ਕਿਤੇ ਤੁਸੀਂ ਵੀ ਤਾਂ ਨਹੀਂ ਪੀਂਦੇ ਹਲਦੀ ਵਾਲਾ ਦੁੱਧ?
ਹਲਦੀ ਅਜਿਹਾ ਮਸਾਲਾ ਹੈ ਜਿਸ ਦਾ ਪ੍ਰਯੋਗ ਦਵਾਈ ਦੇ ਰੂਪ ਚ ਵੀ ਕੀਤਾ ਜਾਂਦਾ ਹੈ। ਹਲਦੀ ਵਾਲਾ ਦੁੱਧ ਬੀਮਾਰੀਆਂ ਦੇ ਨਾਲ ਦਰਦ ਨੂੰ ਵੀ ਤੁਰੰਤ ਅਰਾਮ ਦਿੰਦਾ ਹੈ ਪਰ ਕੁਝ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
Turmeric
1/6
ਆਓ ਜਾਣਦੇ ਹਾਂ ਕਿ ਕਿੰਨ੍ਹਾਂ ਲੋਕਾਂ ਨੂੰ ਹਲਦੀ ਵਾਲੇ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
2/6
ਜੇਕਰ ਪਿੱਤੇ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਹਲਦੀ ਵਾਲੇ ਦੁੱਧ ਦੀ ਵਰਤੋਂ ਨਾ ਕਰੋ ਇਹ ਸਮੱਸਿਆਵਾਂ ਨੂੰ ਹੋਰ ਵੀ ਵਧਾ ਸਕਦਾ ਹੈ।
3/6
ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਹਲਦੀ ਵਾਲੇ ਦੁੱਧ ਦੀ ਵਰਤੋਂ ਕਰਨਾ ਬੰਦ ਕਰ ਦਿਓ। ਇਸ ਤਰ੍ਹਾਂ ਹਲਦੀ ਐਲਰਜੀ ਦੀ ਸਮੱਸਿਆ ਨੂੰ ਹੋਰ ਵਧਾਅ ਦੇਵੇਗੀ।
4/6
ਜਿੰਨ੍ਹਾਂ ਲੋਕਾਂ ਨੂੰ ਲੀਵਰ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਹਲਦੀ ਵਾਲੇ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ 'ਚ ਮੌਜੂਦ ਤੱਤ ਲੀਵਰ ਦੀ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੇ ਹਨ।
5/6
ਹਲਦੀ 'ਚ ਇਕ ਕੈਮੀਕਲ ਪਦਾਰਥ ਪਾਇਆ ਜਾਂਦਾ ਹੈ ਜੋ ਬਲੱਡ ਸ਼ੁਗਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸ਼ੁਗਰ ਦੇ ਮਰੀਜ਼ਾਂ ਨੂੰ ਹਲਦੀ ਵਾਲੇ ਦੁੱਧ 'ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
6/6
ਹਲਦੀ ਖੂਨ ਦੇ ਕਲਾਟਸ ਨੂੰ ਜੰਮਣ ਨਹੀਂ ਦਿੰਦੀ, ਜਿਸ ਦੇ ਕਾਰਨ ਖੂਨ ਦਾ ਪ੍ਰਭਾਵ ਵੱਧ ਜਾਂਦਾ ਹੈ। ਜੇਕਰ ਤੁਹਾਡੀ ਸਰਜਰੀ ਹੋਈ ਹੈ ਜਾਂ ਫਿਰ ਹੋਣ ਵਾਲੀ ਹੈ ਤਾਂ ਹਲਦੀ ਵਾਲੇ ਦੁੱਧ ਦੀ ਵਰਤੋਂ ਨਾ ਕਰੋ।
Published at : 13 Nov 2023 11:38 AM (IST)