Air Pollution : ਵਧ ਰਹੇ ਪ੍ਰਦੂਸ਼ਣ ’ਚ ਇੰਝ ਰੱਖੋ ਆਪਣੇ ਫੇਫੜਿਆਂ ਨੂੰ ਸਿਹਤਮੰਦ
ਕਸਰਤ ਕਰਨ ਨਾਲ ਤੁਹਾਡੇ ਫੇਫੜੇ ਮਜ਼ਬੂਤ ਹੁੰਦੇ ਹਨ। ਇਹ ਤੁਹਾਡੇ ਫੇਫੜਿਆਂ ਦੀ ਸਾਹ ਲੈਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਐਰੋਬਿਕ ਅਭਿਆਸ ਤੇ ਸਾਹ ਲੈਣ ਦੀਆਂ ਕਸਰਤਾਂ ਵਧੇਰੇ ਲਾਭਕਾਰੀ ਹੋ ਸਕਦੀਆਂ ਹਨ।
Download ABP Live App and Watch All Latest Videos
View In Appਪ੍ਰਾਣਾਯਾਮ ਤੁਹਾਡੇ ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਾਲਾਂਕਿ, ਇਹ ਧਿਆਨ ਵਿੱਚ ਰੱਖੋ ਕਿ ਜਦੋਂ ਪ੍ਰਦੂਸ਼ਣ ਸਭ ਤੋਂ ਵੱਧ ਹੋਵੇ ਤਾਂ ਕਸਰਤ ਕਰਨ ਲਈ ਬਾਹਰ ਨਾ ਜਾਓ।
ਸਿਹਤਮੰਦ ਖੁਰਾਕ ਤੁਹਾਡੀ ਸਮੁੱਚੀ ਸਿਹਤ ਲਈ ਫ਼ਾਇਦੇਮੰਦ ਹੈ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤਹੁੰਦੀ ਹੈ। ਆਪਣੀ ਖੁਰਾਕ ਵਿਚ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਤੁਹਾਨੂੰ ਪ੍ਰਦੂਸ਼ਣ ਦੇ ਪ੍ਰਭਾਵਾਂ ਤੋਂ ਵੀ ਬਚਾ ਸਕਦਾ ਹੈ।
ਸੰਤਰਾ, ਬੇਰੀਆਂ, ਹਲਦੀ ਆਦਿ ਐਂਟੀ-ਆਕਸੀਡੈਂਟਸ ਨਾਲ ਭਰਪੂਰ ਭੋਜਨ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਹ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ।
ਪ੍ਰਦੂਸ਼ਣ ਕਾਰਨ ਹੋਣ ਵਾਲਾ ਨੁਕਸਾਨ ਕਮਜ਼ੋਰ ਫੇਫੜਿਆਂ 'ਤੇ ਜਲਦੀ ਹੁੰਦਾ ਹੈ। ਇਸ ਲਈ ਸਿਗਰਟ ਬਿਲਕੁਲ ਨਾ ਪੀਓ। ਨਾਲ ਹੀ, ਉਨ੍ਹਾਂ ਥਾਵਾਂ 'ਤੇ ਨਾ ਰੁਕੋ ਜਿੱਥੇ ਕੋਈ ਸਿਗਰਟ ਪੀ ਰਿਹਾ ਹੋਵੇ।
ਪ੍ਰਦੂਸ਼ਣ ਦੇ ਕਾਰਨ, ਬਹੁਤ ਸਾਰੇ ਪ੍ਰਦੂਸ਼ਕ ਸਾਡੇ ਸਾਹ ਦੀ ਨਾਲੀ ਵਿੱਚ ਇਕੱਠੇ ਹੁੰਦੇ ਰਹਿੰਦੇ ਹਨ। ਜਿਸ ਕਾਰਨ ਸਾਹ ਲੈਣ 'ਚ ਤਕਲੀਫ, ਗਲੇ 'ਚ ਖਰਾਸ਼ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਗਰਮ ਪਾਣੀ ਦੀ ਭਾਫ਼ ਲੈਣਾ ਤੁਹਾਡੀ ਸਾਹ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਸ ਨਾਲ ਤੁਹਾਡੀ ਸਾਹ ਦੀ ਨਾਲੀ 'ਚ ਜਮ੍ਹਾਂ ਹੋਈ ਗੰਦਗੀ ਵੀ ਸਾਫ਼ ਹੋ ਜਾਂਦੀ ਹੈ ਅਤੇ ਤੁਸੀਂ ਬਿਹਤਰ ਸਾਹ ਲੈ ਸਕਦੇ ਹੋ।