Stomch Cancer : ਐਸੀਡਿਟੀ ਤੇ ਪੇਟ ਫੁੱਲਣ ਦੀ ਸਮੱਸਿਆ 'ਚ ਨਾ ਵਰਤੋ ਲਾਪਰਵਾਹੀ, ਹੋ ਸਕਦੀ ਇਹ ਗੰਭੀਰ ਸਮੱਸਿਆ
ਕੀ ਤੁਸੀਂ ਲਗਾਤਾਰ ਕਮਜ਼ੋਰੀ ਮਹਿਸੂਸ ਕਰ ਰਹੇ ਹੋ, ਜਾਂ ਕੀ ਤੁਸੀਂ ਲਗਾਤਾਰ ਐਸੀਡਿਟੀ ਅਤੇ ਉਲਟੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ।
Download ABP Live App and Watch All Latest Videos
View In Appਜੇਕਰ ਅਜਿਹਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਪੇਟ ਦੇ ਕੈਂਸਰ ਦਾ ਸੰਕੇਤ ਦੇ ਸਕਦਾ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ।
ਸਿਹਤ ਮਾਹਿਰਾਂ ਅਨੁਸਾਰ, ਪੇਟ ਦਾ ਕੈਂਸਰ (ਗੈਸਟ੍ਰਿਕ ਕੈਂਸਰ) ਵਿਅਕਤੀ ਦੇ ਪੇਟ ਨੂੰ ਪ੍ਰਭਾਵਿਤ ਕਰਦਾ ਹੈ। ਪੇਟ ਦੇ ਕੈਂਸਰ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਜਿਸ ਕਾਰਨ ਉਹ ਸਮੇਂ ਸਿਰ ਇਸ ਦੀ ਪਛਾਣ ਨਹੀਂ ਕਰ ਪਾਉਂਦੇ।
ਪਰ ਤੁਹਾਨੂੰ ਦੱਸ ਦੇਈਏ ਕਿ ਪੇਟ ਦਾ ਕੈਂਸਰ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ।
ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਪੇਟ ਦੇ ਕੈਂਸਰ ਦਾ ਸੰਕੇਤ ਦਿੰਦੇ ਹਨ। ਉਨ੍ਹਾਂ ਨੂੰ ਜਾਣਨਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।
ਜੇਕਰ ਤੁਸੀਂ ਬਿਨਾਂ ਕੁਝ ਖਾਧੇ-ਪੀਤੇ ਲਗਾਤਾਰ ਪੇਟ ਭਰਿਆ ਮਹਿਸੂਸ ਕਰ ਰਹੇ ਹੋ ਤਾਂ ਚੌਕਸ ਰਹਿਣ ਦੀ ਲੋੜ ਹੈ। ਦਰਅਸਲ ਇਹ ਕੈਂਸਰ ਪੇਟ ਦੀ ਪਰਤ 'ਤੇ ਫੈਲਦਾ ਹੈ ਜਿਸ ਕਾਰਨ ਪੇਟ ਦੇ ਅੰਦਰ ਤਰਲ ਇਕੱਠਾ ਹੋ ਜਾਂਦਾ ਹੈ। ਇਸ ਨਾਲ ਪੇਟ 'ਚ ਜ਼ਿਆਦਾ ਸੋਜ ਆ ਜਾਂਦੀ ਹੈ।
ਜੇਕਰ ਤੁਹਾਨੂੰ ਅਕਸਰ ਐਸੀਡਿਟੀ ਹੁੰਦੀ ਹੈ ਅਤੇ ਤੁਸੀਂ ਆਪਣੇ ਰੋਜ਼ਾਨਾ ਦੇ ਕੰਮ ਆਸਾਨੀ ਨਾਲ ਨਹੀਂ ਕਰ ਪਾਉਂਦੇ ਹੋ ਤਾਂ ਇਹ ਪੇਟ ਦੇ ਕੈਂਸਰ ਦੇ ਕਾਰਨ ਹੋ ਸਕਦਾ ਹੈ।
ਜੇਕਰ ਪੇਟ ਦਾ ਕੈਂਸਰ ਹੈ ਤਾਂ ਤੁਹਾਨੂੰ ਉਲਟੀਆਂ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਜੋ ਵੀ ਖਾਂਦੇ ਜਾਂ ਪੀਂਦੇ ਹੋ, ਉਹ ਤੁਹਾਡੇ ਡਿਓਡੇਨਮ ਵੱਲ ਨਹੀਂ ਜਾਂਦਾ, ਜੋ ਤੁਹਾਡੇ ਪਾਚਨ ਖੇਤਰ ਦਾ ਸ਼ੁਰੂਆਤੀ ਭਾਗ ਹੈ।
ਜੋ ਵੀ ਖਾਧਾ ਜਾਂਦਾ ਹੈ, ਉਹ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਉਲਟੀ ਹੋ ਜਾਂਦੀ ਹੈ। ਜੇਕਰ ਤੁਸੀਂ ਲਗਾਤਾਰ ਅਜਿਹਾ ਦੇਖ ਰਹੇ ਹੋ, ਤਾਂ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ।
ਕੋਲਨ ਕੈਂਸਰ ਵਾਲੇ ਲੋਕਾਂ ਵਿੱਚ ਇਹ ਵੀ ਇੱਕ ਆਮ ਲੱਛਣ ਹੈ। ਇਸ ਤੋਂ ਇਲਾਵਾ ਕਿਉਂਕਿ ਉਲਟੀ, ਪੇਟ ਦਰਦ ਅਤੇ ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਹੋਣਗੀਆਂ ਤਾਂ ਇਸ ਨਾਲ ਪੀੜਤ ਵਿਅਕਤੀ ਭੋਜਨ ਖਾਣ ਤੋਂ ਪਰਹੇਜ਼ ਕਰੇਗਾ ਅਤੇ ਭਾਰ ਘਟੇਗਾ।
ਕੀ ਤੁਸੀਂ ਲਗਾਤਾਰ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਆਸਾਨੀ ਨਾਲ ਨਹੀਂ ਕਰ ਪਾ ਰਹੇ ਹੋ? ਜਾਂ ਜੇਕਰ ਤੁਸੀਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਬਹੁਤ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ ਵੀ ਪੇਟ ਦੇ ਕੈਂਸਰ ਦਾ ਇੱਕ ਲੱਛਣ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।