Tattoo ਲੈ ਸਕਦਾ ਤੁਹਾਡੀ ਜਾਨ? ਹੋ ਸਕਦਾ ਇਹ ਵਾਲਾ ਕੈਂਸਰ...ਵਰਤੋਂ ਇਹ ਸਾਵਧਾਨੀਆਂ

ਅੱਜ ਕੱਲ੍ਹ ਦੀ ਯੁਵਾ ਪੀੜੀ ਦੇ ਵਿੱਚ ਟੈਟੂ ਗੁੰਦਵਾਉਣ ਦਾ ਕਾਫੀ ਕ੍ਰੇਜ਼ ਹੈ। ਭਾਰਤ ਵਿੱਚ ਵੀ ਨੌਜਵਾਨ ਮੁੰਡੇ-ਕੁੜੀਆਂ ਖੂਬ ਟੈਟੂ ਬਣਵਾ ਰਹੇ ਹੋ। ਇਸ ਲਈ ਅਜਿਹੇ ਵਿੱਚ ਇਸ ਨਾਲ ਕਈ ਬਿਮਾਰੀਆਂ ਵੀ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਸਿਹਤ ਮਾਹਿਰਾਂ...

( Image Source : Freepik )

1/7
ਜੇਕਰ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਟੈਟੂ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਇਸ ਕਾਰਨ ਵਿਅਕਤੀ ਲਿਮਫੋਮਾ ਕੈਂਸਰ ਦਾ ਸ਼ਿਕਾਰ ਹੋ ਸਕਦਾ ਹੈ। ਜਾਣੋ ਟੈਟੂ ਦੇ ਮਾੜੇ ਪ੍ਰਭਾਵਾਂ ਬਾਰੇ
2/7
ਹਾਰਵਰਡ ਹੈਲਥ ਦੀ ਰਿਪੋਰਟ ਮੁਤਾਬਕ ਸਰੀਰ 'ਤੇ ਟੈਟੂ ਬਣਵਾਉਣ ਨਾਲ ਲਿਮਫੋਮਾ ਬਲੱਡ ਕੈਂਸਰ ਦਾ ਖਤਰਾ ਵਧ ਸਕਦਾ ਹੈ। ਖੋਜ ਅਧਿਐਨਾਂ ਦੇ ਅਨੁਸਾਰ, ਟੈਟੂ ਬਣਵਾਉਣ ਨਾਲ ਲਿੰਫੈਟਿਕ ਪ੍ਰਣਾਲੀ ਵਿੱਚ ਕੈਂਸਰ ਦਾ ਜੋਖਮ 21% ਵੱਧ ਜਾਂਦਾ ਹੈ।
3/7
ਸਵੀਡਿਸ਼ ਵਿਗਿਆਨੀਆਂ ਦੁਆਰਾ ਕੀਤੇ ਗਏ ਇਸ ਅਧਿਐਨ ਵਿੱਚ 10,000 ਤੋਂ ਵੱਧ ਲੋਕਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਅਧਿਐਨਾਂ ਵਿੱਚ ਟੈਟੂ ਦੇ ਗੰਭੀਰ ਮਾੜੇ ਪ੍ਰਭਾਵ ਸਾਹਮਣੇ ਆਏ ਹਨ।
4/7
ਜਦੋਂ ਟੈਟੂ ਬਣਾਇਆ ਜਾਂਦਾ ਹੈ, ਤਾਂ ਇਸ ਦੀ ਸਿਆਹੀ ਦਾ ਵੱਡਾ ਹਿੱਸਾ ਲਿੰਫ ਨੋਡਜ਼ ਵਿੱਚ ਜਮ੍ਹਾ ਹੋ ਜਾਂਦਾ ਹੈ, ਜੋ ਖਤਰਨਾਕ ਹੋ ਸਕਦਾ ਹੈ। ਡਿਫਿਊਜ਼ ਵੱਡੇ ਬੀ-ਸੈੱਲ ਲਿੰਫੋਮਾ ਇੱਕ ਤੇਜ਼ੀ ਨਾਲ ਵਧਣ ਵਾਲਾ ਕੈਂਸਰ ਹੈ ਜੋ ਚਿੱਟੇ ਰਕਤਾਣੂਆਂ ਵਿੱਚ ਸ਼ੁਰੂ ਹੁੰਦਾ ਹੈ ਅਤੇ ਲਿੰਫੋਮਾ ਦਾ ਕਾਰਨ ਬਣਦਾ ਹੈ, ਇੱਕ ਅਜਿਹੀ ਬਿਮਾਰੀ ਜੋ ਦੁਨੀਆ ਵਿੱਚ ਬਹੁਤ ਘੱਟ ਹੁੰਦੀ ਹੈ। ਇਹ ਘਾਤਕ ਵੀ ਹੈ।
5/7
ਕਈ ਵਾਰ ਪੁਰਾਣੇ ਟੈਟੂ ਦੀ ਸਿਆਹੀ ਵਿੱਚ ਬੈਕਟੀਰੀਆ ਵਧਣ ਕਾਰਨ ਇਨਫੈਕਸ਼ਨ ਵਧ ਸਕਦੀ ਹੈ। ਜਦੋਂ ਟੈਟੂ ਗੈਰ-ਪੇਸ਼ੇਵਰ ਤੌਰ 'ਤੇ ਬਣਾਏ ਜਾਂਦੇ ਹਨ, ਤਾਂ ਉਹ ਜ਼ਿਆਦਾਤਰ ਪੁਰਾਣੀਆਂ ਜਾਂ ਵਰਤੀਆਂ ਗਈਆਂ ਸੂਈਆਂ ਨਾਲ ਕੀਤੇ ਜਾਂਦੇ ਹਨ, ਜੋ ਕਿ ਗੰਭੀਰ ਹੋ ਸਕਦੇ ਹਨ।
6/7
ਟੈਟੂ ਕਰਵਾਉਣ ਸਮੇਂ ਵਰਤੋਂ ਇਹ ਵਾਲੀਆਂ ਸਾਵਧਾਨੀਆਂ- ਸਸਤੇ ਅਤੇ ਗੈਰ-ਪ੍ਰੋਫੈਸ਼ਨਲ ਥਾਵਾਂ 'ਤੇ ਟੈਟੂ ਬਣਵਾਉਣ ਤੋਂ ਬਚੋ। ਉਨ੍ਹਾਂ ਕੋਲ ਜਾਓ ਜਿਨ੍ਹਾਂ ਕੋਲ ਟੈਟੂ ਬਣਾਉਣ ਦਾ ਲਾਇਸੈਂਸ ਹੈ
7/7
ਹਮੇਸ਼ਾ ਬ੍ਰਾਂਡੇਡ ਟੈਟੂ ਸੂਈਆਂ ਦੀ ਚੋਣ ਕਰੋ ਅਤੇ ਆਪਣੇ ਸਾਹਮਣੇ ਪੈਕੇਟ ਖੋਲ੍ਹੋ। ਚੈੱਕ ਕਰੋ ਕਿ ਕਿਤੇ ਟੈਟੂ ਆਰਟਿਸਟ ਨੇ ਗਲਤ ਦਸਤਾਨੇ ਤਾਂ ਨਹੀਂ ਪਾਏ ਹੋਏ ਹਨ।
Sponsored Links by Taboola