Tomato: ਪੱਥਰੀ ਦੀ ਸਮੱਸਿਆ ਪੈਦਾ ਕਰ ਸਕਦਾ ਰੋਜ਼ਾਨਾ ਵਰਤਿਆ ਜਾਣ ਵਾਲਾ ਟਮਾਟਰ, ਦੇਖੋ ਹੋਰ ਕੀ ਨੁਕਸਾਨ

Tomato: ਪੱਥਰੀ ਦੀ ਸਮੱਸਿਆ ਪੈਦਾ ਕਰ ਦੇਵੇਗਾ ਰੋਜ਼ਾਨਾ ਵਰਤਣ ਵਾਲਾ ਲਾਲ ਟਮਾਟਰ, ਦੇਖੋ ਹੋਰ ਕੀ ਨੁਕਸਾਨ

Tomato Side Effects

1/8
ਟਮਾਟਰ ਦਾ ਸੇਵਨ ਕਰਨ ਦੇ ਕਈ ਫਾਇਦੇ ਹਨ ਪਰ ਜੇਕਰ ਕਿਸੇ ਵੀ ਚੀਜ਼ ਦਾ ਸਹੀ ਤਰੀਕੇ ਅਤੇ ਮਾਤਰਾ ‘ਚ ਸੇਵਨ ਨਾ ਕੀਤਾ ਜਾਵੇ ਤਾਂ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ।
2/8
ਅਜਿਹੇ ‘ਚ ਟਮਾਟਰ ਦੇ ਸਿਹਤ ‘ਤੇ ਹੋਣ ਵਾਲੇ ਫਾਇਦਿਆਂ ਦੇ ਨਾਲ-ਨਾਲ ਸਿਹਤ ‘ਤੇ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ
3/8
ਗੈਸ ਦੀ ਸਮੱਸਿਆ ਵਾਲੇ ਲੋਕਾਂ ਨੂੰ ਜ਼ਿਆਦਾ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਟਮਾਟਰ ਐਸੀਡਿਕ ਹੋਣ ਕਾਰਨ ਪੇਟ ‘ਚ ਗੈਸ ਪੈਦਾ ਕਰਦਾ ਹੈ।
4/8
ਪੱਥਰੀ ਦੇ ਰੋਗੀਆਂ ਜਾਂ ਇਸ ਤੋਂ ਪੀੜਤ ਲੋਕਾਂ ਨੂੰ ਟਮਾਟਰ ਖਾਣ ਤੋਂ ਬਚਣਾ ਚਾਹੀਦਾ ਹੈ।
5/8
ਦਰਅਸਲ, ਟਮਾਟਰ ਦੇ ਬੀਜਾਂ ਦੇ ਕਾਰਨ ਤੁਹਾਡੀ ਪੱਥਰੀ ਦੀ ਸਮੱਸਿਆ ਬਹੁਤ ਵੱਧ ਸਕਦੀ ਹੈ। ਜੇਕਰ ਤੁਸੀਂ ਟਮਾਟਰ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਸ ਦੇ ਬੀਜ ਵੱਖ ਕਰ ਲਓ।
6/8
ਟਮਾਟਰਾਂ ਵਿੱਚ ਵਿਟਾਮਿਨ-ਸੀ ਯਾਨੀ ਐਸਕੋਰਬਿਕ ਐਸਿਡ ਆਦਿ ਵਰਗੇ ਕਈ ਤਰ੍ਹਾਂ ਦੇ ਐਸਿਡ ਪਾਏ ਜਾਂਦੇ ਹਨ।
7/8
ਇਸੇ ਕਰਕੇ ਟਮਾਟਰ ਐਸੀਡਿਕ ਤਸੀਰ ਵਾਲਾ ਹੁੰਦਾ ਹੈ। ਇਸ ਨੂੰ ਜ਼ਿਆਦਾ ਮਾਤਰਾ ‘ਚ ਲੈਣ ਨਾਲ ਪੇਟ ‘ਚ ਐਸੀਡਿਟੀ ਹੋ ​​ਸਕਦੀ ਹੈ।
8/8
ਕਈ ਵਿਗਿਆਨਕ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਫਲ, ਸਬਜ਼ੀਆਂ, ਸੁੱਕੇ ਮੇਵੇ, ਮਸਾਲੇ ਅਤੇ ਦੁੱਧ-ਦਹੀਂ ਆਦਿ ਸਰੀਰ ਲਈ ਜ਼ਰੂਰੀ ਤੱਤਾਂ ਜਿਵੇਂ ਵਿਟਾਮਿਨ, ਖਣਿਜ ਅਤੇ ਕਾਰਬੋਹਾਈਡਰੇਟ ਦੇ ਭੰਡਾਰ ਹਨ।
Sponsored Links by Taboola