ਕਬਜ਼ ਤੋਂ ਹੋ ਪ੍ਰੇਸ਼ਾਨ! ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਉਪਾਅ

ਕਬਜ਼ ਇੱਕ ਆਮ ਪੇਟ ਦੀ ਸਮੱਸਿਆ ਹੈ, ਜਿਸ ਵਿੱਚ ਪੇਟ ਸਹੀ ਢੰਗ ਨਾਲ ਖਾਲੀ ਨਹੀਂ ਹੁੰਦਾ ਜਾਂ ਵਾਰ-ਵਾਰ ਰੁਕਾਵਟ ਮਹਿਸੂਸ ਹੁੰਦੀ ਹੈ। ਇਸ ਦੀ ਵਜ੍ਹਾ ਖ਼ੁਰਾਕ ਚ ਰੇਸ਼ੇ ਦੀ ਘਾਟ, ਪਾਣੀ ਘੱਟ ਪੀਣਾ, ਬੈਠੇ ਰਹਿਣ ਵਾਲੀ ਜ਼ਿੰਦਗੀ, ਤਣਾਅ ਜਾਂ ਅਣਨਿਯਮਤ...

( Image Source : Freepik )

1/6
ਕਬਜ਼ ਨਾਲ ਪੇਟ ਭਾਰੀ ਮਹਿਸੂਸ ਹੁੰਦਾ ਹੈ, ਦਿਲ ਘਬਰਾਉਂਦਾ ਹੈ ਅਤੇ ਅਕਸਰ ਸਿਰ ਦਰਦ ਜਾਂ ਚਿੜਚਿੜਾਪਣ ਵੀ ਹੋ ਸਕਦਾ ਹੈ। ਇਸ ਤੋਂ ਬਚਾਅ ਲਈ ਤਾਜ਼ੀ ਸਬਜ਼ੀਆਂ, ਫਲ, ਜ਼ਿਆਦਾ ਪਾਣੀ, ਅਤੇ ਨਿਯਮਤ ਕਸਰਤ ਬਹੁਤ ਜ਼ਰੂਰੀ ਹੈ।
2/6
ਗਰਮ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰੋ । ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਪੀਣ ਨਾਲ ਪਾਚਣ ਤੰਤਰ ਚੰਗਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਤੁਲਸੀ ਜਾਂ ਸੌਫ ਦੀ ਚਾਹ ਪੀ ਸਕਦੇ ਹੋ। ਇਹ ਪੇਟ ਨੂੰ ਆਰਾਮ ਦਿੰਦੀ ਹੈ ਅਤੇ ਕਬਜ਼ ਤੋਂ ਰਾਹਤ ਦਿੰਦੀ ਹੈ।
3/6
ਅੰਜੀਰ ਤੇ ਕਿਸਮਿਸ ਭਿੱਜ ਕੇ ਖਾਓ – ਰਾਤ ਨੂੰ 2-3 ਅੰਜੀਰ ਅਤੇ ਕੁਝ ਕਿਸ਼ਮਿਸ ਪਾਣੀ ਵਿੱਚ ਭਿੱਜ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਖਿਓ। ਇਸ ਤੋਂ ਇਲਾਵਾ ਰਾਤ ਨੂੰ ਇਕ ਚਮਚ ਘਿਉ ਜਾਂ ਤਿਲ ਦਾ ਤੇਲ ਗਰਮ ਦੁੱਧ ਵਿੱਚ ਪਾ ਕੇ ਪੀਓ। ਇਸ ਨਾਲ ਕਬਜ਼ ਤੋਂ ਰਾਹਤ ਮਿਲੇਗੀ।
4/6
ਤਾਜ਼ੀ ਹਰੀ ਸਬਜ਼ੀਆਂ ਅਤੇ ਫਲ ਖਾਓ ਨੂੰ ਡਾਈਟ 'ਚ ਸ਼ਾਮਿਲ ਕਰੋ। ਰੋਜ਼ਾਨਾ ਰੇਸ਼ੇਦਾਰ ਆਹਾਰ ਲੈਣਾ ਬਹੁਤ ਲਾਭਦਾਇਕ ਹੈ। ਇਸ ਤੋਂ ਇਲਾਵਾ ਪਿਆਜ ਜਾਂ ਲਸਣ ਦਾ ਸੇਵਨ ਕਰ ਸਕਦੇ ਹੋ। ਇਹ ਪਾਚਣ ਵਿੱਚ ਮਦਦਗਾਰ ਹੁੰਦੇ ਹਨ ਅਤੇ ਪੇਟ ਸਾਫ਼ ਰੱਖਦੇ ਹਨ।
5/6
ਯੋਗ ਅਤੇ ਤੰਦਰੁਸਤ ਰੁਟੀਨ ਫਾਲੋ ਕਰੋ। ਰੁਟੀਨ ਵਿੱਚ ਹਲਕੀ ਕਸਰਤ ਜਾਂ ਯੋਗਾ ਸ਼ਾਮਲ ਕਰੋ, ਖਾਸ ਕਰਕੇ 'ਪਵਨ ਮੁਕਤ ਆਸਨ'।
6/6
ਇਸਬਗੋਲ ਦਾ ਚੂਰੇ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਇਕ ਚਮਚ ਇਸਬਗੋਲ ਦਾ ਚੂਰਾ ਗਰਮ ਦੁੱਧ ਜਾਂ ਪਾਣੀ ਨਾਲ ਲੈਣਾ ਕਬਜ਼ ਵਿੱਚ ਬਹੁਤ ਲਾਭਦਾਇਕ ਹੈ।
Sponsored Links by Taboola