ਥਾਇਰਾਇਡ ਦੇ ਮਰੀਜ਼ ਨਾ ਖਾਣ ਇਹ ਚੀਜ਼ਾਂ; ਅੱਜ ਹੀ ਆਪਣੀ ਡਾਈਟ 'ਚ ਕਰੋ ਬਾਹਰ

ਅੱਜਕੱਲ੍ਹ ਥਾਇਰਾਇਡ ਦੇ ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ। ਥਾਇਰਾਇਡ ਗਲੈਂਡ ਸਰੀਰ ਵਿੱਚ ਹਾਰਮੋਨ ਬਣਾਉਣ ਦਾ ਕੰਮ ਕਰਦਾ ਹੈ। ਜਦੋਂ ਇਹ ਗਲੈਂਡ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਵਿੱਚ ਬਹੁਤ ਤਕਲੀਫਾਂ ਆਉਂਦੀਆਂ ਹਨ...

( Image Source : Freepik )

1/6
ਜਦੋਂ ਇਹ ਗਲੈਂਡ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਵਿੱਚ ਬਹੁਤ ਤਕਲੀਫਾਂ ਆਉਂਦੀਆਂ ਹਨ। ਇਸ ਲਈ ਥਾਇਰਾਇਡ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਕੁਝ ਖਾਸ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ।
2/6
ਥਾਇਰਾਇਡ ਦੇ ਮਰੀਜ਼ਾਂ ਨੂੰ ਵ੍ਹਾਈਟ ਬਰੈੱਡ ਤੋਂ ਬਚਣਾ ਚਾਹੀਦਾ ਹੈ। ਇਹ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਦਿੰਦੀ ਹੈ, ਜਿਸ ਨਾਲ ਇਨਸੁਲਿਨ ਦਾ ਪੱਧਰ ਚੜ੍ਹ ਜਾਂਦਾ ਹੈ। ਇਸ ਕਾਰਨ ਥਾਇਰਾਇਡ ਹਾਰਮੋਨ ਦਾ ਸੰਤੁਲਨ ਖਰਾਬ ਹੋ ਸਕਦਾ ਹੈ। ਖਾਲੀ ਪੇਟ ਵ੍ਹਾਈਟ ਬਰੈੱਡ ਖਾਣੀ ਬਿਲਕੁਲ ਨਹੀਂ ਚਾਹੀਦੀ।
3/6
ਥਾਇਰਾਇਡ ਦੇ ਮਰੀਜ਼ਾਂ ਨੂੰ ਆਲੂ ਦੇ ਚਿਪਸ ਘੱਟ ਖਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਵਿੱਚ ਟ੍ਰਾਂਸ ਫੈਟ ਹੁੰਦਾ ਹੈ ਜੋ ਹਾਰਮੋਨ 'ਤੇ ਗਲਤ ਅਸਰ ਪਾ ਸਕਦਾ ਹੈ। ਜੇ ਚਿਪਸ ਖਾਣਾ ਹੋਵੇ ਤਾਂ ਘਰੇਲੂ ਤਰੀਕੇ ਨਾਲ ਘੱਟ ਤੇਲ 'ਚ ਬਣਾਕੇ ਖਾਣੇ ਵਧੀਆ ਰਹਿੰਦੇ ਹਨ।
4/6
ਮੂੰਗਫਲੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਥਾਇਰਾਇਡ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਇਸ ਲਈ ਥਾਇਰਾਇਡ ਦੇ ਮਰੀਜ਼ਾਂ ਨੂੰ ਮੂੰਗਫਲੀ ਰੋਜ਼ ਨਾ ਖਾਣੀ ਚਾਹੀਦੀ। ਜੇ ਖਾਣੀ ਵੀ ਹੋਵੇ ਤਾਂ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਹੀ ਘੱਟ ਮਾਤਰਾ ਵਿੱਚ ਖਾਣੀ ਚਾਹੀਦੀ ਹੈ।
5/6
ਥਾਇਰਾਇਡ ਦੇ ਮਰੀਜ਼ਾਂ ਲਈ ਕੌਫੀ ਪੀਣਾ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਇਹ ਹਾਰਮੋਨ ਸੰਤੁਲਨ ਨੂੰ ਖਰਾਬ ਕਰ ਸਕਦੀ ਹੈ। ਕੌਫੀ ਵਿੱਚ ਪਾਇਆ ਜਾਣ ਵਾਲਾ ਕੈਫੀਨ ਕੋਰਟੀਸੋਲ ਵਧਾ ਦਿੰਦਾ ਹੈ। ਥਾਇਰਾਇਡ ਦੀ ਦਵਾਈ ਲੈਣ ਤੋਂ ਘੱਟੋ-ਘੱਟ ਇੱਕ ਘੰਟੇ ਬਾਅਦ ਹੀ ਕੌਫੀ ਪੀਣੀ ਚਾਹੀਦੀ ਹੈ।
6/6
ਟੋਫੂ ਆਮ ਤੌਰ 'ਤੇ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ, ਪਰ ਥਾਇਰਾਇਡ ਦੇ ਮਰੀਜ਼ਾਂ ਲਈ ਇਹ ਹਮੇਸ਼ਾ ਫਾਇਦੇਮੰਦ ਨਹੀਂ ਹੁੰਦਾ। ਟੋਫੂ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਥਾਇਰਾਇਡ ਹਾਰਮੋਨ ਦੇ ਪੱਧਰ ਨੂੰ ਵਧਾ ਸਕਦੇ ਹਨ। ਇਸ ਲਈ ਥਾਇਰਾਇਡ ਦੇ ਮਰੀਜ਼ਾਂ ਨੂੰ ਟੋਫੂ ਖਾਣ ਤੋਂ ਬਚਣਾ ਚਾਹੀਦਾ ਹੈ।
Sponsored Links by Taboola