ਮਰਦਾਂ 'ਚ ਇਨ੍ਹਾਂ ਪੰਜ ਚੀਜ਼ਾਂ ਨਾਲ ਘੱਟ ਹੋ ਰਿਹਾ Sperm Count, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਆਹ ਗਲਤੀ?

ਮਰਦਾਂ ਵਿੱਚ ਸਪਰਮ ਕਾਊਂਟ ਲਗਾਤਾਰ ਘੱਟ ਹੋ ਰਹੇ ਹਨ। ਜਦੋਂ ਇਹ ਕਿਸੇ ਆਦਮੀ ਨਾਲ ਇਦਾਂ ਹੁੰਦਾ ਹੈ, ਤਾਂ ਇਸ ਦੇ ਲੱਛਣ ਸਰੀਰ 'ਤੇ ਨਜ਼ਰ ਆਉਂਦੇ ਹਨ। ਅੱਜਕੱਲ੍ਹ ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦੇ ਕਰਕੇ ਬਾਂਝਪਨ ਦੀ ਸਮੱਸਿਆ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਹੋ ਰਹੀ ਹੈ। ਇਹੀ ਕਾਰਨ ਹੈ ਕਿ ਕਪਲਸ ਮਾਪੇ ਬਣਨ ਦੀ ਖੁਸ਼ੀ ਦਾ ਆਨੰਦ ਨਹੀਂ ਲੈ ਪਾਉਂਦੇ ਹਨ। ਅੱਜਕੱਲ੍ਹ ਮਰਦਾਂ ਵਿੱਚ ਬਾਂਝਪਨ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੁੰਦੀ ਹੈ ਜਾਂ ਸ਼ੁਕਰਾਣੂਆਂ ਦੀ ਕਮੀਂ ਹੁੰਦੀ ਹੈ। ਇੱਕ ਖੋਜ ਵਿੱਚ ਇਸ ਬਾਰੇ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਸਾਹਮਣੇ ਆਈ ਹੈ। 'ਹਿਊਮਨ ਰੀਪ੍ਰੋਡਕਸ਼ਨ ਅਪਡੇਟ' ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ, ਪਿਛਲੇ 45 ਸਾਲਾਂ ਵਿੱਚ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਅੱਧੇ ਤੋਂ ਵੱਧ ਘੱਟ ਗਈ ਹੈ।
Download ABP Live App and Watch All Latest Videos
View In App
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਵੀ ਗਿਰਾਵਟ ਆ ਸਕਦੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਦੇ ਇੱਕ ਨਹੀਂ ਸਗੋਂ ਕਈ ਕਾਰਨ ਹੋ ਸਕਦੇ ਹਨ। ਕੁਝ ਬਿਮਾਰੀਆਂ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿਸ ਬਿਮਾਰੀ ਕਾਰਨ ਸ਼ੁਕਰਾਣੂਆਂ ਦੀ ਗਿਣਤੀ ਘੱਟ ਰਹੀ ਹੈ।

ਖਾਣਪੀਣ, ਹਵਾ ਦੇ ਰਾਹੀਂ ਸਰੀਰ ਵਿੱਚ ਐਂਡੋਕ੍ਰਾਈਨ ਡਿਸਰਪਟਿੰਗ ਕੈਮਿਕਲ ਜਾਂਦਾ ਹੈ; ਜਿਨ੍ਹਾਂ ਦੀ ਜ਼ਿਆਦਾ ਮਾਤਰਾ ਦੂਜੇ ਹਾਰਮੋਨਾਂ ਨੂੰ ਪ੍ਰਭਾਵਿਤ ਕਰਦੀ ਹੈ।
ਮੋਟਾਪਾ ਅਤੇ ਸਹੀ ਖਾਣਪੀਣ ਵੀ ਇਸ ਦਾ ਇੱਕ ਕਾਰਨ ਹੈ। ਜ਼ਿਆਦਾ ਸਮੋਕਿੰਗ ਅਤੇ ਸ਼ਰਾਬ ਪੀਣ ਨਾਲ ਵੀ ਫਰਟੀਲਿਟੀ ਦੀ ਸਮੱਸਿਆ ਹੁੰਦੀ ਹੈ।
ਜਦੋਂ ਮਰਦਾਂ ਦੇ ਸਰੀਰ ਵਿੱਚ ਸੈਕਸ ਹਾਰਮੋਨ ਟੈਸਟੋਸਟੇਰੋਨ ਅਸੰਤੁਲਿਤ ਹੋ ਜਾਂਦਾ ਹੈ, ਤਾਂ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ।
ਸ਼ੁਕਰਾਣੂਆਂ ਦੀ ਜੈਨੇਟਿਕ ਬਿਮਾਰੀ, ਗੁਪਤ ਅੰਗ ਦੀ ਲਾਗ, ਜਿਨਸੀ ਬਿਮਾਰੀ ਸੁਜਾਕ ਵੀ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦਾ ਕਾਰਨ ਬਣ ਸਕਦੀ ਹੈ।