ਖਰਾਬ ਕੋਲੈਸਟ੍ਰੋਲ ਤੋਂ ਲੈ ਕੇ ਭਾਰ ਨੂੰ ਕੰਟਰੋਲ ਕਰਨ 'ਚ ਇਹ ਹਰੀ ਸਬਜ਼ੀ ਵਰਦਾਨ, ਇੰਝ ਕਰੋ ਡਾਈਟ 'ਚ ਸ਼ਾਮਿਲ

Health News: ਘੀਆ ਅਜਿਹੀ ਸਬਜ਼ੀ ਹੈ ਜਿਸ ਚ ਵਿਟਾਮਿਨ ਸੀ, ਬੀ ਅਤੇ ਕੇ ਦੇ ਨਾਲ-ਨਾਲ ਇਸ ਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਕਬਜ਼ ਵਰਗੀਆਂ ਬਿਮਾਰੀਆਂ ਨੂੰ ਰੋਕਣ ਚ ਫਾਇਦੇਮੰਦ ਹੁੰਦੇ ਹਨ।

( Image Source : Freepik )

1/6
ਘੀਆ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਸਕਦਾ ਹੈ। ਇਹ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਦੇ ਪੱਧਰ ਨੂੰ ਵੀ ਵਧਾ ਸਕਦਾ ਹੈ। ਘੀਆ 'ਚ ਮੌਜੂਦ ਡਾਇਟਰੀ ਫਾਈਬਰ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਫਾਇਦੇਮੰਦ ਹੋ ਸਕਦਾ ਹੈ।
2/6
ਜੇਕਰ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਘੀਆ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੈ। ਇਸ ਦਾ ਫਾਈਬਰ ਯੂਰੀਕ ਐਸਿਡ ਦੇ ਕ੍ਰਿਸਟਲ ਨੂੰ ਪਿਸ਼ਾਬ ਰਾਹੀਂ ਬਾਹਰ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
3/6
ਘੀਆ ਦਾ ਸੇਵਨ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਘੀਏ ਵਿੱਚ 90 ਪ੍ਰਤੀਸ਼ਤ ਪਾਣੀ ਅਤੇ ਅੱਠ ਪ੍ਰਤੀਸ਼ਤ ਫਾਈਬਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਸਬਜ਼ੀ ਸ਼ੂਗਰ ਲਈ ਸਭ ਤੋਂ ਵਧੀਆ ਵਿਕਲਪ ਹੈ। ਇਸ ਵਿਚ ਗਲੂਕੋਜ਼ ਅਤੇ ਸ਼ੂਗਰ ਬਿਲਕੁਲ ਨਹੀਂ ਹੁੰਦੀ, ਇਸ ਲਈ ਇਸ ਦਾ ਸੇਵਨ ਲਾਭਦਾਇਕ ਹੁੰਦਾ ਹੈ।
4/6
ਘੀਏ 'ਚ ਮੌਜੂਦ ਫਾਈਬਰ ਅਤੇ ਮੋਟਾਪਾ ਭਾਰ ਘਟਾਉਣ 'ਚ ਕਾਰਗਰ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਜਿਸ ਨਾਲ ਭਾਰ ਘਟਾਉਣਾ ਆਸਾਨ ਹੋ ਜਾਂਦਾ ਹੈ।
5/6
ਘੀਆ ਪੇਟ ਲਈ ਬਹੁਤ ਫਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਕਬਜ਼ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ ਅਤੇ ਇਹ ਤੁਹਾਡੇ ਸਰੀਰ ਨੂੰ ਡੀਟੌਕਸ ਵੀ ਕਰਦਾ ਹੈ।
6/6
ਤੁਸੀਂ ਆਪਣੀ ਖੁਰਾਕ ਵਿੱਚ ਘੀਏ ਦੀ ਸਬਜ਼ੀ, ਘੀਏ ਦਾ ਚੀਲਾ ਅਤੇ ਜੂਸ ਦੇ ਰੂਪ ਦੇ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਘੀਏ ਦਾ ਸੂਪ ਵੀ ਪੀ ਸਕਦੇ ਹੋ।
Sponsored Links by Taboola