Vitamin E: ਅੱਖਾਂ ਅਤੇ ਇਮਿਊਨ ਸਿਸਟਮ ਲਈ ਜ਼ਰੂਰੀ ਹੈ ਵਿਟਾਮਿਨ-ਈ, ਕਮੀ ਹੋਣ 'ਤੇ ਨਜ਼ਰ ਆਉਂਦੇ ਲੱਛਣ

ਸਰੀਰ ਨੂੰ ਸਿਹਤਮੰਦ ਰੱਖਣ ਲਈ ਹਰ ਪੌਸ਼ਟਿਕ ਤੱਤ ਦੀ ਠੀਕ ਮਾਤਰਾ ਲਾਜ਼ਮੀ ਹੈ। ਅਕਸਰ ਅਸੀਂ ਕੁਝ ਹੀ ਵਿਟਾਮਿਨਾਂ ਦਾ ਧਿਆਨ ਰੱਖਦੇ ਹਾਂ, ਜਿਵੇਂ ਕਿ ਵਿਟਾਮਿਨ-ਸੀ ਜਾਂ ਡੀ, ਪਰ ਵਿਟਾਮਿਨ-ਈ ਵੀ ਬਹੁਤ ਜ਼ਰੂਰੀ ਹੈ।

( Image Source : Freepik )

1/6
ਇਹ ਇਕ ਮਜ਼ਬੂਤ ਐਂਟੀਓਕਸੀਡੈਂਟ ਹੈ ਜੋ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਇਸ ਦੀ ਕਮੀ ਨਾਲ ਚਮੜੀ, ਅੱਖਾਂ, ਵਾਲਾਂ ਅਤੇ ਇਮਿਊਨ ਸਿਸਟਮ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
2/6
ਵਿਟਾਮਿਨ-ਈ ਦੀ ਕਮੀ ਕਾਰਨ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਦਰਦ ਮਹਿਸੂਸ ਹੋ ਸਕਦਾ ਹੈ। ਇਹ ਵਿਟਾਮਿਨ ਦਿਮਾਗੀ ਪ੍ਰਣਾਲੀ ਅਤੇ ਮਾਸਪੇਸ਼ੀਆਂ ਵਿਚ ਤਾਲਮੇਲ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦੀ ਘਾਟ ਨਾਲ ਸਰੀਰ ਦੀ ਗਤੀਵਿਧੀ ਤੇ ਵੀ ਅਸਰ ਪੈ ਸਕਦਾ ਹੈ।
3/6
Vitamin E ਸਕਿਨ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਸਕਿਨ ਖੁਸ਼ਕ, ਬੇਜਾਨ ਅਤੇ ਖਾਰਸ਼ਦਾਰ ਹੋ ਸਕਦੀ ਹੈ। ਕੁਝ ਮਾਮਲਿਆਂ ’ਚ, ਸਕਿਨ ’ਤੇ ਧੱਬੇ ਜਾਂ ਝੁਰੜੀਆਂ ਵੀ ਦਿਖਾਈ ਦੇ ਸਕਦੀਆਂ ਹਨ।
4/6
ਵਿਟਾਮਿਨ ਈ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਸਰੀਰ ਇਨਫੈਕਸ਼ਨ ਅਤੇ ਵੱਖ-ਵੱਖ ਬਿਮਾਰੀਆਂ ਤੋਂ ਲੜ ਸਕਦਾ ਹੈ। ਜੇਕਰ ਇਸ ਦੀ ਕਮੀ ਹੋ ਜਾਏ, ਤਾਂ ਵਿਅਕਤੀ ਵਾਰ-ਵਾਰ ਬਿਮਾਰ ਪੈ ਸਕਦਾ ਹੈ ਅਤੇ ਠੀਕ ਹੋਣ ਵਿੱਚ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਕਾਰਨ, ਸਰੀਰ ਨਿਰੀ ਕਮਜ਼ੋਰੀ ਮਹਿਸੂਸ ਕਰਦਾ ਹੈ ਅਤੇ ਸਿਹਤ ਹਮੇਸ਼ਾਂ ਪ੍ਰਭਾਵਤ ਰਹਿੰਦੀ ਹੈ।
5/6
ਵਿਟਾਮਿਨ ਈ ਵਾਲਾਂ ਦੀ ਵਾਧੂ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੈ। ਜੇ ਇਸ ਦੀ ਕਮੀ ਹੋ ਜਾਵੇ ਤਾਂ ਵਾਲ ਸੁੱਕੇ, ਬੇਜਾਨ ਅਤੇ ਕਮਜ਼ੋਰ ਹੋ ਜਾਂਦੇ ਹਨ। ਇਸ ਕਾਰਨ ਉਹ ਜ਼ਿਆਦਾ ਡਿੱਗਣ ਲੱਗਦੇ ਹਨ ਅਤੇ ਵਾਲਾਂ ਦੀ ਚਮਕ ਵੀ ਘਟ ਜਾਂਦੀ ਹੈ।
6/6
ਵਿਟਾਮਿਨ ਈ ਦੀ ਕਮੀ ਨਾਲ ਦਿਮਾਗੀ ਪ੍ਰਣਾਲੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ। ਇਸ ਕਾਰਨ ਹੱਥਾਂ ਤੇ ਪੈਰਾਂ ਵਿੱਚ ਝਰਨਾਹਟ ਜਾਂ ਸੁੰਨ ਹੋਣ ਦੀ ਸਮੱਸਿਆ ਹੋ ਸਕਦੀ ਹੈ।
Sponsored Links by Taboola