ਚਮੜੀ 'ਤੇ ਨਜ਼ਰ ਆਉਣ ਵਾਲੇ ਇਹ 5 ਨਿਸ਼ਾਨ ਦੱਸਦੇ ਨੇ ਕਿ ਦਿਲ ਹੋ ਸਕਦਾ ਬਿਮਾਰ, ਕਦੇ ਨਾ ਕਰੋ ਅਣਡਿੱਠਾ!

ਅੱਜਕੱਲ ਲੋਕ ਸਿਹਤ ਤੇ ਪੂਰਾ ਧਿਆਨ ਨਹੀਂ ਦੇ ਪਾਉਂਦੇ। ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਗਲਤ ਜੀਵਨ ਸ਼ੈਲੀ ਕਾਰਨ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਗਿਆ ਹੈ। ਜਦੋਂ ਅਸੀਂ ਦਿਲ ਦੀ ਬਿਮਾਰੀ ਦੀ ਗੱਲ ਕਰਦੇ ਹਾਂ ਤਾਂ ਅਕਸਰ ਛਾਤੀ ਦਰਦ....

https://www.freepik.com/

1/7
ਅੱਜਕੱਲ ਲੋਕ ਸਿਹਤ ਤੇ ਪੂਰਾ ਧਿਆਨ ਨਹੀਂ ਦੇ ਪਾਉਂਦੇ। ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਗਲਤ ਜੀਵਨ ਸ਼ੈਲੀ ਕਾਰਨ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਗਿਆ ਹੈ। ਜਦੋਂ ਅਸੀਂ ਦਿਲ ਦੀ ਬਿਮਾਰੀ ਦੀ ਗੱਲ ਕਰਦੇ ਹਾਂ ਤਾਂ ਅਕਸਰ ਛਾਤੀ ਦਰਦ ਜਾਂ ਥਕਾਵਟ ਨੂੰ ਹੀ ਲੱਛਣ ਮੰਨਦੇ ਹਾਂ, ਪਰ ਸਾਡੀ ਚਮੜੀ ਵੀ ਦੱਸ ਸਕਦੀ ਹੈ ਕਿ ਦਿਲ ਸਿਹਤਮੰਦ ਹੈ ਜਾਂ ਨਹੀਂ।
2/7
ਜੇ ਤੁਹਾਡੀ ਚਮੜੀ ਵਾਰ-ਵਾਰ ਨੀਲੀ ਹੋ ਰਹੀ ਹੈ ਤਾਂ ਇਹ ਦਿਲ ਦੀ ਬਿਮਾਰੀ ਦਾ ਇਸ਼ਾਰਾ ਹੋ ਸਕਦਾ ਹੈ। ਇਸਨੂੰ ਸਾਇਨੋਸਿਸ ਕਿਹਾ ਜਾਂਦਾ ਹੈ। ਇਹ ਲੱਛਣ ਆਮ ਤੌਰ 'ਤੇ ਬੁੱਲ੍ਹਾਂ, ਹੱਥਾਂ ਜਾਂ ਪੈਰਾਂ ਦੀਆਂ ਉਂਗਲਾਂ 'ਤੇ ਨਜ਼ਰ ਆਉਂਦੇ ਹਨ।
3/7
ਜੇ ਦਿਲ ਵਿੱਚ ਕੋਈ ਸਮੱਸਿਆ ਹੋਵੇ ਤਾਂ ਕਈ ਵਾਰ ਅੱਖਾਂ ਦੇ ਆਲੇ-ਦੁਆਲੇ ਜਾਂ ਪਲਕਾਂ 'ਤੇ ਪੀਲੇ ਧੱਬੇ ਦਿਖਣ ਲੱਗ ਪੈਂਦੇ ਹਨ। ਇਹ ਇਸ਼ਾਰਾ ਹੁੰਦਾ ਹੈ ਕਿ ਖੂਨ ਵਿੱਚ ਕੋਲੈਸਟ੍ਰੋਲ ਵੱਧ ਗਿਆ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਤੁਰੰਤ ਸਾਵਧਾਨ ਹੋ ਜਾਓ।
4/7
ਜੇ ਦਿਲ ਖੂਨ ਨੂੰ ਠੀਕ ਤਰੀਕੇ ਨਾਲ ਪੰਪ ਨਾ ਕਰੇ ਤਾਂ ਪੈਰਾਂ ਅਤੇ ਗਿੱਟਿਆਂ ਵਿੱਚ ਸੋਜ ਆ ਸਕਦੀ ਹੈ। ਜੇ ਇਹ ਸੋਜ ਲਗਾਤਾਰ ਬਣੀ ਰਹੇ ਤਾਂ ਤੁਰੰਤ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ।
5/7
ਜੇ ਤੁਹਾਡੇ ਚਿਹਰੇ 'ਤੇ ਹਦ ਤੋਂ ਵੱਧ ਪਸੀਨਾ ਆ ਰਿਹਾ ਹੈ ਤਾਂ ਇਹ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਜਦੋਂ ਦਿਲ ਕਮਜ਼ੋਰ ਹੋ ਜਾਂਦਾ ਹੈ ਤਾਂ ਉਹ ਜ਼ਿਆਦਾ ਮਿਹਨਤ ਕਰਦਾ ਹੈ, ਜਿਸ ਕਾਰਨ ਪਸੀਨਾ ਵੱਧ ਆਉਂਦਾ ਹੈ।
6/7
ਜੇ ਤੁਹਾਡੀ ਚਮੜੀ 'ਤੇ ਛੋਟੇ-ਛੋਟੇ ਮੁਹਾਂਸੇ ਨਿਕਲ ਰਹੇ ਹਨ ਤਾਂ ਇਹ ਵੀ ਦਿਲ ਦੀ ਬਿਮਾਰੀ ਦਾ ਇਸ਼ਾਰਾ ਹੋ ਸਕਦਾ ਹੈ। ਇਹ ਅਕਸਰ ਤਦ ਹੁੰਦਾ ਹੈ ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਵੱਧ ਜਾਂਦਾ ਹੈ, ਜੋ ਦਿਲ ਲਈ ਨੁਕਸਾਨਦਾਇਕ ਹੈ।
7/7
ਜੇਕਰ ਤੁਹਾਨੂੰ ਅਜਿਹੇ ਕੋਈ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਨੂੰ ਚੈੱਕ ਕਰਵਾ ਕੇ ਲੋੜੀਂਦੇ ਟੈਸਟ ਵੀ ਕਰਵਾ ਲਓ।
Sponsored Links by Taboola