Stomach Bloating : ਖਾਣਾ ਖਾਣ ਤੋਂ ਬਾਅਦ ਜੇਕਰ ਫੁੱਲਦਾ ਹੈ ਪੇਟ ਤਾਂ ਅਪਣਾਓ ਇਹ ਤਰੀਕੇ
ABP Sanjha
Updated at:
26 Jul 2024 03:23 PM (IST)
1
ਹੌਲੀ-ਹੌਲੀ ਖਾਓ: ਭੋਜਨ ਨੂੰ ਹਮੇਸ਼ਾ ਹੌਲੀ-ਹੌਲੀ ਚਬਾ ਕੇ ਖਾਓ। ਇਸ ਨਾਲ ਭੋਜਨ ਚੰਗੀ ਤਰ੍ਹਾਂ ਪਚਦਾ ਹੈ ਅਤੇ ਗੈਸ ਬਣਨ ਦੀ ਸਮੱਸਿਆ ਘੱਟ ਹੋ ਜਾਂਦੀ ਹੈ।
Download ABP Live App and Watch All Latest Videos
View In App2
ਘੱਟ ਮਸਾਲੇਦਾਰ ਭੋਜਨ ਖਾਓ: ਮਸਾਲੇਦਾਰ ਅਤੇ ਤਲੇ ਹੋਏ ਭੋਜਨ ਪੇਟ ਫੁੱਲਣ ਦਾ ਵੱਡਾ ਕਾਰਨ ਹੋ ਸਕਦੇ ਹਨ। ਇਸ ਤੋਂ ਬਚਣ ਲਈ ਹਲਕਾ ਅਤੇ ਸੰਤੁਲਿਤ ਆਹਾਰ ਲਓ।
3
ਫਾਈਬਰ ਭਰਪੂਰ ਭੋਜਨ ਖਾਓ : ਫਾਈਬਰ ਪੇਟ ਲਈ ਬਹੁਤ ਵਧੀਆ ਹੁੰਦਾ ਹੈ। ਸਲਾਦ, ਫਲ ਅਤੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ।
4
ਪਾਣੀ ਪੀਣ ਦਾ ਤਰੀਕਾ ਬਦਲੋ : ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ। ਜੇਕਰ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਇੱਕ ਘੰਟਾ ਬਾਅਦ ਪੀਓ।
5
ਅਜਵਾਇਣ ਦਾ ਪਾਣੀ : ਭੋਜਨ ਤੋਂ ਬਾਅਦ ਅਜਵਾਇਣ ਦਾ ਪਾਣੀ ਪੀਣ ਨਾਲ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਹੀਂ ਤਾਂ ਹਿੰਗ ਪਾਊਡਰ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਣ ਨਾਲ ਪੇਟ ਦੀ ਗੈਸ ਤੋਂ ਰਾਹਤ ਮਿਲਦੀ ਹੈ।