ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਬਹੁਤ ਜ਼ਿਆਦਾ ਨੇਲ ਪੋਲਿਸ਼ ਦੀ ਵਰਤੋਂ...ਸੁੰਦਰਤਾ ਨਾਲ ਸਿਹਤ ਨੂੰ ਖਤਰਾ

ਅੱਜਕੱਲ੍ਹ ਔਰਤਾਂ ਚ ਨੇਲ ਪੋਲਿਸ਼ ਲਗਾਉਣਾ ਆਮ ਹੋ ਗਿਆ ਹੈ। ਇਹ ਸਿਰਫ਼ ਫੈਸ਼ਨ ਨਹੀਂ ਰਹਿ ਗਿਆ, ਸਗੋਂ ਆਤਮਵਿਸ਼ਵਾਸ ਦੀ ਨਿਸ਼ਾਨੀ ਬਣ ਚੁੱਕਾ ਹੈ। ਪਰ ਰੋਜ਼ ਨੇਲ ਪੇਂਟ ਦੀ ਵਰਤੋਂ ਕਰਣ ਵਾਲੀਆਂ ਕੁੜੀਆਂ ਨੂੰ ਇਹ ਨਹੀਂ ਪਤਾ ਕਿ ਇਸ...

( Image Source : Freepik )

1/6
ਅੱਜਕੱਲ੍ਹ ਔਰਤਾਂ ਵਿੱਚ ਨੇਲ ਪੋਲਿਸ਼ ਲਗਾਉਣਾ ਆਮ ਹੋ ਗਿਆ ਹੈ। ਇਹ ਸਿਰਫ਼ ਫੈਸ਼ਨ ਨਹੀਂ ਰਹਿ ਗਿਆ, ਸਗੋਂ ਆਤਮਵਿਸ਼ਵਾਸ ਦੀ ਨਿਸ਼ਾਨੀ ਬਣ ਚੁੱਕਾ ਹੈ। ਪਰ ਰੋਜ਼ ਨੇਲ ਪੇਂਟ ਦੀ ਵਰਤੋਂ ਕਰਣ ਵਾਲੀਆਂ ਕੁੜੀਆਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਮੌਜੂਦ ਜ਼ਹਿਰੀਲੇ ਕੈਮੀਕਲ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ। ਇਹ ਕੈਮੀਕਲ ਬਾਂਝਪਣ, ਹਾਰਮੋਨਲ ਗੜਬੜ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
2/6
ਹੈਲਥ ਐਡਵਾਈਜ਼ਰਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੀ ਨੇਲ ਪੋਲਿਸ਼ 'ਚ ਕੈਮੀਕਲ ਹੁੰਦੇ ਹਨ, ਚਾਹੇ ਉਹ ਕੁਦਰਤੀ ਦੱਸੀਆਂ ਜਾਣ। ਇਹ ਕੈਮੀਕਲ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਕਰਕੇ ਨੇਲ ਪੋਲਿਸ਼ ਦੀ ਆਦਤ ਖ਼ਤਰਨਾਕ ਸਾਬਤ ਹੋ ਸਕਦੀ ਹੈ।
3/6
ਐਕਸਪਰਟਾਂ ਮੁਤਾਬਕ, ਨੇਲ ਪੇਂਟਾਂ ਵਿੱਚ ਫਾਰਮੈਲਡਿਹਾਈਡ, ਟੋਲਿਊਇਨ, ਫਥੈਲੇਟਸ ਵਰਗੇ ਨੁਕਸਾਨਦਾਇਕ ਤੱਤ ਹੁੰਦੇ ਹਨ। ਇਹ ਤੱਤ ਕੈਂਸਰ, ਹਾਰਮੋਨ ਗੜਬੜ, ਐਲਰਜੀ, ਸਾਹ ਲੈਣ ਵਿੱਚ ਦਿੱਕਤ ਅਤੇ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਨਾਲ ਨਾਲ ਨੇਲ ਐਕਸਟੈਂਸ਼ਨ ਵੀ ਸਿਹਤ ਲਈ ਖ਼ਤਰਾ ਬਣ ਸਕਦੇ ਹਨ।
4/6
ਨੇਲ ਪੇਂਟ ਵਿੱਚ ਪਾਏ ਜਾਣ ਵਾਲੇ ਕੈਮੀਕਲ ਸਰੀਰ ਦੇ ਹਾਰਮੋਨਾਂ ਨੂੰ ਅਸਰ ਕਰਦੇ ਹਨ। ਇਸ ਕਾਰਨ ਔਰਤਾਂ ਨੂੰ ਡਿਪ੍ਰੈਸ਼ਨ, ਚਿੰਤਾ ਅਤੇ ਮੂਡ ਸਵਿੰਗਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
5/6
ਨੇਲ ਪੋਲਿਸ਼ ਅਤੇ ਰਿਮੂਵਰ ਵਿੱਚੋਂ ਆਉਣ ਵਾਲੀ ਤਿੱਖੀ ਗੰਧ ਲੰਬੇ ਸਮੇਂ ਤੱਕ ਸਾਹ ਰਾਹੀਂ ਅੰਦਰ ਜਾਵੇ ਤਾਂ ਇਹ ਸਾਹ ਲੈਣ ਵਿੱਚ ਦਿੱਕਤ ਪੈਦਾ ਕਰ ਸਕਦੀ ਹੈ। ਇਸ ਨਾਲ ਫੇਫੜੇ ਅਤੇ ਸਾਹ ਦੀਆਂ ਨਲੀਆਂ ਨੁਕਸਾਨੀ ਹੋ ਸਕਦੀਆਂ ਹਨ ਅਤੇ ਅਸਥਮਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
6/6
ਨੇਲ ਪੋਲਿਸ਼ ਵਿੱਚ ਮੌਜੂਦ ਰਸਾਇਣ ਸਰੀਰ 'ਚ ਜਾ ਕੇ ਪ੍ਰਜਨਨ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਬਾਂਝਪਣ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ, ਵਾਰ-ਵਾਰ ਨੇਲ ਪੇਂਟ ਲਗਾਉਣ ਜਾਂ ਮੈਨੀਕਿਊਰ ਕਰਵਾਉਣ ਨਾਲ ਚਮੜੀ ਦੇ ਕੈਂਸਰ ਦਾ ਖ਼ਤਰਾ ਵੀ ਵਧ ਸਕਦਾ ਹੈ। ਐਕਸਪਰਟ ਕਹਿੰਦੇ ਹਨ ਕਿ ਨੇਲ ਪੇਂਟ ਦਾ ਵਰਤੋਂ ਜਾਂ ਤਾਂ ਬਿਲਕੁਲ ਨਾ ਕਰੋ ਜਾਂ ਬਹੁਤ ਘੱਟ ਕਰੋ। ਖ਼ਾਸ ਕਰਕੇ ਉਹ ਔਰਤਾਂ ਜੋ ਨਹੁੰ ਚਬਾਉਂਦੀਆਂ ਹਨ, ਉਹਨਾਂ ਨੂੰ ਤਾਂ ਨੇਲ ਪੇਂਟ ਬਿਲਕੁਲ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਇਸ ਦੇ ਰਸਾਇਣ ਸਰੀਰ 'ਚ ਜਾ ਸਕਦੇ ਹਨ।
Sponsored Links by Taboola