ਬਗੈਰ ਦਵਾਈਆਂ ਯੂਰਿਕ ਐਸਿਡ ਇੰਝ ਕਰੋ ਕੰਟਰੋਲ
ਯੂਰਿਕ ਐਸਿਡ ਆਪਣੇ ਆਪ ਹੀ ਸਟੂਲ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਪਰ ਜਦੋਂ ਇਸ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ ਤਾਂ ਜਿਗਰ ਇਸ ਨੂੰ ਠੀਕ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦਾ, ਜਿਸ ਕਾਰਨ ਖ਼ੂਨ ਵਿੱਚ ਯੂਰਿਕ ਐਸਿਡ ਵਧਣ ਲੱਗਦਾ ਹੈ।
Download ABP Live App and Watch All Latest Videos
View In Appਇਸ ਕਾਰਨ ਜੋੜਾਂ ਦੇ ਵਿਚਕਾਰ ਠੋਸ ਪਦਾਰਥ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਗਠੀਏ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਸਮੇਂ ਸਿਰ ਇਸ 'ਤੇ ਕਾਬੂ ਨਾ ਪਾਇਆ ਜਾਵੇ ਤਾਂ ਗੁਰਦੇ ਦੀ ਪੱਥਰੀ ਅਤੇ ਕਿਡਨੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
ਗਰਮ ਪਾਣੀ ਪੀਣਾ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਸਾਡੀ ਪਾਚਨ ਪ੍ਰਣਾਲੀ ਨੂੰ ਇਸ ਦਾ ਪਹਿਲਾ ਲਾਭ ਮਿਲਦਾ ਹੈ। ਗਰਮ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ।
ਜਿਸ ਕਾਰਨ ਤੁਸੀਂ ਜੋ ਵੀ ਖਾਂਦੇ ਹੋ ਉਹ ਤੇਜ਼ੀ ਨਾਲ ਊਰਜਾ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਕੈਲੋਰੀ ਬਰਨ ਦੀ ਪ੍ਰਕਿਰਿਆ ਵੀ ਤੇਜ਼ ਹੋ ਜਾਂਦੀ ਹੈ। ਜਿਸ ਨਾਲ ਸਰੀਰ 'ਤੇ ਚਰਬੀ ਜਮ੍ਹਾ ਨਹੀਂ ਹੁੰਦੀ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।
ਸਭ ਤੋਂ ਖਾਸ ਗੱਲ ਇਹ ਹੈ ਕਿ ਵਧੇ ਹੋਏ ਯੂਰਿਕ ਐਸਿਡ ਨੂੰ ਵੀ ਗਰਮ ਪਾਣੀ ਪੀਣ ਨਾਲ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
ਗਰਮ ਪਾਣੀ ਪੀਣ ਨਾਲ ਹੱਡੀਆਂ ਅਤੇ ਗੁਰਦਿਆਂ ਵਿਚ ਜਮ੍ਹਾ ਯੂਰੇਟ ਕ੍ਰਿਸਟਲ ਹੌਲੀ-ਹੌਲੀ ਪਿਘਲ ਜਾਂਦੇ ਹਨ ਅਤੇ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਆ ਜਾਂਦੇ ਹਨ।
ਗਰਮ ਪਾਣੀ ਪੀਣ ਨਾਲ ਕੈਲੋਰੀ ਬਰਨ ਕਰਨ 'ਚ ਮਦਦ ਮਿਲਦੀ ਹੈ। ਸਰੀਰ ਵਿੱਚ ਚਰਬੀ ਜਮ੍ਹਾ ਨਹੀਂ ਹੁੰਦੀ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਗਰਮ ਪਾਣੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਇਸ ਲਈ ਭਾਰ ਘਟਾਉਣਾ ਆਸਾਨ ਹੋ ਜਾਂਦਾ ਹੈ।
ਗਰਮ ਪਾਣੀ ਪੀਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਖੂਨ ਦੀਆਂ ਨਾੜੀਆਂ ਤੰਗ ਨਹੀਂ ਰਹਿੰਦੀਆਂ, ਜਿਸ ਕਾਰਨ ਸਰੀਰ ਦੇ ਹਰ ਹਿੱਸੇ ਤੱਕ ਖੂਨ ਸਹੀ ਢੰਗ ਨਾਲ ਪਹੁੰਚਦਾ ਹੈ।