ਇਸ ਵਿਟਾਮਿਨ ਦੀ ਕਮੀ ਨਾਲ ਆਉਂਦੀ ਹੈ ਬਹੁਤ ਜ਼ਿਆਦਾ ਨੀਂਦ, ਇਮਿਊਨ ਸਿਸਟਮ ਹੋ ਜਾਂਦਾ ਹੈ ਕਮਜ਼ੋਰ

ਅਕਸਰ ਕਈ ਲੋਕ ਜ਼ਿਆਦਾ ਨੀਂਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜਿਨ੍ਹਾਂ ਨੂੰ ਦਿਨ ਚ ਕਈ ਵਾਰ ਨੀਂਦ ਆਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਪਿੱਛੇ ਅਸਲ ਕਾਰਨ ਕੀ ਹੈ।

ਜਿਆਦਾ ਨੀਂਦ ਦਾ ਕਾਰਨ

1/5
ਅਸਲ 'ਚ ਕਈ ਵਾਰ ਸਰੀਰ 'ਚ ਵਿਟਾਮਿਨ ਦੀ ਕਮੀ ਦੇ ਕਾਰਨ ਸਾਨੂੰ ਜ਼ਿਆਦਾ ਨੀਂਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ 'ਚ ਅਕਸਰ ਸਵਾਲ ਉੱਠਦਾ ਹੈ ਕਿ ਕਿਸ ਵਿਟਾਮਿਨ ਦੀ ਕਮੀ ਨਾਲ ਸਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
2/5
ਤਾਂ ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਬੀ12 ਦੀ ਕਮੀ ਦੇ ਕਾਰਨ ਜ਼ਿਆਦਾ ਨੀਂਦ ਦੀ ਸਮੱਸਿਆ ਹੁੰਦੀ ਹੈ। ਇਹ ਸਮੱਸਿਆ ਬਜ਼ੁਰਗਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
3/5
ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਜ਼ਿਆਦਾ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹੇ 'ਚ ਤੁਸੀਂ ਆਪਣੀ ਡਾਈਟ 'ਚ ਸੋਇਆਬੀਨ, ਦਹੀਂ, ਦੁੱਧ ਅਤੇ ਪਨੀਰ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।
4/5
ਵਿਟਾਮਿਨ ਬੀ12 ਦੀ ਕਮੀ ਕਾਰਨ ਵਿਅਕਤੀ ਨੂੰ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਵੀ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਜ਼ਿਆਦਾ ਨੀਂਦ ਦੀ ਸਮੱਸਿਆ ਹੋ ਜਾਂਦੀ ਹੈ।
5/5
ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਤਾਂ ਤੁਹਾਡੀ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦੀ ਹੈ ਅਤੇ ਇਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਦੇ ਲਈ ਤੁਹਾਨੂੰ ਜ਼ਰੂਰੀ ਧੁੱਪ ਅਤੇ ਕਸਰਤ ਦੀ ਲੋੜ ਹੈ।
Sponsored Links by Taboola