Kids Brain : ਬੱਚਿਆਂ ਦਾ ਦਿਮਾਗ ਕਰਨਾ ਹੈ ਤੇਜ਼ , ਤਾਂ ਅਪਣਾਓ ਇਹ ਜ਼ਰੂਰੀ ਟਿਪਸ
ਅੱਜ ਕੱਲ੍ਹ ਬੱਚਿਆਂ ਦਾ ਦਿਮਾਗ ਬਹੁਤ ਤੇਜ਼ ਦੌੜਦਾ ਹੈ। ਅਜਿਹੇ 'ਚ ਜੇਕਰ ਤੁਹਾਡਾ ਬੱਚਾ ਦੂਜੇ ਬੱਚਿਆਂ ਤੋਂ ਪਿੱਛੇ ਹੈ ਤਾਂ ਇਸ ਦਾ ਕਾਰਨ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਇਸ ਲਈ ਬੱਚਿਆਂ ਨੂੰ ਖੁਰਾਕ ਵਿੱਚ ਲੋੜੀਂਦੇ ਪੋਸ਼ਕ ਤੱਤ ਜ਼ਰੂਰ ਦਿਓ ਤਾਂ ਜੋ ਉਨ੍ਹਾਂ ਦੇ ਸਰੀਰ ਵਿੱਚ ਕੋਈ ਕਮੀ ਨਾ ਰਹੇ।
Download ABP Live App and Watch All Latest Videos
View In Appਜੇਕਰ ਤੁਸੀਂ ਆਪਣੇ ਬੱਚੇ ਦਾ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਮੱਛੀ ਖੁਆਓ। ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਦਿਮਾਗ ਨੂੰ ਤੇਜ਼ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।
ਬੱਚਿਆਂ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਬਹੁਤ ਜ਼ਰੂਰੀ ਹੈ। ਇਸ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੋਣ ਦੇ ਨਾਲ-ਨਾਲ ਚੁਸਤ ਫੁਰਤ ਰਹਿ ਸਕਦਾ ਹੈ।
ਅੰਡੇ ਖਾਣ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੋ ਸਕਦਾ ਹੈ। ਦਰਅਸਲ, ਅੰਡੇ ਵਿੱਚ ਓਮੇਗਾ-3 ਫੈਟੀ ਐਸਿਡ ਦੇ ਨਾਲ-ਨਾਲ ਕੋਲੀਨ, ਜ਼ਿੰਕ, ਲੂਟੀਨ ਵਰਗੇ ਤੱਤ ਹੁੰਦੇ ਹਨ, ਜੋ ਦਿਮਾਗ ਨੂੰ ਤੇਜ਼ ਕਰ ਸਕਦੇ ਹਨ।
ਜੇਕਰ ਤੁਸੀਂ ਆਪਣੇ ਬੱਚੇ ਦੇ ਦਿਮਾਗ ਨੂੰ ਕਾਫੀ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੋਜ਼ਾਨਾ ਦਹੀਂ ਖਿਲਾਓ। ਦਹੀਂ ਖਾਣ ਨਾਲ ਬੱਚੇ ਦਾ ਦਿਮਾਗ ਬਹੁਤ ਤੇਜ਼ ਚਲਦਾ ਹੈ।
ਬੱਚਿਆਂ ਦੇ ਦਿਮਾਗ ਨੂੰ ਊਰਜਾ ਦੇਣ ਲਈ ਸਾਬਤ ਅਨਾਜ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜੇ ਤੁਸੀਂ ਆਪਣੇ ਬੱਚੇ ਦੇ ਦਿਮਾਗ ਨੂੰ ਬੂਸਟ ਕਰਨਾ ਚਾਹੁੰਦੇ ਹੋ ਤਾਂ ਪੂਰੇ ਅਨਾਜ ਨੂੰ ਖੁਆਓ