ਭਾਰ ਘਟਾਉਣ ਤੋਂ ਲੈ ਕੇ ਤਣਾਅ ਘੱਟ ਕਰੇ ਕਾਲਾ ਨਮਕ
ਇਸ ਲਈ ਇਸ ਨੂੰ ‘ਹਿਮਾਲਯਨ ਸਾਲਟ’ ਵੀ ਕਿਹਾ ਜਾਂਦਾ ਹੈ।ਇਸ ਦੀ ਵਰਤੋਂ ਨਾਲ ਬਾਡੀ ਡਿਟਾਕਸ ਹੋਣ ਦੇ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ ਅਤੇ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।ਆਉ ਤੁਹਾਨੂੰ ਅੱਜ ਅਸੀਂ ਕਾਲਾ ਨਮਕ ਦੇ ਲਾਭ ਬਾਰੇ ਜਾਣੋ ਕਰਾਉਂਦੇ ਹਾਂ।
Download ABP Live App and Watch All Latest Videos
View In Appਕਾਲੇ ਨਮਕ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ, ਐਂਟੀ-ਆਕਸੀਡੈਂਟਸ ਅਤੇ ਔਸ਼ਧੀ ਭਰਪੂਰ ਗੁਣ ਹੁੰਦੇ ਹਨ।ਦੂਜੇ ਪਾਸੇ ਇਸ ‘ਚ ਨਾਰਮਲ ਨਮਕ ਦੀ ਤੁਲਨਾ ‘ਚ ਸੋਡੀਅਮ ਘੱਟ ਮਾਤਰਾ ‘ਚ ਹੁੰਦਾ ਹੈ।ਅਜਿਹੇ ‘ਚ ਸਿਹਤਮੰਦ ਰਹਿਣ ਲਈ ਇਸ ਨੂੰ ਆਪਣੀ ਡੇਲੀ ਡਾਈਟ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ।
ਇਹ ਸਰੀਰ ‘ਚ ਇਕੱਠੀ ਹੋਈ ਵਾਧੂ ਚਰਬੀ ਨੂੰ ਘੱਟ ਕਰਨ ‘ਚ ਮੱਦਦ ਕਰਦਾ ਹੈ।ਨਾਲ ਹੀ ਇਸ ਨਾਲ ਸਰੀਰ ‘ਚ ਮੌਜੂਦ ਬੈਡ ਬੈਕਟੀਰੀਆ ਖਤਮ ਹੁੰਦੇ ਹਨ।ਆਯੁਰਵੈਦ ਦੇ ਅਨੁਸਾਰ ਵੀ ਰੋਜ਼ਾਨਾ ਸਵੇਰੇ ਗਰਮ ਪਾਣੀ ‘ਚ ਚੁਟਕੀਭਰ ਕਾਲਾ ਨਮਕ ਪੀਣਾ ਚਾਹੀਦਾ।ਇਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੋਣ ਦੇ ਨਾਲ ਨਾਲ ਭਾਰ ਕੰਟਰੋਲ ਰਹਿੰਦਾ ਹੈ।
ਵਿਟਾਮਿਨਸ, ਮਿਨਰਲਸ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਕਾਲਾ ਨਮਕ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।ਅਜਿਹੇ ‘ਚ ਹਰ ਉਮਰ ਦੇ ਲੋਕਾਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ।
ਕਾਲਾ ਨਮਕ ਪਾਚਨ ਤੰਤਰ ਨੂੰ ਦੁਰਸਤ ਰੱਖਦਾ ਹੈ।ਅਜਿਹੇ ‘ਚ ਖਾਣਾ ਜਲਦੀ ਪਚਾਉਣ ‘ਚ ਮੱਦਦ ਮਿਲਦੀ ਹੈ।ਅਜਿਹੇ ‘ਚ ਅਪਚ, ਉਲਟੀ, ਐਸੀਡਿਟੀ, ਕਬਜ਼ ਆਦਿ ਪੇਟ ਸਬੰਧੀ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।ਤੁਸੀਂ ਇਸ ਨੂੰ ਸਲਾਦ ‘ਚ ਪਾ ਕੇ ਖਾ ਸਕਦੇ ਹੋ।
ਕਾਲਾ ਨਮਕ ਸਰੀਰ ‘ਚ ਸੇਰਾਟੋਨਿਨ ਹਾਰਮਨ ਨੂੰ ਵਧਾ ਦਿੰਦਾ ਹੈ।ਇਸ ਨਾਲ ਬ੍ਰੇਨ ਨੂੰ ਅਸ਼ਾਂਤ ਕਰਨ ਵਾਲੇ ਹਾਰਮੋਨਜ਼ ਵਰਗੇ ਕਾਰਟਿਸੋਲ ਆਦਿ ਘੱਟ ਹੋਣ ਲੱਗਦਾ ਹੈ।ਅਜਿਹੇ ‘ਚ ਮਨ ਸ਼ਾਂਤ ਹੋਣ ਨਾਲ ਤਣਾਅਮੁਕਤ ਰਹਿਣ ‘ਚ ਮਦਦ ਮਿਲ ਸਕਦੀ ਹੈ।
ਇਸਦੀ ਵਰਤੋਂ ਨਾਲ ਬਾਡੀ ਡਿਟਾਕਸ ਹੁੰਦੀ ਹੈ।ਇਸ ਨਾਲ ਸਰੀਰ ‘ਚ ਮੌਜੂਦ ਗੰਦੇ ਪਦਾਰਥ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ।ਤੁਸੀਂ ਗਰਮੀਆਂ ‘ਚ ਜਲਜੀਰਾ, ਨਿੰਬੂ ਪਾਣੀ ‘ਚ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ।