ਜੇਕਰ ਤੁਸੀਂ ਇੰਨੇ ਦਿਨਾਂ ਤੱਕ ਨਹੀਂ ਬਦਲਦੇ ਹੋ ਟੂਥਬਰੱਸ਼...ਤਾਂ ਹੋ ਸਕਦੀਆਂ ਇਹ ਗੰਭੀਰ ਬਿਮਾਰੀਆਂ
ਭਾਵੇਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਟੂਥਬਰੱਸ਼ ਠੀਕ ਹੈ ਤਾਂ ਇਸ ਨੂੰ ਬਦਲਣ ਦੀ ਕੀ ਲੋੜ ਹੈ। ਅਸਲ ਵਿੱਚ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੀਆਂ ਚਾਦਰਾਂ ਅਤੇ ਪਰਦੇ ਬਦਲਦੇ ਹਾਂ। ਇਸੇ ਤਰ੍ਹਾਂ ਟੂਥਬਰੱਸ਼ ਵੀ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ।
Download ABP Live App and Watch All Latest Videos
View In Appਅਮਰੀਕਨ ਡੈਂਟਲ ਐਸੋਸੀਏਸ਼ਨ ਦੇ ਅਨੁਸਾਰ, ਹਰ ਤਿੰਨ ਮਹੀਨੇ ਬਾਅਦ ਟੂਥਬਰੱਸ਼ ਬਦਲਣਾ ਚਾਹੀਦਾ ਹੈ। ਜੇਕਰ ਤੁਹਾਡੀਆਂ ਬਰਿਸਟਲਾਂ ਟੁੱਟਣੀਆਂ ਸ਼ੁਰੂ ਹੋ ਜਾਣ, ਤਾਂ ਬਿਨਾਂ ਦੇਰ ਕੀਤਿਆਂ ਆਪਣਾ ਟੂਥਬਰੱਸ਼ ਬਦਲ ਲਓ। ਕਿਉਂਕਿ ਬਰਿਸਟਲਸ ਟੁੱਟਣ ਤੋਂ ਬਾਅਦ, ਟੂਥਬਰੱਸ਼ ਦੰਦਾਂ ਦੇ ਕੋਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰ ਪਾਉਂਦਾ ਜਿਸ ਕਰਕੇ ਇਹ ਬੈਕਟੀਰੀਅਲ ਇਨਫੈਕਸ਼ਨ ਦਾ ਵੀ ਕਾਰਨ ਬਣ ਸਕਦਾ ਹੈ।
ਲੰਬੇ ਸਮੇਂ ਤੱਕ ਟੂਥਬਰੱਸ਼ ਦੀ ਵਰਤੋਂ ਕਰਨ ਨਾਲ ਉਸ ਵਿੱਚ ਕੀਟਾਣੂ ਜਮ੍ਹਾ ਹੋ ਜਾਂਦੇ ਹਨ, ਜੋ ਮੂੰਹ ਵਿੱਚ ਦਾਖਲ ਹੋਣ 'ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਜੇਕਰ ਤੁਸੀਂ ਹਰ ਤਿੰਨ ਮਹੀਨਿਆਂ ਬਾਅਦ ਜਾਂ ਬ੍ਰਿਸਟਲ ਟੁੱਟਣ ਤੋਂ ਬਾਅਦ ਵੀ ਆਪਣਾ ਟੂਥਬਰੱਸ਼ ਨਹੀਂ ਬਦਲਦੇ ਹੋ, ਤਾਂ ਬ੍ਰਿਸਟਲ ਵਿੱਚ ਫੰਗਸ ਅਤੇ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਨ੍ਹਾਂ ਦੇ ਕਾਰਨ ਤੁਹਾਡੇ ਮੂੰਹ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਜਾਂ ਕੋਈ ਹੋਰ ਸਮੱਸਿਆ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਜੇਕਰ ਤੁਸੀਂ ਸਾਵਧਾਨ ਨਹੀਂ ਹੋ ਤਾਂ ਅਲਸਰ ਵੀ ਸਮੱਸਿਆ ਬਣ ਸਕਦੇ ਹਨ।
ਟੂਥਬਰੱਸ਼ ਰੱਖਦੇ ਸਮੇਂ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਆਪਣਾ ਬੈਗ ਪੈਕ ਕਰਨ ਵੇਲੇ ਟੂਥਬਰਸ਼ ਰੱਖਦੇ ਹੋ, ਤਾਂ ਇਸ ‘ਤੇ ਕੈਪ ਜ਼ਰੂਰ ਲਗਾਓ, ਤਾਂ ਜੋ ਤੁਹਾਡਾ ਬੁਰਸ਼ ਕਿਸੇ ਵੀ ਕੀਟਾਣੂ ਦੇ ਸੰਪਰਕ ਵਿੱਚ ਨਾ ਆਵੇ। ਨਾਲ ਹੀ, ਆਪਣੇ ਟੂਥਬਰੱਸ਼ ਨੂੰ ਦੂਜਿਆਂ ਦੇ ਟੂਥਬਰੱਸ਼ਾਂ ਤੋਂ ਦੂਰ ਰੱਖੋ ਅਤੇ ਇਸ ਨੂੰ ਚੰਗੀ ਤਰ੍ਹਾਂ ਧੋਵੋ।