ਚਾਕਲੇਟ ਦੇ ਸ਼ੌਕੀਨਾਂ ਲਈ ਬੁਰੀ ਖਬਰ! ਵਿਗਿਆਨੀਆਂ ਨੇ ਚਿੰਤਾ 'ਚ ਪਾਏ ਲੋਕ
ਕਈ ਲੋਕ ਚਾਕਲੇਟ ਨੂੰ ਸਿਹਤ ਲਈ ਫਾਇਦੇਮੰਦ ਮੰਨਦੇ ਹਨ ਅਤੇ ਚਾਕਲੇਟ ਉਤਪਾਦਾਂ ਦਾ ਜ਼ਿਆਦਾ ਸੇਵਨ ਕਰਦੇ ਹਨ। ਹਾਲਾਂਕਿ, ਅਮਰੀਕੀ ਵਿਗਿਆਨੀਆਂ ਦੇ ਇੱਕ ਅਧਿਐਨ ਵਿੱਚ ਚਾਕਲੇਟ ਪ੍ਰੇਮੀਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ।
Download ABP Live App and Watch All Latest Videos
View In Appਵਿਗਿਆਨੀਆਂ ਨੇ ਕਈ ਚਾਕਲੇਟ ਉਤਪਾਦਾਂ ਵਿੱਚ ਟਾਕਸਿਨ ਹੈਵੀ ਮੈਟਲਸ ਪਾਏ ਗਏ ਹਨ, ਜੋ ਸਿਹਤ ਲਈ ਬੇਹੱਦ ਖਤਰਨਾਕ ਹੋ ਸਕਦੀਆਂ ਹਨ।
ਵਾਸ਼ਿੰਗਟਨ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ ਵਿੱਚ ਕਈ ਚਾਕਲੇਟ ਉਤਪਾਦਾਂ ਵਿੱਚ ਟੈਕਸਿਨ ਹੈਵੀ ਮੈਟਲ ਅਤੇ ਕੈਡਮੀਅਮ ਦੀ ਜ਼ਿਆਦਾ ਮਾਤਰਾ ਪਾਈ ਗਈ।
ਇਸ ਅਧਿਐਨ ਵਿੱਚ ਵਿਗਿਆਨੀਆਂ ਨੇ 8 ਸਾਲਾਂ ਤੱਕ ਕੋਕੋ ਤੋਂ ਬਣੇ 72 ਉਤਪਾਦਾਂ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਡਾਰਕ ਚਾਕਲੇਟ ਵੀ ਸ਼ਾਮਲ ਸੀ।
ਖੋਜਕਰਤਾਵਾਂ ਨੇ ਖੋਜ ਵਿੱਚ ਪਾਇਆ ਕਿ ਚਾਕਲੇਟ ਤੋਂ ਬਣੇ 43% ਉਤਪਾਦਾਂ ਵਿੱਚ ਸੀਸੇ ਯਾਨੀ ਲੇਡ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਸੀ, ਜਦੋਂ ਕਿ 35% ਉਤਪਾਦਾਂ ਵਿੱਚ ਕੈਡਮੀਅਮ ਦੀ ਮਾਤਰਾ ਲੋੜ ਤੋਂ ਵੱਧ ਸੀ। ਚਿੰਤਾ ਦਾ ਵਿਸ਼ਾ ਇਹ ਹੈ ਕਿ ਆਰਗੈਨਿਕ ਉਤਪਾਦਾਂ ਵਿੱਚ ਵਧੇਰੇ ਜ਼ਹਿਰੀਲੀਆਂ ਧਾਤਾਂ ਪਾਈਆਂ ਜਾਂਦੀਆਂ ਹਨ।
ਚਾਕਲੇਟ ਉਤਪਾਦਾਂ ਵਿੱਚ ਇਹ ਕੰਟਾਮਿਨੇਸ਼ਨ ਮਿੱਟੀ ਜਾਂ ਨਿਰਮਾਣ ਦੌਰਾਨ ਹੋ ਸਕਦੀ ਹੈ। ਅਧਿਐਨ ਵੱਖ-ਵੱਖ ਬ੍ਰਾਂਡਾਂ ਅਤੇ ਚਾਕਲੇਟ ਦੀਆਂ ਕਿਸਮਾਂ ‘ਤੇ ਅਧਾਰਤ ਸੀ, ਅਤੇ ਪਾਇਆ ਗਿਆ ਕਿ ਬਹੁਤ ਸਾਰੇ ਉਤਪਾਦਾਂ ਵਿੱਚ ਕਈ ਜ਼ਹਿਰੀਲੀਆਂ ਧਾਤਾਂ ਦੇ ਪੱਧਰ ਮਿਆਰ ਤੋਂ ਵੱਧ ਸਨ।
Lead ਇੱਕ ਬਹੁਤ ਹੀ ਜ਼ਹਿਰੀਲਾ ਤੱਤ ਹੈ, ਜੋ ਸਰੀਰ ਵਿੱਚ ਲੰਬੇ ਸਮੇਂ ਤੱਕ ਇਕੱਠਾ ਹੋ ਸਕਦਾ ਹੈ। ਇਸ ਦੇ ਸੰਪਰਕ ‘ਚ ਆਉਣ ਨਾਲ ਦਿਮਾਗੀ ਪ੍ਰਣਾਲੀ, ਗੁਰਦੇ ਅਤੇ ਦਿਲ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਬੱਚਿਆਂ ਦੇ ਸਰੀਰ ਵਿੱਚ ਪਹੁੰਚਣ ਤੋਂ ਬਾਅਦ ਇਹ ਜ਼ਹਿਰੀਲਾ ਪਦਾਰਥ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।