Sugarcane Juice: ਗੰਨੇ ਦਾ ਰਸ ਸਾਰਿਆਂ ਲਈ ਫਾਇਦੇਮੰਦ ਨਹੀਂ ਹੁੰਦਾ, ਜਾਣੋ ਨੁਕਸਾਨ
ਗੰਨੇ ਦੇ ਰਸ ਨੂੰ ਇੱਕ ਕੁਦਰਤੀ ਤੇ ਸਿਹਤਮੰਦ ਡ੍ਰਿੰਕ ਮੰਨੀ ਜਾਂਦੀ ਹੈ। ਜੋ ਗਰਮੀਆਂ ਵਿੱਚ ਸਰੀਰ ਨੂੰ ਠੰਡਕ ਤੇ ਊਰਜਾ ਪ੍ਰਦਾਨ ਕਰਦੀ ਹੈ। ਇਸ ਵਿੱਚ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਤੇ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਸਰੀਰ ਨੂੰ ਤੁਰੰਤ ਊਰਜਾ
image source twitter
1/6
ਹਾਲਾਂਕਿ ਗੰਨੇ ਦਾ ਰਸ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ। ਕੁੱਝ ਲੋਕਾਂ ਨੂੰ ਇਸ ਨੂੰ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਗੰਨੇ ਦਾ ਰਸ ਕਿਸ ਨੂੰ ਨਹੀਂ ਪੀਣਾ ਚਾਹੀਦਾ ਹੈ।
2/6
ਗੰਨੇ ਦੇ ਰਸ 'ਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ਵਿੱਚ ਰੱਖਣ।
3/6
ਅਜਿਹੀ ਸਥਿਤੀ ਵਿੱਚ ਗੰਨੇ ਦਾ ਰਸ ਪੀਣ ਨਾਲ ਉਨ੍ਹਾਂ ਦਾ ਸ਼ੂਗਰ ਲੈਵਲ ਅਚਾਨਕ ਵੱਧ ਸਕਦਾ ਹੈ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਹਾਲਾਂਕਿ ਜੇ ਸ਼ੂਗਰ ਦੇ ਮਰੀਜ਼ ਗੰਨੇ ਦਾ ਰਸ ਪੀਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਇਸ ਨੂੰ ਬਹੁਤ ਘੱਟ ਮਾਤਰਾ ਵਿੱਚ ਪੀਣਾ ਚਾਹੀਦਾ ਹੈ।
4/6
ਗੰਨੇ ਦੇ ਰਸ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਦੰਦਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਜੇ ਤੁਹਾਡੇ ਦੰਦ ਕਮਜ਼ੋਰ ਹਨ ਜਾਂ ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ ਹੈ ਤਾਂ ਗੰਨੇ ਦਾ ਰਸ ਪੀਣ ਤੋਂ ਪਰਹੇਜ਼ ਕਰੋ। ਸ਼ੂਗਰ ਦੰਦਾਂ ਵਿੱਚ ਬੈਕਟੀਰੀਆ ਦੇ ਵਾਧੇ ਨੂੰ ਵਧਾਉਂਦੀ ਹੈ, ਜੋ ਦੰਦਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਸਕਦੀ ਹੈ।
5/6
ਗੰਨੇ ਦੇ ਰਸ ਵਿੱਚ ਕੈਲੋਰੀ ਤੇ ਸ਼ੂਗਰ ਭਰਪੂਰ ਹੁੰਦੀ ਹੈ। ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਮੋਟੇ ਹੋ ਤਾਂ ਗੰਨੇ ਦਾ ਰਸ ਤੁਹਾਡੇ ਲਈ ਸਹੀ ਨਹੀਂ ਹੈ। ਇਸ ਨੂੰ ਬਹੁਤ ਜ਼ਿਆਦਾ ਪੀਣ ਨਾਲ ਭਾਰ ਵਧ ਸਕਦਾ ਹੈ ਤੇ ਮੋਟਾਪੇ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਦਾ ਖਤਰਾ ਵਧ ਸਕਦਾ ਹੈ।
6/6
ਗੰਨੇ ਦਾ ਰਸ ਠੰਡਾ ਹੁੰਦਾ ਹੈ, ਜੋ ਕੁਝ ਲੋਕਾਂ ਦੇ ਪਾਚਨ ਤੰਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ, ਐਸੀਡਿਟੀ ਜਾਂ ਇਰੀਟ੍ਰੀਬਲ ਬਾਉਲ ਸਿੰਡਰੋਮ (IBS) ਹੈ ਤਾਂ ਗੰਨੇ ਦਾ ਰਸ ਪੀਣ ਤੋਂ ਬਚੋ। ਇਹ ਪੇਟ ਵਿੱਚ ਠੰਢਕ ਪੈਦਾ ਕਰ ਸਕਦਾ ਹੈ ਤੇ ਪਾਚਨ ਕਿਰਿਆ ਨੂੰ ਹੌਲੀ ਕਰ ਸਕਦਾ ਹੈ, ਜਿਸ ਨਾਲ ਸਮੱਸਿਆਵਾਂ ਵਧ ਸਕਦੀਆਂ ਹਨ।
Published at : 05 Mar 2025 01:43 PM (IST)