Weight loss: ਲੱਸੀ ਨਾਲ ਕਿੰਝ ਘੱਟ ਹੋ ਸਕਦੈ ਭਾਰ! ਪੜ੍ਹੋ ਰੈਸਿਪੀ
ਭਾਰ ਘੱਟ ਕਰਨ ਲਈ ਲੋਕ ਜਿੰਮ ਤੋਂ ਲੈ ਕੇ ਯੋਗਾ ਅਤੇ ਡਾਈਟਿੰਗ ਤੱਕ ਹਰ ਚੀਜ਼ ਅਪਣਾਉਂਦੇ ਹਨ।
Download ABP Live App and Watch All Latest Videos
View In Appਕਈ ਵਾਰ ਪੌਸ਼ਟਿਕ ਖਾਣਾ ਤੇ ਕੈਲੋਰੀ ਘੱਟ ਲੈਣ ਕਾਰਨ ਵੀ ਭਾਰ ਘੱਟ ਨਹੀਂ ਹੁੰਦਾ।
ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਭਾਰ ਘਟਾਉਣ ਦੇ ਟਿਪਸ ਦੱਸਣ ਜਾ ਰਹੇ ਹਾਂ।
ਨਿੰਬੂ ਲੱਸੀ: ਫੈਟ ਨੂੰ Burn ਕਰਨ ਲਈ ਨਿੰਬੂ ਵਾਲੀ ਲੱਸੀ ਸਭ ਤੋਂ ਵਧੀਆ ਵਿਕਲਪ ਹੈ। ਇਸ ਨੂੰ ਬਣਾਉਣ ਲਈ ਲੱਸੀ 'ਚ ਨਿੰਬੂ ਅਤੇ ਕਾਲਾ ਨਮਕ ਮਿਲਾ ਲਓ। ਤੁਸੀਂ ਚਾਹੋ ਤਾਂ ਇਸ ਵਿਚ ਪੁਦੀਨੇ ਦੀਆਂ ਪੱਤੀਆਂ ਵੀ ਮਿਲਾ ਸਕਦੇ ਹੋ।
ਅਲਸੀ ਦੇ ਬੀਜਾਂ ਵਾਲੀ ਲੱਸੀ ਸਰੀਰ 'ਚ ਮੈਟਾਬੋਲਿਜ਼ਮ ਤੇਜ਼ ਕਰਨ ਦੇ ਨਾਲ-ਨਾਲ Fat ਪਚਾਉਣ 'ਚ ਮਦਦਗਾਰ ਹੁੰਦੀ ਹੈ। ਅਲਸੀ ਦੇ ਬੀਜਾਂ ਦੀ ਲੱਸੀ ਬਣਾਉਣ ਲਈ ਬੀਜਾਂ ਨੂੰ ਭੁੰਨ ਕੇ ਪਾਊਡਰ ਤਿਆਰ ਕਰੋ ਤੇ ਲੱਸੀ 'ਚ ਮਿਲਾ ਕੇ ਪੀਓ।
Chia Seed ਲੱਸੀ: Chia Seed 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਸਰੀਰ ਚੋਂ ਚਰਬੀ ਨੂੰ ਹਟਾਉਣ ਦਾ ਕੰਮ ਕਰਦਾ ਹੈ। ਤੁਸੀਂ Chia Seeds ਨੂੰ ਆਪਣੀ ਲੱਸੀ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ। ਭਾਰ ਘਟਾਉਣ ਵਾਲੇ ਲੋਕਾਂ ਲਈ ਸਭ ਤੋਂ ਵਧੀਆ ਡਰਿੰਕ ਹੈ।