Walnuts : ਰੋਜ਼ਾਨਾ ਅਖਰੋਟ ਦੇ ਸੇਵਨ ਨਾਲ ਦੂਰ ਹੋਣਗੀਆਂ ਕਈ ਬਿਮਾਰੀਆਂ, ਜਾਣੋ ਕਿਵੇਂ
ਸਵੇਰੇ ਖਾਲੀ ਪੇਟ ਅਖਰੋਟ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖਾਸ ਤੌਰ 'ਤੇ ਇਸ ਦੇ ਸੇਵਨ ਨਾਲ ਤੁਸੀਂ ਟਾਈਪ-2 ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਦੇ ਹੋ।
Download ABP Live App and Watch All Latest Videos
View In Appਅਖਰੋਟ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸਰੀਰ 'ਚ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰ ਸਕਦਾ ਹੈ। ਜਿਸ ਨਾਲ ਤੁਹਾਡਾ ਵਧਦਾ ਭਾਰ ਘੱਟ ਹੋ ਸਕਦਾ ਹੈ।
ਅਖਰੋਟ ਦੇ ਸੇਵਨ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਪ੍ਰੋਸਟੇਟ ਕੈਂਸਰ, ਕੋਲੋਰੈਕਟਲ ਕੈਂਸਰ, ਬ੍ਰੈਸਟ ਕੈਂਸਰ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਅਖਰੋਟ ਵਿੱਚ ਪਾਏ ਜਾਣ ਵਾਲੇ ਪੌਲੀਫੇਨੋਲ ਇਲਾਗਿਟਾਨਿਨ ਪਾਏ ਜਾਂਦੇ ਹਨ ਜੋ ਤੁਹਾਨੂੰ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਉਮਰ ਦੇ ਨਾਲ ਯਾਦ ਸ਼ਕਤੀ ਵੀ ਘੱਟ ਹੋਣ ਲੱਗ ਜਾਂਦੀ ਹੈ ਕਿਉਂਕਿ ਦਿਮਾਗ ਵਿਚ ਖੂਨ ਦਾ ਦੌਰਾ ਘੱਟ ਹੋਣ ਲੱਗ ਜਾਂਦਾ ਹੈ ਖੂਨ ਦੇ ਦੌਰੇ ਨੂੰ ਠੀਕ ਰੱਖਣ ਲਈ ਅਤੇ ਯਾਦ ਸ਼ਕਤੀ ਵਧਾਉਣ ਲਈ ਅਖਰੋਟ ਦਾ ਸੇਵਨ ਫਾਇਦੇਮੰਦ ਹੋਵੇਗਾ।
ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਨੂੰ ਵਧਾਇਆ ਜਾ ਸਕਦਾ ਹੈ। ਇਸ 'ਚ ਮੌਜੂਦ ਅਲਫਾ-ਲਿਨੋਲੇਨਿਕ ਐਸਿਡ ਹੱਡੀਆਂ ਦੀ ਮਜ਼ਬੂਤੀ ਵਧਾ ਸਕਦਾ ਹੈ।
ਭਿੱਜੇ ਹੋਏ ਅਖਰੋਟ ਦਾ ਸੇਵਨ ਕਰਨ ਨਾਲ ਸਰੀਰ ਦੇ ਵਧਦੇ ਭਾਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਭਾਰ ਨੂੰ ਘੱਟ ਕਰਦੀ ਹੈ। ਇਸ ਦੇ ਨਾਲ ਹੀ ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਭਾਰ ਨੂੰ ਕੰਟਰੋਲ ਕਰਦੀ ਹੈ।