੇ ਸਰੀਰ ਨੂੰ ਸੋਜ ਤੋਂ ਬਚਾਉਂਦੇ ਹਨ।
ਤੇਜ ਪੱਤੇ ਪਾਚਨ ਕਿਰਿਆ ਨੂੰ ਸੁਧਾਰਨ ਲਈ ਵੀ ਜਾਣੇ ਜਾਂਦੇ ਹਨ। ਇਹ ਕਬਜ਼ ਤੋਂ ਛੁਟਕਾਰਾ ਪਾਉਣ ਵਿੱਚ ਕਾਰਗਰ ਹੈ।
ਇਸ ਨੂੰ ਬਣਾਉਣ ਲਈ, ਇਕ ਪੈਨ ਵਿੱਚ ਪਾਣੀ ਗਰਮ ਕਰੋ ਅਤੇ ਫਿਰ ਇਸ ਵਿੱਚ ਇਕ ਤੇਜ ਪੱਤਾ ਪਾਓ। ਇਸ ਨੂੰ ਕੁਝ ਦੇਰ ਲਈ ਢੱਕ ਕੇ ਰੱਖੋ । ਜਦੋਂ ਪਾਣੀ ਉਬਲ ਜਾਵੇ ਤਾਂ ਇਸ ਨੂੰ ਗਲਾਸ 'ਚ ਪਾਓ ਅਤੇ ਚੁਸਕੀਆਂ ਲੈਂਦੇ ਹੋਏ ਪੀਓ।
ਇਸ ਨੂੰ ਬਣਾਉਣ ਲਈ ਤੇਜ ਪੱਤੇ, ਇਕ ਚੁਟਕੀ ਦਾਲਚੀਨੀ ਪਾਊਡਰ, ਪਾਣੀ, ਨਿੰਬੂ ਅਤੇ ਸ਼ਹਿਦ ਲਓ। ਫਿਰ ਪੱਤਿਆਂ ਨੂੰ ਧੋ ਕੇ ਇਕ ਬਰਤਨ 'ਚ ਪਾਣੀ ਉਬਾਲ ਲਓ। ਫਿਰ ਤੇਜ ਪੱਤੇ ਤੇ ਦਾਲਚੀਨੀ ਪਾਊਡਰ ਪਾਓ ਅਤੇ ਇਸ ਨੂੰ 10 ਮਿੰਟ ਲਈ ਉਬਲਣ ਦਿਓ। ਇਸ ਤੋਂ ਬਾਅਦ ਚਾਹ ਨੂੰ ਇਕ ਕੱਪ ਛਾਣ ਲਓ। ਹੁਣ ਇਸ 'ਚ ਆਪਣੇ ਸਵਾਦ ਮੁਤਾਬਕ ਥੋੜ੍ਹਾ ਜਿਹਾ ਸ਼ਹਿਦ ਜਾਂ ਨਿੰਬੂ ਦਾ ਰਸ ਮਿਲਾਓ ਤੇ ਫਿਰ ਇਸ ਡਰਿੰਕ ਦਾ ਆਨੰਦ ਲਓ।