ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ ‘ਹਲਦੀ ਵਾਲਾ ਦੁੱਧ’ ਫਾਇਦੇ ਦੀ ਥਾਂ ਹੋਵੇਗਾ ਨੁਕਸਾਨ
ਸਿਹਤਮੰਦ ਰਹਿਣ ਲਈ ਹਲਦੀ ਵਾਲੇ ਦੁੱਧ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਰਹੀ ਹੈ। ਇਹ ਦੁੱਧ ਅਜਿਹੇ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਜੋ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਚ ਮਦਦ ਕਰਦਾ ਹੈ। ਪਰ ਇਸ ਦੇ ਕੁਝ ਨੁਕਸਾਨ ਵੀ ਹਨ।
turmeric milk
1/6
ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਹਲਦੀ ਨੂੰ ਦੁੱਧ 'ਚ ਮਿਲਾ ਕੇ ਪੀਤਾ ਜਾਵੇ ਤਾਂ ਇਸ ਦਾ ਪੋਸ਼ਣ ਮੁੱਲ ਹੋਰ ਵੱਧ ਜਾਂਦਾ ਹੈ। ਹਲਦੀ ਵਾਲਾ ਦੁੱਧ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇੰਨਾ ਹੀ ਨਹੀਂ ਇਸ ਨੂੰ ਕਈ ਬਿਮਾਰੀਆਂ 'ਚ ਵੀ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ।
2/6
ਜ਼ਿਆਦਾਤਰ ਲੋਕ ਹਲਦੀ ਵਾਲੇ ਦੁੱਧ ਦੇ ਫਾਇਦਿਆਂ ਤੋਂ ਜਾਣੂ ਹਨ। ਪਰ ਕੀ ਤੁਸੀਂ ਇਸ ਦੇ ਨੁਕਸਾਨਾਂ ਤੋਂ ਜਾਣੂ ਹੋ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਹਲਦੀ ਵਾਲੇ ਦੁੱਧ ਦੇ ਕੁਝ ਨੁਕਸਾਨਾਂ ਬਾਰੇ ਦੱਸਾਂਗੇ ਅਤੇ ਇਹ ਵੀ ਦੱਸਾਂਗੇ ਕਿ ਕਿਹੜੇ ਲੋਕਾਂ ਨੂੰ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਡਾਕਟਰ ਦੀ ਸਲਾਹ ਲੈ ਕੇ ਇਸਦਾ ਸੇਵਨ ਕਰਨਾ ਚਾਹੀਦਾ ਹੈ।
3/6
ਗਰਭਵਤੀ ਔਰਤਾਂ ਨੂੰ ਹਲਦੀ ਵਾਲੇ ਦੁੱਧ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਸ ਦੁੱਧ ਨਾਲ ਬੱਚੇਦਾਨੀ ਵਿਚ ਖੂਨ ਨਿਕਲ ਸਕਦਾ ਹੈ ਅਤੇ ਇਸ ਨੂੰ ਪੀਣ ਨਾਲ ਬੱਚੇਦਾਨੀ ਸੁੰਗੜ ਸਕਦੀ ਹੈ। ਇਸ ਤੋਂ ਇਲਾਵਾ ਬੱਚੇਦਾਨੀ 'ਚ ਕੜਵੱਲ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।
4/6
ਜਿਹੜੇ ਲੋਕ ਪੇਟ ਦੀਆਂ ਸਮੱਸਿਆਵਾਂ ਤੋਂ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
5/6
ਜੇਕਰ ਤੁਹਾਡੇ ਸਰੀਰ ਵਿੱਚ ਕਿਤੇ ਵੀ ਪੱਥਰੀ ਹੈ ਤਾਂ ਤੁਹਾਨੂੰ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ।
6/6
ਮੰਨਿਆ ਜਾਂਦਾ ਹੈ ਕਿ ਹਲਦੀ ਵਾਲਾ ਦੁੱਧ ਪੀਣ ਨਾਲ ਪੁਰਸ਼ਾਂ ਦੇ ਸ਼ੁਕਰਾਣੂ ਦੀ ਗੁਣਵੱਤਾ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੁੱਧ ਨੂੰ ਪੀਣ ਨਾਲ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋ ਸਕਦੀ ਹੈ।
Published at : 23 Apr 2023 04:01 PM (IST)
Tags :
Turmeric Milk